US India Critical Military Equipment News : ਭਾਰਤ ਨੂੰ 13.1 ਕਰੋੜ ਡਾਲਰ ਦੇ ਅਹਿਮ ਫ਼ੌਜੀ ਸਾਜੋ-ਸਾਮਾਨ ਦੇਵੇਗਾ ਅਮਰੀਕਾ
Published : May 2, 2025, 9:26 am IST
Updated : May 2, 2025, 9:26 am IST
SHARE ARTICLE
US to provide India with $131 million in critical military equipment News in punjabi
US to provide India with $131 million in critical military equipment News in punjabi

US India Critical Military Equipment News ਅਮਰੀਕੀ ਰਖਿਆ ਸੰਸਥਾ ਨੇ ਭਾਰਤ ਨੂੰ ਫ਼ੌਜੀ ਉਪਕਰਣਾਂ ਦੀ ਸਪਲਾਈ ਨੂੰ ਦਿਤੀ ਮਨਜ਼ੂਰੀ

US to provide India with $131 million in critical military equipment : ਅਮਰੀਕਾ ਨੇ ਭਾਰਤ ਨੂੰ 13.1 ਕਰੋੜ ਡਾਲਰ ਦੇ ਮਹੱਤਵਪੂਰਨ ਫ਼ੌਜੀ ਉਪਕਰਣ ਅਤੇ ਲੌਜਿਸਟਿਕਸ ਸਹਾਇਤਾ ਸੰਪਤੀਆਂ ਦੀ ਸਪਲਾਈ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ।  ਇਹ ਪ੍ਰਵਾਨਗੀ ਭਾਰਤ ਅਤੇ ਅਮਰੀਕਾ ਵਿਚਕਾਰ ਰਣਨੀਤਕ ਸਬੰਧਾਂ ਨੂੰ ਧਿਆਨ ’ਚ ਰੱਖਦੇ ਹੋਏ ਦਿਤੀ ਗਈ ਹੈ। ਅਮਰੀਕਾ ਵਲੋਂ ਜਾਰੀ ਬਿਆਨ ਅਨੁਸਾਰ, ਪੈਂਟਾਗਨ ਦੇ ਅਧੀਨ ਕੰਮ ਕਰਨ ਵਾਲੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (ਡੀਐਸਸੀਏ) ਨੇ ਫ਼ੌਜੀ ਸਪਲਾਈ ਲਈ ਜ਼ਰੂਰੀ ਪ੍ਰਮਾਣੀਕਰਣ ਪ੍ਰਦਾਨ ਕਰ ਦਿਤਾ ਹੈ ਅਤੇ ਸੰਭਾਵਿਤ ਵਿਕਰੀ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕਰ ਦਿਤਾ ਹੈ।

ਭਾਰਤ ਨੂੰ ਫ਼ੌਜੀ ਉਪਕਰਣਾਂ ਦੀ ਸਪਲਾਈ ਲਈ ਇਹ ਪ੍ਰਵਾਨਗੀ ਅਜਿਹੇ ਸਮੇਂ ਦਿਤੀ ਗਈ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਨਵੀਂ ਦਿੱਲੀ ’ਤੇ ਅਮਰੀਕਾ ਤੋਂ ਫ਼ੌਜੀ ਉਪਕਰਣਾਂ ਦੀ ਖ਼ਰੀਦ ਵਧਾਉਣ ਲਈ ਦਬਾਅ ਪਾ ਰਿਹਾ ਹੈ। ‘ਵਿਦੇਸ਼ੀ ਫ਼ੌਜੀ ਵਿਕਰੀ’ ਰੂਟ ਰਾਹੀਂ ਪ੍ਰਸਤਾਵਿਤ ਸਪਲਾਈ ਇੰਡੋ-ਪੈਸੀਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਪ੍ਰੋਗਰਾਮ ਦੇ ਢਾਂਚੇ ਦੇ ਤਹਿਤ ਭਾਰਤ-ਅਮਰੀਕਾ ਸਹਿਯੋਗ ਨਾਲ ਜੁੜੀ ਹੋਈ ਹੈ। 

ਡੀਐਸਸੀਏ ਦਾ ਮਿਸ਼ਨ ਸਾਂਝੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਵਿਦੇਸ਼ੀ ਸੁਰੱਖਿਆ ਬਲਾਂ ਦੀ ਸਮਰੱਥਾ ਦਾ ਨਿਰਮਾਣ ਕਰ ਕੇ ਅਮਰੀਕੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿਤਾਂ ਨੂੰ ਅੱਗੇ ਵਧਾਉਣਾ ਹੈ। ਅਮਰੀਕਾ ਨੇ ਇਕ ਬਿਆਨ ਵਿਚ ਕਿਹਾ, ‘‘ਵਿਦੇਸ਼ ਵਿਭਾਗ ਨੇ ਭਾਰਤ ਨੂੰ ਇੰਡੋ-ਪੈਸੀਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਦੀ ਸੰਭਾਵਿਤ ਵਿਦੇਸ਼ੀ ਫ਼ੌਜੀ ਸਾਜੋ ਸਾਮਾਨ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸਦੀ ਅਨੁਮਾਨਤ ਲਾਗਤ 13.1 ਕਰੋੜ ਡਾਲਰ ਹੈ।’’

ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ‘ਸੀ ਵਿਜ਼ਨ’ ਦਸਤਾਵੇਜ਼ਾਂ ਅਤੇ ਲੌਜਿਸਟਿਕਸ ਦੇ ਹੋਰ ਸਬੰਧਤ ਤੱਤਾਂ ਤੱਕ ਪਹੁੰਚ ਦੀ ਬੇਨਤੀ ਕੀਤੀ ਸੀ, ਇਸ ਤੋਂ ਇਲਾਵਾ ‘ਸੀ ਵਿਜ਼ਨ ਸਾਫ਼ਟਵੇਅਰ’, ‘ਰਿਮੋਟ ਸਾਫ਼ਟਵੇਅਰ’ ਅਤੇ ‘ਵਿਸ਼ਲੇਸ਼ਣ ਸਹਾਇਤਾ’ ਪ੍ਰਾਪਤ ਕੀਤੀ ਸੀ। ਪ੍ਰਸਤਾਵਿਤ ਸਪਲਾਈ ਬਾਰੇ ਭਾਰਤੀ ਅਧਿਕਾਰੀਆਂ ਵਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।     (ਏਜੰਸੀ)

(For more news apart from 'US to provide India with $131 million in critical military equipment News' stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement