
Roohafza's complaint: ਪਤੰਜਲੀ ਚੈਨਲ ਦੇ ਸਬਸਕ੍ਰਾਈਬਰ ਇਸ ਨੂੰ ਦੇਖ ਸਕਦੇ ਹਨ
Roohafza's complaint: Ramdev did not remove the video from YouTube Latest News in Punjabi : ਨਵੀਂ ਦਿੱਲੀ : ਯੋਗ ਗੁਰੂ ਰਾਮਦੇਵ ਦੇ ‘ਸ਼ਰਬਤ ਜਿਹਾਦ’ ਮਾਮਲੇ ਦੀ ਸੁਣਵਾਈ ਸ਼ੁਕਰਵਾਰ ਨੂੰ ਦਿੱਲੀ ਹਾਈ ਕੋਰਟ ਵਿਚ ਲਗਾਤਾਰ ਦੂਜੇ ਦਿਨ ਹੋਈ। ਹਮਦਰਦ ਨੇ ਦਿੱਲੀ ਹਾਈ ਕੋਰਟ ਨੂੰ ਦਸਿਆ ਕਿ ਰੂਹ ਅਫ਼ਜ਼ਾ ਵਿਰੁਧ ਰਾਮਦੇਵ ਦੀ ਵੀਡੀਉ ਨੂੰ ਯੂਟਿਊਬ ਤੋਂ ਨਹੀਂ ਹਟਾਇਆ ਗਿਆ ਹੈ ਸਗੋਂ ਨਿੱਜੀ ਬਣਾ ਦਿਤਾ ਗਿਆ ਹੈ, ਭਾਵ ਯੂਟਿਊਬ ਚੈਨਲ ਦੇ ਸਬਸਕ੍ਰਾਈਬਰ ਅਜੇ ਵੀ ਇਸ ਨੂੰ ਦੇਖ ਸਕਦੇ ਹਨ।
ਰਾਮਦੇਵ ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਵੀਡੀਉ ਨੂੰ ਅਦਾਲਤ ਵਲੋਂ ਦਿੱਤੇ 24 ਘੰਟਿਆਂ ਦੇ ਅੰਦਰ ਹਟਾ ਦਿਤਾ ਜਾਵੇਗਾ। ਹਾਲਾਂਕਿ, ਹਮਦਰਦ ਨੇ ਇਹ ਵੀ ਦਲੀਲ ਦਿਤੀ ਕਿ ਵੀਡੀਉ ਆਸਥਾ ਚੈਨਲ 'ਤੇ ਵੀ ਦਿਖਾਇਆ ਜਾ ਰਿਹਾ ਹੈ। ਹੁਣ ਅਦਾਲਤ ਇਸ ਮਾਮਲੇ ਦੀ ਸੁਣਵਾਈ 9 ਮਈ ਨੂੰ ਕਰੇਗੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਅਦਾਲਤ ਨੇ ਯੋਗ ਗੁਰੂ ਦੇ ਦੂਜੇ ਵੀਡੀਉ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਤੇ ਕਿਹਾ ਸੀ ਕਿ ਰਾਮਦੇਵ ਕਿਸੇ ਦੇ ਕੰਟਰੋਲ ਵਿਚ ਨਹੀਂ ਹਨ। ਉਹ ਆਪਣੀ ਹੀ ਦੁਨੀਆਂ ਵਿਚ ਰਹਿੰਦੇ ਹਨ।
3 ਅਪ੍ਰੈਲ ਨੂੰ ਬਾਬਾ ਰਾਮਦੇਵ ਨੇ ਹਮਦਰਦ ਕੰਪਨੀ ਦਾ ਨਾਮ ਲਏ ਬਿਨਾਂ ਰੂਹ ਅਫਜ਼ਾ ਨੂੰ 'ਸ਼ਰਬਤ ਜਿਹਾਦ' ਕਿਹਾ ਸੀ। ਇਸ ਤੋਂ ਬਾਅਦ ਵਿਵਾਦ ਵਧ ਗਿਆ। ਰਾਮਦੇਵ ਨੇ ਸੋਸ਼ਲ ਮੀਡੀਆ 'ਤੇ ਦੋ ਵੀਡੀਉ ਪੋਸਟ ਕੀਤੇ ਸਨ।