ਰਾਹੁਲ ਗਾਂਧੀ ਤੋਂ ਬਾਅਦ ਇਕ ਹੋਰ ਸੰਸਦ ਮੈਂਬਰ ਦੀ ਮੈਂਬਰਸ਼ਿਪ ਹੋਵੇਗੀ ਰੱਦ! ਅਦਾਲਤ ਨੇ ਸੁਣਾਈ 4 ਸਾਲ ਦੀ ਸਜ਼ਾ
Published : Apr 29, 2023, 5:08 pm IST
Updated : Apr 29, 2023, 5:08 pm IST
SHARE ARTICLE
Lok Sabha membership of another MP may be cancelled after Rahul Gandhi
Lok Sabha membership of another MP may be cancelled after Rahul Gandhi

ਸੰਸਦ ਦੇ ਨਿਯਮਾਂ ਮੁਤਾਬਕ ਦੋ ਜਾਂ ਵੱਧ ਸਾਲ ਦੀ ਸਜ਼ਾ ਹੋਣ ’ਤੇ ਕੋਈ ਵੀ ਮੈਂਬਰ ਆਪਣੇ ਆਪ ਅਯੋਗ ਹੋ ਜਾਂਦਾ ਹੈ

 

ਨਵੀਂ ਦਿੱਲੀ: ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਅਗਵਾ ਅਤੇ ਹੱਤਿਆ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ 10 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਉੱਤਰ ਪ੍ਰਦੇਸ਼ ਦੀ ਐਮਪੀ-ਐਮਐਲਏ ਅਦਾਲਤ ਨੇ ਉਸ ਦੇ ਭਰਾ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਅਫਜ਼ਲ ਅੰਸਾਰੀ ਨੂੰ ਇਸ ਮਾਮਲੇ ਵਿਚ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ: ਡਰਾਈਵਰ ਨੂੰ ਬੇਹੋਸ਼ ਹੁੰਦੇ ਵੇਖ ਵਿਦਿਆਰਥੀ ਨੇ ਵਿਖਾਈ ਬਹਾਦਰੀ, ਰੋਕੀ ਬੱਸ, ਬਚਾਈ 66 ਬੱਚਿਆਂ ਦੀ ਜਾਨ 

ਇਸ ਦੇ ਨਾਲ ਹੀ ਅਦਾਲਤ ਨੇ ਮੁਖਤਾਰ ਅੰਸਾਰੀ 'ਤੇ 5 ਲੱਖ ਰੁਪਏ ਅਤੇ ਅਫਜ਼ਲ ਅੰਸਾਰੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੋਵਾਂ ਭਰਾਵਾਂ 'ਤੇ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਨਾਲ ਜੁੜੇ ਅਗਵਾ ਕਾਂਡ ਨਾਲ ਜੁੜੇ ਹੋਣ ਦਾ ਦੋਸ਼ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਫਜ਼ਲ ਅੰਸਾਰੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਮੰਨੀ ਜਾ ਰਹੀ ਹੈ ਕਿਉਂਕਿ ਸੰਸਦ ਦੇ ਨਿਯਮਾਂ ਮੁਤਾਬਕ ਦੋ ਜਾਂ ਵੱਧ ਸਾਲ ਦੀ ਸਜ਼ਾ ਹੋਣ ’ਤੇ ਕੋਈ ਵੀ ਮੈਂਬਰ ਆਪਣੇ ਆਪ ਅਯੋਗ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆਈ PM ਨੇ ਸਿਹਤ ਪ੍ਰਣਾਲੀ 'ਚ ਸੁਧਾਰ ਲਈ ਫੰਡ ਦੇਣ ਦਾ ਕੀਤਾ ਐਲਾਨ, 2.2 ਬਿਲੀਅਨ ਦੇ ਪੈਕਜ ਦਾ ਖੁਲਾਸਾ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ਵਿਚ 2019 ਦੇ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਨਿਯਮ ਦੇ ਤਹਿਤ ਸੰਸਦ ਦੀ ਆਪਣੀ ਮੈਂਬਰਸ਼ਿਪ ਗੁਆ ਦਿੱਤੀ ਸੀ।

ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਗੈਂਗਸਟਰ ਮਾਮਲੇ 'ਚ ਦੋਸ਼ੀ ਕਰਾਰ

ਇਸ ਤੋਂ ਪਹਿਲਾਂ ਭਾਜਪਾ ਦੇ ਮਰਹੂਮ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਪਤਨੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਮਾਫ਼ੀਆ ਦਾ ਰਾਜ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਨਿਆਂਪਾਲਿਕਾ ਵਿਚ ਭਰੋਸਾ ਹੈ। ਮੁਖਤਾਰ ਅੰਸਾਰੀ ਅਤੇ ਉਸ ਦੇ ਭਰਾ ਅਫਜ਼ਲ ਅੰਸਾਰੀ ਨੇ ਕਥਿਤ ਤੌਰ 'ਤੇ 2005 ਵਿਚ ਗਾਜ਼ੀਪੁਰ ਵਿਚ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਕਰ ਦਿੱਤੀ ਸੀ। ਅਲਕਾ ਰਾਏ ਨੇ ਕਿਹਾ, "ਮੈਂ ਨਿਆਂਪਾਲਿਕਾ ਵਿਚ ਵਿਸ਼ਵਾਸ਼ ਰੱਖਦੀ ਹਾਂ। (ਰਾਜ ਵਿਚ) ਗੁੰਡਿਆਂ, ਮਾਫੀਆ ਦਾ ਰਾਜ ਖ਼ਤਮ ਹੋ ਗਿਆ ਹੈ।"

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement