Supreme Court: ਘਰ ਦਾ ਖਾਣਾ ਨਾ ਖੁਆ ਸਕਣ ਕਾਰਨ ਸੁਪਰੀਮ ਕੋਰਟ ਨੇ ਪਿਓ ਤੋਂ ਵਾਪਸ ਲਈ ਬੇਟੀ ਦੀ ਕਸਟਡੀ

By : PARKASH

Published : May 2, 2025, 11:00 am IST
Updated : May 2, 2025, 11:00 am IST
SHARE ARTICLE
Supreme Court takes custody of daughter back from father due to inability to feed her home cooked food
Supreme Court takes custody of daughter back from father due to inability to feed her home cooked food

Supreme Court: ਬੱਚੀ ਦੀ ਸਿਹਤ ਤੇ ਵਿਕਾਸ ਲਈ ਪੌਸ਼ਟਿਕ ਭੋਜਨ ਨੂੰ ਦਸਿਆ ਅਤਿ ਜ਼ਰੂਰੀ 

ਕਿਹਾ, ਬੱਚੀ ਦਾ ਪਿਓ ਅਜਿਹਾ ਪੌਸ਼ਟਿਕ ਭੋਜਨ ਦੇਣ ਦੀ ਸਥਿਤੀ ’ਚ ਨਹੀਂ

Supreme Court takes custody of daughter back from father: ਸੁਪਰੀਮ ਕੋਰਟ ਨੇ ਇੱਕ ਅੱਠ ਸਾਲ ਦੀ ਬੱਚੀ ਦੀ ਕਸਟਡੀ ਉਸਦੀ ਮਾਂ ਨੂੰ ਦੇਣ ਦਾ ਫੈਸਲਾ ਸੁਣਾਇਆ ਕਿਉਂਕਿ ਉਸਦਾ ਪਿਤਾ ਉਸਨੂੰ ਘਰ ਦਾ ਪਕਾਇਆ ਖਾਣਾ ਨਹੀਂ ਖੁਆ ਸਕਦਾ ਸੀ। ਕੇਰਲ ਹਾਈ ਕੋਰਟ ਨੇ ਕੁੜੀ ਦੀ ਮਾਂ ਅਤੇ ਪਿਤਾ ਨੂੰ ਆਪਣੀ ਧੀ ਨਾਲ 15-15 ਦਿਨ ਰਹਿਣ ਦੀ ਇਜਾਜ਼ਤ ਦਿੱਤੀ ਸੀ। ਪਿਤਾ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਕਿ ਉਹ ਸਿੰਗਾਪੁਰ ’ਚ ਕੰਮ ਕਰਦਾ ਹੈ। ਉਸਨੇ ਤਿਰੂਵਨੰਤਪੁਰਮ ਵਿੱਚ ਇੱਕ ਘਰ ਕਿਰਾਏ ’ਤੇ ਲਿਆ ਹੈ। ਉਹ ਆਪਣੀ ਧੀ ਨਾਲ ਸਮਾਂ ਬਿਤਾਉਣ ਲਈ ਹਰ ਦੋ ਹਫ਼ਤਿਆਂ ਬਾਅਦ ਸਿੰਗਾਪੁਰ ਤੋਂ ਆਉਂਦਾ ਸੀ। ਇਸ ’ਤੇ ਅਦਾਲਤ ਨੇ ਕਿਹਾ ਕਿ ਬੱਚੀ ਦੀ ਸਿਹਤ ਅਤੇ ਵਿਕਾਸ ਲਈ ਘਰ ਵਿੱਚ ਬਣਿਆ ਪੌਸ਼ਟਿਕ ਭੋਜਨ ਜ਼ਰੂਰੀ ਹੈ। ਪਿਤਾ ਬੱਚੀ ਨੂੰ ਅਜਿਹਾ ਪੋਸ਼ਣ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ, ਜਸਟਿਸ ਸੰਜੇ ਕਰੋਲ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀ।  

