
Cyber attacks in India: 22 ਅਪ੍ਰੈਲ ਤੋਂ ਬਾਅਦ ਭਾਰਤ ’ਚ ਹੋਏ 10 ਲੱਖ ਤੋਂ ਵੱਧ ਸਾਈਬਰ ਹਮਲੇ
ਪਾਕਿਸਤਾਨ, ਮੱਧ ਏਸ਼ੀਆ, ਇੰਡੋਨੇਸ਼ੀਆ ਤੇ ਮੋਰੋਕੋ ਤੋਂ ਭਾਰਤੀ ਵੈੱਬਸਾਈਟਾਂ ਤੇ ਪੋਰਟਲਾਂ ਨੂੰ ਬਣਾਇਆ ਨਿਸ਼ਾਨਾ
Cyber attacks in India after Pahalgam attack: ਜੰਮ-ਕਸ਼ਮੀਰ ਦੇ ਪਹਿਲਗਾਮ ’ਚ ਸੈਰ ਸਪਾਟੇ ਲਈ ਆਏ ਹੋਏ ਨਿਰਦੋਸ਼ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਸਰਹੱਦਾਂ ’ਤੇ ਜੰਗ ਛਿੜ ਚੁੱਕੀ ਹੈ। ਪਹਿਲਗਾ ਹਮਲੇ ਨੂੰ ਲੈ ਕੇ ਪੂਰੀ ਦੁਨੀਆਂ ਦੇ ਲੋਕ ਇਸ ਹਮਲੇ ’ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟਾ ਰਹੇ ਹਨ। ਇਸ ਹਮਲੇ ਤੋਂ ਭਾਰਤ ਵਿਚ ਵੀ ਕਈ ਤਰ੍ਹਾਂ ਦੇ ਹਿੰਸਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਗਾਮ ਹਮਲੇ ਤੋਂ ਭਾਰਤੀ ਦੀ ਕਾਰਵਾਈ ਤੋਂ ਪਾਕਿਸਤਾਨ ਬੁਖਲਾ ਗਿਆ ਹੈ ਅਤੇ ਭਾਰਤ ਉਪਰ ਵੱਖ ਵੱਖ ਤਰੀਕਿਆਂ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਜ਼ਮੀਨੀ ਜੰਗ ਤੋਂ ਬਾਅਦ ਹੁਣ ਭਾਰਤ ’ਤੇ ਸਾਈਬਰ ਹਮਲੇ ਵੀ ਹਮਲੇ ਕਰਨ ਲੱਗ ਪਿਆ ਹੈ।
ਜਾਣਕਾਰੀ ਦਿੰਦੇ ਹੋਏ ਮਹਾਰਾਸ਼ਟਰ ਸਾਈਬਰ ਪੁਲਿਸ ਦਸਿਆ ਕਿ ਪਾਕਿਸਤਾਨ ਸਮੇਤ ਵੱਖ-ਵੱਖ ਦੇਸ਼ਾਂ ਦੇ ਹੈਕਿੰਗ ਸਮੂਹਾਂ ਨੇ ਭਾਰਤੀ ਸਿਸਟਮਾਂ ’ਤੇ 10 ਲੱਖ ਤੋਂ ਵੱਧ ਸਾਈਬਰ ਹਮਲੇ ਕੀਤੇ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਈਬਰ ਸੈੱਲ ਨੇ ਪਾਇਆ ਹੈ ਕਿ 22 ਅਪ੍ਰੈਲ ਤੋਂ ਬਾਅਦ ਸਾਈਬਰ ਹਮਲਿਆਂ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ।
ਮਹਾਰਾਸ਼ਟਰ ਸਾਈਬਰ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਯਸ਼ਸਵੀ ਯਾਦਵ ਨੇ ਕਿਹਾ, ‘‘ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ’ਤੇ 10 ਲੱਖ ਤੋਂ ਵੱਧ ਸਾਈਬਰ ਹਮਲੇ ਹੋਏ।’’ ਉਨ੍ਹਾਂ ਕਿਹਾ ਕਿ ਇਹ ਹਮਲੇ ਪਾਕਿਸਤਾਨ, ਮੱਧ ਏਸ਼ੀਆ, ਇੰਡੋਨੇਸ਼ੀਆ ਅਤੇ ਮੋਰੋਕੋ ਤੋਂ ਭਾਰਤੀ ਵੈੱਬਸਾਈਟਾਂ ਅਤੇ ਪੋਰਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਹੈਕਿੰਗ ਸਮੂਹਾਂ ਨੇ ਆਪਣੇ ਆਪ ਨੂੰ ਇਸਲਾਮੀ ਸਮੂਹ ਹੋਣ ਦਾ ਦਾਅਵਾ ਕੀਤਾ ਹੈ ਅਤੇ ਇਹ ਸੰਭਾਵਤ ਤੌਰ ’ਤੇ ਇੱਕ ਸਾਈਬਰ ਯੁੱਧ ਹੋ ਸਕਦਾ ਹੈ। ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਵਿੱਚੋਂ ਬਹੁਤ ਸਾਰੇ ਹਮਲਿਆਂ ਨੂੰ ਰਾਜ ਪੁਲਿਸ ਦੀ ਸਾਈਬਰ ਅਪਰਾਧ ਜਾਂਚ ਸ਼ਾਖਾ ਨੇ ਰੋਕਿਆ ਸੀ।
(For more news apart from Cyber attack Latest News, stay tuned to Rozana Spokesman)