
ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇੱਥੇ ਸੈਕਟਰ 30-ਬੀ ਦੀ ਇਕ 80 ਸਾਲਾ ਮਹਿਲਾ ਮੰਗਲਵਾਰ ਨੂੰ ਕਰੋਨਾ ਵਾਇਰਸ ਦੀ ਪੌਜਟਿਵ ਪਾਈ ਗਈ
ਚੰਡੀਗੜ੍ਹ : ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇੱਥੇ ਸੈਕਟਰ 30-ਬੀ ਦੀ ਇਕ 80 ਸਾਲਾ ਮਹਿਲਾ ਮੰਗਲਵਾਰ ਨੂੰ ਕਰੋਨਾ ਵਾਇਰਸ ਦੀ ਪੌਜਟਿਵ ਪਾਈ ਗਈ। ਇਕ ਦਿਨ ਬਾਅਦ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਚੰਡੀਗੜ੍ਹ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 5 ਹੋ ਗਈ ਹੈ।
Covid 19
ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦੇ ਮੰਗਲਵਾਰ ਨੂੰ ਤਿੰਨ ਨਵੇਂ ਕੇਸ ਦਰਜ਼ ਹੋਏ ਜਿਸ ਤੋਂ ਬਾਅਦ ਸ਼ਹਿਰ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 301 ਤੱਕ ਪੁੱਜ ਗਈ ਹੈ। ਮ੍ਰਿਤਕ ਔਰਤ ਪਹਿਲਾਂ ਵੀ ਬੀਮਾਰ ਸੀ ਤੇ ਉਹ ਸੋਮਵਾਰ ਨੂੰ ਡਿੱਗ ਗਈ ਸੀ। ਇਸ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਸ ਨੂੰ ਐਂਬੂਲੈਂਸ ਰਾਹੀਂ ਜੀਐਮਐਸਐਚ-16 ਲਿਜਾਇਆ ਗਿਆ। ਮ੍ਰਿਤਕਾ ਪੇਸ਼ਾਬ ਤੇ ਜਿਗਰ ਦੀ ਬਿਮਾਰੀ ਨਾਲ ਜੁਝ ਰਹੀ ਸੀ।
Covid 19
ਉਸ ਨੇ ਜਨਵਰੀ 2020 ਵਿੱਚ ਜੀਐਮਐਸਐਚ-16 ਤੇ ਸਿਵਲ ਹਸਪਤਾਲ, ਖਰੜ ਵਿਖੇ ਇਲਾਜ ਕੀਤਾ। ਉਸ ਦੇ ਦੋ ਪਰਿਵਾਰਕ ਸੰਪਰਕ ਰਹੇ, ਇੱਕ ਉਸ ਦੀ ਨੂੰਹ ਤੇ ਪੋਤੀ, ਦੋਵੇਂ ਸ਼ੱਕੀ ਹਨ ਤੇ ਮੰਗਲਵਾਰ ਨੂੰ ਇਨ੍ਹਾਂ ਦੇ ਸੈਂਪਲ ਲਈ ਜਾਣਗੇ। ਦੱਸ ਦਈਏ ਕਿ ਐਮਸੀ ਦੇ ਕੌਂਸਲਰ ਦਵਿੰਦਰ ਬਬਲਾ ਨੇ ਸੋਮਵਾਰ ਨੂੰ ਯੂਟੀ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਔਰਤ ਦੀ ਮੌਤ ਦੇ ਸਬੰਧੀ ਆਪਣੀ ਅਸਫਲਤਾ ਨੂੰ ਉਜਾਗਰ ਕੀਤਾ। ਯੂਟੀ ਪ੍ਰਸ਼ਾਸਨ ਨੇ ਸੈਕਟਰ 30-ਬੀ ਜੋ ਕਿ ਇੱਕ ਕੰਟੇਨਮੈਂਟ ਜ਼ੋਨ ਹੈ ‘ਚ ਸਿਰਫ 125 ਟੈਸਟ ਕੀਤੇ।
Covid 19
ਸੈਕਟਰ 30-ਬੀ ਵਿੱਚ 22 ਅਪਰੈਲ ਨੂੰ ਲਗਪਗ 590 ਘਰਾਂ ਦੇ ਇੱਕ ਸਮੂਹ ਨੂੰ ਪ੍ਰਭਾਵਿਤ ਪੋਕਿਟ ਦੇ ਹਿੱਸੇ ਵਜੋਂ ਪਛਾਣਿਆ ਗਿਆ ਸੀ। ਦੱਸ ਦੱਈਏ ਕਿ ਸ਼ਹਿਰ ਦੀ ਬਾਪੂਧਾਮ ਕਲੋਨੀ ਕਰੋਨਾ ਵਾਇਰਸ ਦੀ ਹੌਟਸਪੋਟ ਬਣੀ ਹੋਈ ਹੈ ਜਿੱਥੇ ਕਿ ਮੰਗਲਵਾਰ ਨੂੰ ਇਕ ਵਾਰ ਫਿਰ ਕੋਰੋਨਵਾਇਰਸ ਦੇ ਤਿੰਨ ਨਵੇਂ ਕੇਸ ਸਾਹਮਣੇ ਆਏ। ਇਸ ‘ਚ ਇੱਕ 35 ਸਾਲਾ ਆਦਮੀ, ਇੱਕ ਔਰਤ ਦਾ ਪਤੀ ਜੋ ਸੋਮਵਾਰ ਨੂੰ ਪੌਜ਼ੇਟਿਵ ਆਈ ਸ਼ਾਮਲ ਹੈ। ਤਾਜ਼ਾ ਮਾਮਲੇ ਦੇ ਨਾਲ ਸ਼ਹਿਰ ਵਿੱਚ ਐਕਟਿਵ ਕੇਸ 83 ਤੱਕ ਪਹੁੰਚ ਗਏ ਹਨ।
Covid 19