ਅਦਾਲਤ ਨੇ ਕਿਹਾ ਕਿ ਕੁੜੀ ਨੂੰ ਆਪਣੀ ਮਾਂ ਦੇ ਘਰ ਬਹੁਤ ਕੁਝ ਮਿਲੇਗਾ। ਆਪਣੇ ਫ਼ੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਘਰ ਦਾ ਬਣਿਆ ਖਾਣਾ ਦੇਣ ਲਈ ਕਿਹਾ ਜਾ ਸਕਦਾ ਹੈ, ਪਰ ਪਿਤਾ ਨਾਲ ਰਹਿੰਦੇ ਹੋਏ, ਕੁੜੀ ਨੂੰ ਆਪਣੇ ਪਿਤਾ ਤੋਂ ਇਲਾਵਾ ਕਿਸੇ ਹੋਰ ਦਾ ਸਾਥ ਨਹੀਂ ਮਿਲਦਾ। ਕੁੜੀ ਦੀ ਮਾਂ ਆਪਣੇ ਮਾਪਿਆਂ ਨਾਲ ਰਹਿ ਰਹੀ ਹੈ ਅਤੇ ਘਰੋਂ ਕੰਮ ਕਰ ਰਹੀ ਹੈ। ਆਪਣੇ ਪਿਤਾ ਨਾਲ ਰਹਿਣ ਕਾਰਨ, ਉਹ ਆਪਣੇ ਤਿੰਨ ਸਾਲ ਦੇ ਭਰਾ ਤੋਂ ਵੀ ਵੱਖ ਹੋ ਜਾਂਦੀ ਹੈ। ਬੈਂਚ ਨੇ ਕਿਹਾ ਕਿ ਇਹ ਸਭ ਕੁਝ ਲੜਕੀ ਦੀ ਹਿਰਾਸਤ ਲਈ ਪਿਤਾ ਦੇ ਦਾਅਵੇ ’ਤੇ ਭਾਰੀ ਪੈਂਦਾ ਹੈ। ਕੁੜੀ ਨੂੰ ਆਪਣੀ ਮਾਂ ਦੇ ਘਰ ਜੋ ਮਿਲੇਗਾ, ਉਹ ਉਸ ਤੋਂ ਕਿਤੇ ਵੱਧ ਹੈ ਜੋ ਉਸਨੂੰ ਆਪਣੇ ਪਿਤਾ ਦੀ ਹਿਰਾਸਤ ਵਿੱਚ ਮਿਲੇਗਾ।

ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ ਉਸ ਹੁਕਮ ’ਤੇ ਵੀ ਨਿਰਾਸ਼ਾ ਪ੍ਰਗਟ ਕੀਤੀ ਜਿਸ ਵਿੱਚ ਪਿਤਾ ਨੂੰ ਹਰ ਮਹੀਨੇ 15 ਦਿਨਾਂ ਲਈ ਆਪਣੇ ਤਿੰਨ ਸਾਲ ਦੇ ਪੁੱਤਰ ਦੀ ਕਸਟਡੀ ਦਿੱਤੀ ਗਈ ਸੀ। ਅਦਾਲਤ ਨੇ ਇਸ ਹੁਕਮ ਨੂੰ ਬਹੁਤ ਗ਼ਲਤ ਕਰਾਰ ਦਿੱਤਾ। ਅਦਾਲਤ ਨੇ ਕਿਹਾ, ‘ਇਸ ਨਾਲ ਬੱਚੇ ਦੀ ਸਿਹਤ ’ਤੇ ਬੁਰਾ ਪ੍ਰਭਾਵ ਪਵੇਗਾ ਕਿਉਂਕਿ ਉਸਨੂੰ ਬਹੁਤ ਛੋਟੀ ਉਮਰ ਵਿੱਚ ਹੀ ਆਪਣੀ ਮਾਂ ਤੋਂ ਵੱਖ ਕੀਤਾ ਜਾ ਰਿਹਾ ਹੈ।’ ਹੁਕਮ ਵਿੱਚ, ਸੁਪਰੀਮ ਕੋਰਟ ਨੇ ਪਿਤਾ ਨੂੰ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ-ਐਤਵਾਰ ਨੂੰ ਆਪਣੀ ਧੀ ਨਾਲ ਰਹਿਣ ਅਤੇ ਹਫ਼ਤੇ ਵਿੱਚ ਦੋ ਦਿਨ ਵੀਡੀਓ ਕਾਲ ’ਤੇ ਉਸ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ।

(For more news apart from Supreme Court Latest News, stay tuned to Rozana Spokesman)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement