
ਕੋਰੋਨਾ ਵਾਇਰਸ ਦੇ 8392 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਲਾਗ ਦੇ ਮਾਮਲੇ ਵੱਧੇ ਕੇ 1,90,535 ਹੋ ਗਏ ਹਨ
ਨਵੀਂ ਦਿੱਲੀ, 1 ਜੂਨ: ਕੋਰੋਨਾ ਵਾਇਰਸ ਦੇ 8392 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਲਾਗ ਦੇ ਮਾਮਲੇ ਵੱਧੇ ਕੇ 1,90,535 ਹੋ ਗਏ ਹਨ। ਜਦਕਿ 230 ਹੋਰ ਲੋਕਾਂ ਦੀ ਜਾਨ ਜਾਣ ਮਗਰੋਂ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5934 ਹੋ ਗਈ ਹੈ। ਕੋਰੋਨਾ ਵਾਇਰਸ 'ਤੇ ਨਜ਼ਰ ਰੱਖ ਰਹੇ ਕੌਮਾਂਤਰੀ ਸਿਹਤ ਸੰਗਠਨ (ਡਬਲਿਊ.ਐਚ.ਓ.) ਅਨੁਸਾਰ ਅਮਰੀਕਾ, ਬ੍ਰਾਜ਼ੀਲ, ਰੂਸ, ਬ੍ਰਿਟੇਨ, ਸਪੇਨ ਅਤੇ ਇਟਲੀ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ਾਂ ਦੀ ਸੂਚੀ 'ਚ ਭਾਰਤ ਸੱਤਵੇਂ ਨੰਬਰ 'ਤੇ ਹੈ।
ਕੇਂਦਰੀ ਗ੍ਰਹਿ ਮੰਤਰਾਲਾ ਅਨੁਸਾਰ ਦੇਸ਼ 'ਚ ਅਜੇ 83,322 ਲੋਕਾਂ ਦਾ ਇਲਾਜ ਜਾਰੀ ਹੈ ਜਦਕਿ 91818 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਜਾ ਚੁੱਕਾ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੇ ਤਕ 48.19 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਮੰਤਰਾਲੇ ਅਨੁਸਾਰ ਜਿਨ੍ਹਾਂ 230 ਵਿਅਕਤੀਆਂ ਦੀ ਜਾਨ ਗਈ ਹੈ।
File photo
ਉਨ੍ਹਾਂ 'ਚ ਮਹਾਰਾਸ਼ਟਰ ਦੇ 89, ਦਿੱਲੀ ਦੇ 57, ਗੁਜਰਾਤ ਦੇ 31, ਤਾਮਿਨਲਾਡੂ ਦੇ 13, ਉੱਤਰ ਪ੍ਰਦੇਸ਼ ਦੇ 12, ਪਛਮੀ ਬੰਗਾਲ ਦੇ ਅੱਠ, ਮੱਧ ਪ੍ਰਦੇਸ਼ ਦੇ ਸੱਤ, ਤੇਲੰਗਾਨਾ ਦੇ ਪੰਜ, ਕਰਨਾਟਕ ਦੇ ਤਿੰਨ, ਆਂਧਰ ਪ੍ਰਦੇਸ਼ ਦੇ ਦੋ, ਬਿਹਾਰ, ਪੰਜਾਬ ਅਤੇ ਰਾਜਸਥਾਨ ਦਾ ਇਕ-ਇਕ ਵਿਅਕਤੀ ਹਨ। ਇਸ ਕੌਮਾਂਤਰੀ ਮਹਾਂਮਾਰੀ ਨਾਲ ਦੇਸ਼ 'ਚ ਕੁਲ 5394 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ 'ਚੋਂ ਸੱਭ ਤੋਂ ਜ਼ਿਆਦਾ 2286 ਮਹਾਰਾਸ਼ਟਰ 'ਚ, ਫਿਰ 1038 ਗੁਜਰਾਤ 'ਚ, 473 ਦਿੱਲੀ 'ਚ, 350 ਮੱਧ ਪ੍ਰਦੇਸ਼ 'ਚ, 317 ਪਛਮੀ ਬੰਗਾਲ 'ਚ, 213 ਉੱਤਰ ਪ੍ਰਦੇਸ਼ 'ਚ, 194 ਰਾਜਸਥਾਨ 'ਚ, 173 ਤਾਮਿਲਨਾਡੂ 'ਚ, 82 ਤੇਲੰਗਾਨਾ 'ਚ ਅਤੇ ਆਂਧਰ ਪ੍ਰਦੇਸ਼ 'ਚ 62 ਲੋਕਾਂ ਦੀ ਜਾਨ ਗਈ ਹੈ। ਕਰਨਾਟਕ 'ਚ ਮਿਤਕਾਂ ਦੀ ਗਿਣਤੀ 51, ਹਰਿਆਣਾ 'ਚ 20 ਅਤੇ ਪੰਜਾਬ 'ਚ 45 ਹੋ ਗਈ ਹੈ। (ਪੀਟੀਆਈ)