ਸ਼ਰਮਨਾਕ! ਨੀਂਦ ਦੀਆਂ ਗੋਲੀਆਂ ਖਵਾ ਕੇ ਦੂਸਰੇ ਲੋਕਾਂ ਨਾਲ ਆਪਣੀ ਧੀ ਨੂੰ ਸੁਲਾਉਂਦੀ ਹੈ ਮਾਂ
Published : Jun 2, 2019, 4:12 pm IST
Updated : Jun 2, 2019, 4:12 pm IST
SHARE ARTICLE
 mother gives sleeping pills
mother gives sleeping pills

ਉੱਤਰ ਪ੍ਰਦੇਸ਼ ਦੇ ਮੇਰਠ ਦੇ ਗੰਗਾਨਗਰ ਖੇਤਰ ਦੀ ਇਕ ਵਿਦਿਆਰਥਣ ਨੇ ਆਪਣੀ ਮਾਂ ਅਤੇ ਭਰਾ 'ਤੇ ਸਨਸਨੀਖੇਜ ਅਤੇ ਗੰਭੀਰ ਇਲਜ਼ਾਮ ਲਗਾਏ ਹਨ।

ਉੱਤਰ ਪ੍ਰਦੇਸ਼ ਦੇ ਮੇਰਠ ਦੇ ਗੰਗਾਨਗਰ ਖੇਤਰ ਦੀ ਇਕ ਵਿਦਿਆਰਥਣ ਨੇ ਆਪਣੀ ਮਾਂ ਅਤੇ ਭਰਾ 'ਤੇ ਸਨਸਨੀਖੇਜ ਅਤੇ ਗੰਭੀਰ ਇਲਜ਼ਾਮ ਲਗਾਏ ਹਨ। ਵਿਦਿਆਰਥਣ ਦਾ ਇਲਜ਼ਾਮ ਹੈ ਕਿ ਉਸਦੀ ਮਾਂ ਦੇਹ ਵਪਾਰ ਕਰਦੀ ਹੈ ਅਤੇ ਉਸਨੂੰ ਵੀ ਨੀਂਦ ਦੀਆਂ ਗੋਲੀਆਂ ਖਵਾ ਕੇ ਦੂਜੇ ਲੋਕਾਂ ਦੇ ਨਾਲ ਸੁਲਾਉਂਦੀ ਹੈ। ਭਰਾ 'ਤੇ ਰੇਪ ਦਾ ਇਲਜ਼ਾਮ ਲਗਾਉਂਦੇ ਹੋਏ ਵਿਦਿਆਰਥਣ ਰੋ ਪਈ। ਵਿਦਿਆਰਥਣ ਨੇ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਘਰ ਤੋਂ ਨਿਕਲੀ ਹੋਈ ਹੈ ਅਤੇ ਇਸ ਤੋਂ ਬਾਅਦ ਉਹ ਕਮਿਸ਼ਨਰੀ ਪਾਰਕ ਵਿੱਚ ਰੁਕੀ ਹੋਈ ਸੀ। 

mother gives sleeping pillsmother gives sleeping pills

ਵਿਦਿਆਰਥਣ ਦੀ ਸ਼ਿਕਾਇਤ 'ਤੇ ਐਸਐਸਪੀ ਅਤੇ ਐਸਪੀ ਕਰਾਇਮ ਨੇ ਮਹਿਲਾ ਥਾਣਾ ਅਤੇ ਏਐਚਟੀਯੂ ਨੂੰ ਛਾਣਬੀਣ ਲਈ ਲਗਾਇਆ ਪਰ ਦੋਨਾਂ ਨੇ ਪੱਲਾ ਝਾੜ ਲਿਆ ਅਤੇ ਵਿਦਿਆਰਥਣ ਨੂੰ ਗੰਗਾਨਗਰ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ।  ਐਸਐਸਪੀ ਨਿਤਿਨ ਤਿਵਾਰੀ ਦੇ ਦਫ਼ਤਰ ਵਿੱਚ 12ਵੀਆਂ ਜਮਾਤ ਦੀ ਵਿਦਿਆਰਥਣ ਪਹੁੰਚੀ। ਵਿਦਿਆਰਥਣ ਨੇ ਆਪਣੀ ਮਾਂ 'ਤੇ ਇਲਜ਼ਾਮ ਲਗਾਇਆ ਕਿ ਉਹ ਦੇਹ ਵਪਾਰ ਕਰਦੀ ਹੈ। ਵਿਦਿਆਰਥਣ ਨੇ ਦੱਸਿਆ ਕਿ ਕਈ ਲੋਕ ਘਰ 'ਚ ਆਉਂਦੇ ਹਨ ਅਤੇ ਉਸਨੇ ਚੋਰੀ - ਛਿਪੇ ਕੁਝ ਵੀਡੀਓ ਵੀ ਬਣਾਈਆਂ ਹਨ। ਇਹ ਵੀਡੀਓ ਪੁਲਿਸ ਅਧਿਕਾਰੀਆਂ ਨੂੰ ਵੀ ਦਿਖਾਈਆਂ ਹਨ।

