
ਉਹ ਜ਼ਿਆਦਾਤਰ ਗਿਣਤੀ ਦੇ ਸਮੇਂ ਸ਼ੁਭੇਂਦੂ ਤੋਂ ਪਿੱਛੇ ਰਹੀ ਪਰ ਆਖਰਕਾਰ ਉਸਨੇ ਇਸ ਸੀਟ 'ਤੇ ਫਤਿਹ ਹਾਸਲ ਕਰ ਲਈ।
ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੀ ਤਸਵੀਰ ਹੁਣ ਸਾਫ ਹੋ ਗਈ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਬੰਗਾਲ 'ਚ ਟੀਐਮਸੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ। ਤ੍ਰਿਣਮੂਲ ਕਾਂਗਰਸ ਨੇ 214 ਸੀਟਾਂ ਜਦੋਂਕਿ ਦੂਜੇ ਪਾਸੇ ਭਾਜਪਾ 100 ਦੇ ਅੰਕੜੇ ਤੋਂ ਵੀ ਹੇਠ ਖਿਸਕ ਗਈ ਹੈ। ਮਮਤਾ ਬੈਨਰਜੀ ਨੇ ਨੰਦੀਗਰਾਮ ਸੀਟ ਜਿੱਤੀ ਹੈ।
Mamta Banerjee
ਉਨ੍ਹਾਂ ਨੇ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨੂੰ 1200 ਵੋਟਾਂ ਨਾਲ ਹਰਾਇਆ ਹੈ। ਖਾਸ ਗੱਲ ਇਹ ਹੈ ਕਿ ਉਹ ਜ਼ਿਆਦਾਤਰ ਗਿਣਤੀ ਦੇ ਸਮੇਂ ਸ਼ੁਭੇਂਦੂ ਤੋਂ ਪਿੱਛੇ ਰਹੀ ਪਰ ਆਖਰਕਾਰ ਉਸਨੇ ਇਸ ਸੀਟ 'ਤੇ ਫਤਿਹ ਹਾਸਲ ਕਰ ਲਈ।
ਟੀਐਮਸੀ ਨੇ ਸਾਲ 2016 ਦੀਆਂ ਚੋਣਾਂ ਵਿੱਚ 211 ਸੀਟਾਂ ਜਿੱਤੀਆਂ ਸਨ। ਖੱਬੇ, ਕਾਂਗਰਸ ਅਤੇ ਆਈਐਸਐਫ ਦਾ ਗੱਠਜੋੜ ਸਿਰਫ ਦੋ ਸੀਟਾਂ 'ਤੇ ਅੱਗੇ ਹੈ। ਇਕ ਸੀਟ ਅਜ਼ਾਦ ਉਮੀਦਵਾਰ ਦੇ ਖਾਤੇ ਵਿਚ ਦਿਖਾਈ ਦਿੰਦੀ ਹੈ।