'ਮੋਦੀ ਸਰਨੇਮ' ਮਾਮਲਾ: ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ
Published : May 2, 2023, 6:07 pm IST
Updated : May 2, 2023, 6:07 pm IST
SHARE ARTICLE
Modi surname case: Gujarat HC refuses interim protection to Rahul Gandhi
Modi surname case: Gujarat HC refuses interim protection to Rahul Gandhi

ਛੁੱਟੀਆਂ ਤੋਂ ਬਾਅਦ ਸੁਣਾਇਆ ਜਾਵੇਗਾ ਫ਼ੈਸਲਾ


ਨਵੀਂ ਦਿੱਲੀ: ਗੁਜਰਾਤ ਹਾਈ ਕੋਰਟ ਨੇ 'ਮੋਦੀ ਸਰਨੇਮ' ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਦੀ ਅਪੀਲ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਰਾਹੁਲ ਨੇ 2019 ਦੇ ਮਾਮਲੇ ਵਿਚ ਅਪਣੀ ਸਜ਼ਾ ਨੂੰ ਹਾਈ ਕੋਰਟ ਵਿਚ ਚੁਣੌਤੀ ਦਿਤੀ ਸੀ। ਹਾਈ ਕੋਰਟ ਨੇ ਇਸ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ ਹੈ।

ਇਹ ਵੀ ਪੜ੍ਹੋ: ਜ਼ੀ ਸਟੂਡੀਓਜ਼ ਨੇ ਵੀ.ਐਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਰਿਲੀਜ਼ ਕੀਤਾ 'ਗੋਡੇ ਗੋਡੇ ਚਾਅ!' ਦਾ ਟ੍ਰੇਲਰ  

ਜਸਟਿਸ ਹੇਮੰਤ ਪ੍ਰਾਚਛੱਕ ਛੁੱਟੀਆਂ ਤੋਂ ਬਾਅਦ ਇਸ ਮਾਮਲੇ 'ਤੇ ਫ਼ੈਸਲਾ ਸੁਣਾਉਣਗੇ। 5 ਮਈ ਨੂੰ ਹਾਈ ਕੋਰਟ ਦਾ ਆਖ਼ਰੀ ਕੰਮਕਾਜੀ ਦਿਨ ਹੈ। ਇਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਕਾਰਨ ਅਦਾਲਤ ਅਗਲੇ ਮਹੀਨੇ 5 ਜੂਨ ਨੂੰ ਖੁੱਲ੍ਹੇਗੀ। ਇਸ ਤੋਂ ਬਾਅਦ ਹੀ ਇਸ 'ਤੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਦਿੱਲੀ ਸਪੈਸ਼ਲ ਸੈਲ ਦੀ ਕਾਰਵਾਈ: ਕਾਲਾ ਜਠੇੜੀ ਗੈਂਗ ਦਾ ਗੈਂਗਸਟਰ ਰਵਿੰਦਰ ਉਰਫ਼ ਲੱਪੂ ਗ੍ਰਿਫ਼ਤਾਰ

27 ਅਪ੍ਰੈਲ ਨੂੰ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ 'ਚ ਰਾਹੁਲ ਵਲੋਂ ਅਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਸੀ ਕਿ ਜੇਕਰ ਸਜ਼ਾ 'ਤੇ ਰੋਕ ਨਹੀਂ ਲੱਗੀ ਤਾਂ ਉਹ 8 ਸਾਲ ਤਕ ਚੋਣ ਨਹੀਂ ਲੜ ਸਕਣਗੇ। ਸਿਆਸਤ ਵਿਚ ਇਕ ਹਫ਼ਤਾ ਵੀ ਲੰਬਾ ਸਮਾਂ ਹੁੰਦਾ ਹੈ, ਅੱਠ ਸਾਲਾਂ ਵਿਚ ਪਟੀਸ਼ਨਰ ਦਾ ਸਿਆਸੀ ਕਰੀਅਰ ਖ਼ਤਮ ਹੋ ਸਕਦਾ ਹੈ।

ਇਹ ਵੀ ਪੜ੍ਹੋ: ਵਿਆਹੁਤਾ ਵਲੋਂ ਖ਼ੁਦ 'ਤੇ ਤੇਲ ਛਿੜਕ ਕੇ ਲਗਾਈ ਅੱਗ, ਮੌਤ

ਸਿੰਘਵੀ ਦੀਆਂ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਜਸਟਿਸ ਹੇਮੰਤ ਨੇ ਕਿਹਾ ਸੀ- ਹੁਣ ਸ਼ਿਕਾਇਤਕਰਤਾ ਨੂੰ ਅਪਣਾ ਪੱਖ ਪੇਸ਼ ਕਰਨ ਦਿਓ। 2 ਮਈ ਨੂੰ ਮਾਮਲੇ ਦਾ ਨਿਪਟਾਰਾ ਕਰ ਦੇਵਾਂਗੇ। ਮੈਂ ਵੀ 5 ਮਈ ਤੋਂ ਬਾਅਦ ਭਾਰਤ ਤੋਂ ਬਾਹਰ ਜਾ ਰਿਹਾ ਹਾਂ। ਇਸ ਲਈ ਇਹ ਸੱਭ ਜਲਦੀ ਖ਼ਤਮ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਖੰਨਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 7 ‘ਆਪ’ ਆਗੂਆਂ ’ਚੋਂ 2 ਕੋਰੋਨਾ ਪਾਜ਼ੇਟਿਵ

ਦੱਸ ਦੇਈਏ ਕਿ 23 ਮਾਰਚ ਨੂੰ ਸੂਰਤ ਦੀ ਸੈਸ਼ਨ ਕੋਰਟ ਨੇ ਧਾਰਾ 500 ਤਹਿਤ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਅਦਾਲਤ ਤੋਂ ਉਨ੍ਹਾਂ ਨੂੰ ਤੁਰਤ ਜ਼ਮਾਨਤ ਮਿਲ ਗਈ। ਕਾਂਗਰਸੀ ਆਗੂ ਨੇ ਅਦਾਲਤ ਨੂੰ ਸਜ਼ਾ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਠੁਕਰਾ ਦਿਤਾ। ਇਸ ਤੋਂ ਬਾਅਦ ਰਾਹੁਲ ਨੇ ਗੁਜਰਾਤ ਹਾਈ ਕੋਰਟ ਤਕ ਪਹੁੰਚ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Cyber Crime : ਬੰਦੇ ਨਾਲ 51 Lakh ਦੀ ਹੋਈ ਠੱਗੀ, 24 ਦਿਨ ਵੀਡੀਓ Call ਨਾਲ ਲਗਾਤਾਰ ਬੰਨ੍ਹ ਕੇ ਰੱਖਿਆ!

04 Nov 2024 1:12 PM

ਕਿਸਾਨਾਂ ਨੂੰ ਤੱਤੀਆਂ ਸੁਣਾਉਣ ਵਾਲੇ Harjit Grewal ਨੇ ਮੰਨੀ ਗਲਤੀ ਅਤੇ ਕਿਸਾਨਾਂ ਦੇ ਹੱਕ ’ਚ ਡਟਣ ਦਾ ਕਰਤਾ ਐਲਾਨ!

04 Nov 2024 1:11 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Nov 2024 11:24 AM

Amritsar ਸਭ ਤੋਂ ਪ੍ਰਦੂਸ਼ਿਤ ! Diwali ਮਗਰੋਂ ਹੋ ਗਿਆ ਬੁਰਾ ਹਾਲ, ਅਸਮਾਨ 'ਚ ਨਜ਼ਰ ਆ ਰਿਹਾ ਧੂੰਆਂ ਹੀ ਧੂੰਆਂ

03 Nov 2024 11:17 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ |

02 Nov 2024 1:17 PM
Advertisement