
ਨਰਸ ਦੇ ਹੱਥ 'ਚ ਇੱਕ ਮ੍ਰਿਤਿਕ ਨਵਜਾਤ ਸੀ, ਜਿਸ ਦੇ ਪੈਰ ਕੱਟੇ ਹੋਏ ਸੀ
Chennai News : ਤਾਮਿਲਨਾਡੂ ਦੇ ਚੇਨਈ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ 24 ਸਾਲਾ ਨਰਸ ਇੱਕ ਨੌਜਵਾਨ ਨਾਲ ਰਿਲੇਸ਼ਨਸ਼ਿਪ 'ਚ ਸਨ। ਇਸ ਦੌਰਾਨ ਉਹ ਗਰਭਵਤੀ ਹੋ ਗਈ।
ਪਹਿਲਾਂ ਤਾਂ ਉਹ ਗਰਭਪਾਤ ਕਰਵਾਉਣਾ ਚਾਹੁੰਦੀ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਾਅਦ ਵਿੱਚ ਨਰਸ ਨੇ ਬਿਨਾਂ ਕਿਸੇ ਨੂੰ ਦੱਸੇ ਆਪਣੇ ਬੱਚੇ ਨੂੰ ਜਨਮ ਦੇ ਕੇ ਉਸਨੂੰ ਠਿਕਾਣੇ ਲਗਾਉਣ ਦੀ ਯੋਜਨਾ ਬਣਾਈ। ਉਕਤ ਨਰਸ ਨੇ ਹੋਸਟਲ ਦੇ ਬਾਥਰੂਮ 'ਚ ਜਾ ਕੇ ਖੁਦ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ।
ਡਿਲੀਵਰੀ ਦੇ ਦੌਰਾਨ ਨਰਸ ਵਾਸ਼ਰੂਮ ਵਿੱਚ ਜਣੇਪੇ ਦੇ ਦਰਦ ਤੋਂ ਗੁਜ਼ਰ ਰਹੀ ਸੀ ਅਤੇ ਉੱਚੀ-ਉੱਚੀ ਰੋਣ ਲੱਗੀ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੇ ਕਮਰੇ ਵਾਲੇ ਉੱਥੇ ਪਹੁੰਚੇ ਅਤੇ ਨਰਸ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਦੇਖਿਆ।
ਨਰਸ ਦੇ ਹੱਥ 'ਚ ਇੱਕ ਮ੍ਰਿਤਿਕ ਨਵਜਾਤ ਸੀ, ਜਿਸ ਦੇ ਪੈਰ ਕੱਟੇ ਹੋਏ ਸੀ। ਬੱਚੇ ਦਾ ਇੱਕ ਹੋਰ ਪੈਰ ਕਮਰੇ ਵਿੱਚੋਂ ਮਿਲਿਆ ਜਦਕਿ ਦੂਸਰਾ ਪੈਰ ਗਾਇਬ ਸੀ। ਦੱਸਿਆ ਜਾ ਰਿਹਾ ਹੈ ਕਿ ਨਰਸ ਨੇ ਬੱਚੇ ਦੇ ਪੈਰ ਨੂੰ ਕੱਟ ਕੇ ਫਲੱਸ਼ ਕਰ ਦਿੱਤਾ ਸੀ।
ਰੂਮਮੇਟਸ ਨੇ ਤੁਰੰਤ ਨਰਸ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਕਤ ਨਰਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਨਰਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ।