
ਇਸ ਵਜ੍ਹਾ ਕਾਰਨ ਉਹ ਖ਼ੁਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ’ਚ ਲੱਗ ਗਿਆ ਹੈ।
ਲੰਡਨ : ਭਗੌੜਾ ਨੀਰਵ ਮੋਦੀ ਬਚਣ ਦੀਆਂ ਕੋਸ਼ਿਸ਼ਾਂ ’ਚ ਲੱਗ ਹੋਇਆ ਹੈ। ਨੀਰਵ ਮੋਦੀ ਨੇ ਲੰਡਨ ਹਾਈਕੋਰਟ ’ਚ ਭਾਰਤ ਹਵਾਲਗੀ ਕੀਤੇ ਜਾਣ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ। ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਹਵਾਲਗੀ ਨਦਿੳ ਓਣਟਰੳਦਿਟਿੋਨ ਕੀਤੇ ਜਾਣ ਖਿਲਾਫ ਲੰਡਨ ਹਾਈਕੋਰਟ ਲ਼ੋਨਦੋਨÇ ੍ਹਗਹ ਛੁੋਰਟ ’ਚ ਇਕ ਅਪੀਲ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਮਹੀਨੇ ਭਗੌੜੇ ਕਾਰੋਬਾਰੀ ਨੂੰ ਭਾਰਤ ਹਵਾਲਗੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਭਾਰਤ ਹਵਾਲਗੀ ਹੋਣ ਦੇ ਡਰ ਨਾਲ ਨੀਰਵ ਮੋਦੀ ਡਰਿਆ ਹੋਇਆ ਹੈ। ਇਸ ਵਜ੍ਹਾ ਕਾਰਨ ਉਹ ਖ਼ੁਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ’ਚ ਲੱਗ ਗਿਆ ਹੈ।
Nirav Modi
1200 ਕਰੋੜ ਰੁਪਏ ਘੋਟਾਲੇ ਦੇ ਦੋਸ਼ੀ ਭਗੋੜਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਲਿਆਉਣ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਗੌੜੇ ਨੀਰਵ ਮੋਦੀ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਇੰਗਲੈਂਡ ਦੇ ਹੋਮ ਡਿਪਾਰਟਮੈਂਟ ਨੇ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਹੈ। ਧਿਆਨ ਰਹੇ ਕਿ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਲਈ ਲੰਡਨ ਦੀ ਅਦਾਲਤ ਨੇ 25 ਫਰਵਲੀ ਨੂੰ ਆਦੇਸ਼ ਜਾਰੀ ਕੀਤੇ ਸੀ। ਨੀਰਵ ਮੋਦੀ ਨੂੰ ਇਸ ਫੈਸਲੇ ਖ਼ਿਲਾਫ਼ 14 ਦਿਨਾਂ ਦੇ ਅੰਦਰ ਹਾਈ ਕੋਰਟ ਸਾਹਮਣੇ ਆਪਣੀ ਅਪੀਲ ਦਾਖਲ ਕਰਨੀ ਸੀ, ਨਹੀਂ ਤਾਂ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ। ਨੀਰਵ ਮੋਦੀ ਨੇ ਇਸ ਨੂੰ ਲੈ ਕੇ ਲੰਡਨ ਹਾਈਕੋਰਟ ’ਚ ਅਪੀਲ ਕੀਤੀ ਹੈ।
Nirav Modi
ਲੰਡਨ ਹਾਈਕੋਰਟ ਦੇ ਪ੍ਰਸ਼ਾਸਨਿਕ ਕੋਰਟ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੀਰਵ ਮੋਦੀ ਦੀ ਅਰਜ਼ੀ 28 ਅਪ੍ਰੈਲ ਨੂੰ ਮਿਲੀ ਹੈ। ਉਸ ਨੇ ਜੱਜ ਗੂਜੀ ਤੇ ਪਟੇਲ ਦੇ ਫੈਸਲਿਆਂ ਖ਼ਿਲਾਫ਼ ਅਪੀਲ ਕੀਤੀ ਹੈ। ਇਸ ਅਪੀਲ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਇਕ ਜੱਜ ਇਸ ਗੱਲ ਦਾ ਫੈਸਲਾ ਕਰੇਗਾ ਕਿ ਕੀ ਅਪੀਲ ’ਤੇ ਸੁਣਵਾਈ ਦੀ ਮਨਜ਼ੂਰੀ ਦਿੱਤੀ ਜਾਵੇ।