mother gives sleeping pillsmother gives sleeping pills

ਦੱਸਿਆ ਕਿ ਉਸਦੀ ਮਾਂ ਉਸਨੂੰ ਵੀ ਦੇਹ ਵਪਾਰ ਦੀ ਦਲਦਲ ਵਿੱਚ ਧਕੇਲ ਚੁੱਕੀ ਹੈ। ਨੀਂਦ ਦੀਆਂ ਗੋਲੀਆਂ ਖਵਾ ਕੇ ਯੋਨ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਜਦੋਂ ਨੀਂਦ ਖੁਲਦੀ ਹੈ ਤਾਂ ਦੂਜੇ ਲੋਕ ਆਸਪਾਸ ਹੁੰਦੇ ਹਨ। ਵਿਦਿਆਰਥਣ ਨੇ ਦੱਸਿਆ ਕਿ ਉਸਦੇ ਪਿਤਾ, ਭੂਆ ਅਤੇ ਭਰਾ ਨੂੰ ਵੀ ਇਸ ਬਾਰੇ ਵਿੱਚ ਜਾਣਕਾਰੀ ਹੈ ਪਰ ਕੋਈ ਵਿਰੋਧ ਨਹੀਂ ਕਰਦਾ।  ਵਿਦਿਆਰਥਣ ਨੇ ਦੱਸਿਆ ਕਿ ਉਸਦੇ ਭਰਾ ਨੇ ਕੁੱਝ ਦਿਨ ਪਹਿਲਾਂ ਉਸਦੇ ਨਾਲ ਰੇਪ ਕੀਤਾ। ਇਸਦੀ ਸ਼ਿਕਾਇਤ ਪਰਿਵਾਰ ਨੂੰ ਕੀਤੀ ਸੀ ਪਰ ਸਭ ਨੇ ਮੂੰਹ ਬੰਦ ਕਰਾ ਦਿੱਤਾ।

mother gives sleeping pillsmother gives sleeping pills

ਵਿਦਿਆਰਥਣ ਬੋਲੀ ਕਿ ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਉਹ ਤਿੰਨ ਦਿਨ ਪਹਿਲਾਂ ਘਰ ਛੱਡਕੇ ਭੱਜੀ ਹੋਈ ਹੈ। ਇਸ ਤੋਂ ਬਾਅਦ ਤਿੰਨ ਦਿਨ ਤੱਕ ਚੌਧਰੀ ਚਰਣ ਸਿੰਘ ਪਾਰਕ ਵਿੱਚ ਰਹੀ। ਐਸਪੀ ਕਰਾਇਮ ਨੇ ਮਹਿਲਾ ਥਾਣਾ ਪੁਲਿਸ ਨੂੰ ਬੁਲਾ ਕੇ ਵਿਦਿਆਰਥਣ ਨੂੰ ਨਾਲ ਭੇਜਿਆ।  ਮੇਰਠ ਦੇ ਐਸਪੀ ਕਰਾਇਮ ਡਾ. ਬੀਪੀ ਅਸ਼ੋਕ ਨੇ ਦੱਸਿਆ ਕਿ ਇੱਕ ਵਿਦਿਆਰਥਣ ਸ਼ਿਕਾਇਤ ਲੈ ਕੇ ਆਈ ਸੀ। ਕੁਝ ਵੀਡੀਓ ਵੀ ਉਸਦੇ ਕੋਲ ਹਨ। ਇਸ ਸ਼ਿਕਾਇਤ 'ਤੇ ਜਾਂਚ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਲਜ਼ਾਮ ਠੀਕ ਮਿਲੇ ਤਾਂ ਕਾਰਵਾਈ ਕੀਤੀ ਜਾਵੇਗੀ। ਸੀਡਬਲਿਊਸੀ ਨਾਲ ਗੱਲਬਾਤ ਕਰਕੇ ਵਿਦਿਆਰਥਣ ਨੂੰ ਸੁਰੱਖਿਅਤ ਕਰਾਇਆ ਜਾਵੇਗਾ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement