ਫੂਲਕਾ ਨੇ ਬਾਦਲਾਂ ਦੀ ਨੀਂਦ ਉਡਾ ਦਿਤੀ!
Published : Jan 13, 2019, 10:39 am IST
Updated : Jan 13, 2019, 10:39 am IST
SHARE ARTICLE
H. S. Phoolka
H. S. Phoolka

ਲੋਕ-ਸਭਾ ਚੋਣਾਂ ਦੀਆਂ ਸਰਗਰਮੀਆਂ, ਸਿਆਸੀ ਜੋੜ-ਤੋੜ ਅਤੇ ਵਫ਼ਾਦਾਰੀਆਂ ਬਦਲਣ ਸਬੰਧੀ ਗਠਜੋੜ ਅੰਦਰਖਾਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਮੂਹ ਰਾਜਨੀਤਿਕ ਦਲਾਂ ਦਰਮਿਆਨ ਹੋ ਰਹੇ...

ਅੰਮ੍ਰਿਤਸਰ  : ਲੋਕ-ਸਭਾ ਚੋਣਾਂ ਦੀਆਂ ਸਰਗਰਮੀਆਂ, ਸਿਆਸੀ ਜੋੜ-ਤੋੜ ਅਤੇ ਵਫ਼ਾਦਾਰੀਆਂ ਬਦਲਣ ਸਬੰਧੀ ਗਠਜੋੜ ਅੰਦਰਖਾਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਮੂਹ ਰਾਜਨੀਤਿਕ ਦਲਾਂ ਦਰਮਿਆਨ ਹੋ ਰਹੇ ਹਨ। ਇਸ ਜੋੜ-ਤੋੜ ਦੀ ਰਾਜਨੀਤੀ ਵਿਚ ਸਿੱੱਖਾਂ ਦੀ ਮਿੰਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਵੀ ਸਿੱਖ ਸੰਗਠਨ ਮੰਗ ਕਰ ਰਹੇ ਸਨ ਪਰ ਸੁਪਰੀਮ ਕੋਰਟ ਦੇ ਪ੍ਰਸਿੱਧ ਐਡਵੋਕੇਟ ਐਚ.ਐਸ ਫੂਲਕਾ ਨੇ ਸ਼੍ਰੋਮਣੀ ਕਮੇਟੀ ਦੇ ਹੋ ਚੁੱਕੇ ਸਿਆਸੀਕਰਨ ਨੂੰ ਖ਼ਤਮ ਕਰਨ ਲਈ ਬੀੜਾ ਚੁੱਕਿਆ ਹੈ ਤੇ ਇਸ ਸਬੰਧੀ ਉਹ ਖੁਲ੍ਹ ਕੇ ਮੈਦਾਨ ਵਿਚ ਵੀ ਆ ਗਏ ਹਨ।

ਭਾਵੇਂ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਫੂਲਕਾ ਦੀ ਵਿਰੋਧਤਾ ਵੀ ਕਰਵਾ ਦਿਤੀ ਹੈ। ਬਰਗਾੜੀ ਇਨਸਾਫ਼ ਮੋਰਚੇ ਦੀ ਅਸਫ਼ਲ ਸਮਾਪਤੀ ਤੋਂ ਬਾਅਦ ਸਿੱਖਾਂ ਦਾ ਰੋਹ ਮੱਠਾ ਪੈ ਗਿਆ ਹੈ ਪਰ ਜਿਸ ਤਰ੍ਹਾਂ ਐਚ.ਐਸ ਫੂਲਕਾ ਸਿੱਖ ਸੇਵਕ ਸੰਗਠਨ ਨਾਮ ਦੀ ਜਥੇਬੰਦੀ ਬਣਾਈ ਹੈ, ਉਸ ਤੋਂ ਜਾਪਦਾ ਹੈ ਕਿ ਉਨ੍ਹਾਂ ਬਾਦਲਾਂ ਦੀ ਨੀਂਦ ਉਡਾ ਦਿਤੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਕਰੀ ਬੈਠੇ ਹਨ। ਸੱਜਰੇ ਕੇਂਦਰੀ ਭਾਜਪਾ ਮੰਤਰੀ ਨੂੰ ਮਿਲ ਕੇ ਆਏ ਫੂਲਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਕੱਲੇ ਨਹੀਂ,

ਉਨ੍ਹਾਂ ਨਾਲ ਸੇਵਾ ਮੁਕਤ ਜਸਟਿਸ ਕੁਲਦੀਪ ਸਿੰਘ ਵੀ ਨਾਲ ਹੈ। ਜਿਨ੍ਹਾਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣ ਲਈ ਹਾਮੀਂ ਭਰੀ ਹੈ ਅਤੇ ਉਹ ਪਹਿਲਾਂ ਤੋਂ ਹੀ ਸਰਗਰਮ ਹਨ। ਫੂਲਕਾ ਨੇ ਇਹ ਵੀ ਵਿਉਂਤਬੰਦੀ ਨਾਲ ਵਿਢਿਆ ਗਿਆ ਸੰਘਰਸ਼ ਇਕ ਦਿਨ ਸਫ਼ਲ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਣ ਲਈ ਫੂਲਕਾ ਅਤੇ ਹੋਰ ਸਿੱਖ ਸੰਗਠਨਾਂ ਨੇ ਮੰਗ ਕੀਤੀ ਹੈ

ਕਿ ਕੇਂਦਰ ਤੇ ਪੰਜਾਬ ਸਰਕਾਰ ਚੀਫ਼ ਜਸਟਿਸ ਗੁਰਦਵਾਰਾ ਇਲੈਕਸ਼ਨ ਤੁਰਤ ਤਾਇਨਾਤ ਕਰੇ। ਇਸ ਸਬੰਧੀ ਉਚ ਪੱਧਰ ਸਿੱਖ ਵਫ਼ਦ ਕੇਂਦਰ ਸਰਕਾਰ ਕੋਲ ਪਹੁੰਚ ਕਰ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਨਵਾਂ ਬਣਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਲੈਣ ਲਈ ਗੰਭੀਰ ਹੈ ਅਤੇ ਉਹ ਵੀ ਮੰਗ ਕਰ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ਼ਾਦ ਕਰਵਾਉਣ ਨਾਲ ਹੀ ਸਿੱਖ ਕੌਂਮ ਨੂੰ ਨਿਰਪੱਖ ਬਣਾਇਆ ਜਾ ਸਕਦਾ ਹੈ।

ਬਾਦਲਾਂ ਦੇ ਰਾਜ 'ਚ ਸਿੱਖ ਕੌਂਮ ਨਿਘਾਰ 'ਚ ਗਈ ਹੈ। ਇਸ ਵੇਲੇ ਸਿੱਖ ਕੌਂਮ ਲੀਡਰਲੈਸ ਹੈ। ਐਚ.ਐਸ ਫੂਲਕਾ ਦੀ ਨਿਰੋਲ ਮੰਗ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਿਆਸੀ ਪਾਰਟੀਆਂ ਦੇ ਚੁੰਗਲ 'ਚ ਨਾ ਆਉਣ ਸਗੋਂ ਇਨ੍ਹਾਂ ਮਹਾਨ ਸੰਸਥਾਵਾਂ ਦੇ ਫ਼ੈਸਲੇ ਨਿਰਪੱਖਤਾ ਨਾਲ ਹੋਣ। ਇਸ ਲਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰਤ ਕਰਾਉਣ ਦੀ ਮੰਗ ਵੱਧ ਰਹੀ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement