ਦੁਨੀਆਂ ਦੇ ਕਿਸੇ ਵੀ ਦੇਸ਼ 'ਚ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਗਈ ਹੈ। ਕੋਵਿਡ -19 ਕਾਰਨ ਦੁਨੀਆਂ ਦੇ ਕਿਸੇ ਵੀ ਦੇਸ਼ 'ਚ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ। ਇਨ੍ਹਾਂ ਵਿਚੋਂ ਇਕ ਤਿਹਾਈ ਲੋਕਾਂ ਦੀ ਮੌਤ ਦੁਨੀਆਂ ਦੀ ਵਿੱਤੀ ਰਾਜਧਾਨੀ ਮੰਨੇ ਜਾਂਦੇ ਨਿਊਯਾਰਕ, ਨਿਊਜਰਸੀ ਅਤੇ ਕਨੈਕਟੀਕਟ ਵਿਚ ਹੋਈ।
ਇਸ ਦਾ ਅਮਰੀਕੀ ਆਰਥਵਿਵਸਥਾ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪਿਆ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਵਿਚ 3.5 ਕਰੋੜ ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਹਾਲਾਂਕਿ, ਮੌਤ ਦੀ ਦਰ ਅਤੇ ਨਵੇਂ ਕੇਸਾਂ ਦੀ ਗਿਣਤੀ ਹੁਣ ਹੇਠਾਂ ਆ ਰਹੀ ਹੈ। ਇਸ ਦੇ ਮੱਦੇਨਜ਼ਰ ਸਾਰੇ 50 ਰਾਜਾਂ ਨੇ ਅਰਥਚਾਰਿਆਂ ਨੂੰ ਮੁੜ ਖੋਲ੍ਹਣ ਦੀ ਹਿੰਮਤ ਕੀਤੀ ਹੈ।
ਹਾਊਸ ਦੇ ਬਹੁਗਿਣਤੀ ਨੇਤਾ ਸਟੈਨੀ ਹੋਯਰ ਨੇ ਕਿਹਾ, “ਕੋਵਿਡ -19 ਕਾਰਨ 100,000 ਅਮਰੀਕੀ ਲੋਕਾਂ ਦੀ ਮੌਤ ਹੋ ਗਈ ਅਜਿਹੇ ਵਿਚ ਸਾਡੇ ਦੇਸ਼ ਇਕ ਦੁੱਖ ਵਾਲੇ ਦੌਰ 'ਚ ਹੈ। ਦੇਸ਼ ਭਰ ਦੇ ਪ੍ਰਵਾਰ ਇਸ ਬਿਮਾਰੀ ਕਾਰਨ ਅਪਣੇ ਅਜ਼ੀਜ਼ਾਂ ਨੂੰ ਗੁਆਉਣ ਲਈ ਸੋਗ ਕਰ ਰਹੇ ਹਨ।'' ”ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਬੁਧਵਾਰ ਨੂੰ 100,000 ਨੂੰ ਪਾਰ ਕਰ ਗਈ।
ਹੁਣ ਤਕ 17 ਲੱਖ ਤੋਂ ਵੱਧ ਅਮਰੀਕੀ ਪ੍ਰਭਾਵਤ ਪਾਏ ਗਏ ਹਨ। ਅਮੈਰੀਕਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਦੇ ਅਨੁਸਾਰ, ਇਹ ਵਾਇਰਸ ਹਰ ਉਮਰ ਸਮੂਹ ਅਤੇ ਦੇਸ਼ ਦੇ ਹਰ ਭਾਈਚਾਰੇ 'ਚ ਫੈਲਿਆ ਹੋਇਆ ਹੈ। ਵਾਇਰਸ ਦੇ ਕੁੱਲ ਕੇਸਾਂ ਵਿਚੋਂ, 4.7 ਏਸ਼ੀਅਨ ਅਮਰੀਕੀ ਅਤੇ 26.3 ਫ਼ੀ ਸਦੀ ਕਾਲੇ ਅਮਰੀਕੀਆਂ ਦੇ ਹਨ।
ਇਸ ਦਾ ਕੋਈ ਅੰਕੜਾ ਨਹੀਂ ਹੈ ਕਿ ਇਥੇ ਕਿੰਨੇ ਭਾਰਤੀ-ਅਮਰੀਕੀ ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ, ਪਰ ਕੁਝ ਗ਼ੈਰ-ਸਰਕਾਰੀ ਅੰਦਾਜ਼ੇ ਤੋਂ ਪਤਾ ਚੱਲਦਾ ਹੈ ਕਿ ਨਿਊਯਾਰਕ ਅਤੇ ਨਿਊਜਰਸੀ 'ਚ 500 ਤੋਂ ਵੱਧ ਅਜਿਹੇ ਲੋਕਾਂ ਦੀ ਮੌਤ ਹੋਈ ਅਤੇ ਇਸ ਭਾਈਚਾਰੇ ਵਿਚ ਪ੍ਰਭਾਵਤ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।
ਪਿਛਲੇ ਦੋ ਮਹੀਨਿਆਂ 'ਚ ਬਹੁਤ ਸਾਰੇ ਮਸ਼ਹੂਰ ਭਾਰਤੀ-ਅਮਰੀਕੀ ਡਾਕਟਰਾਂ ਅਤੇ ਪ੍ਰਭਾਵਸ਼ਾਲੀ ਕਮਿਊਨਿਟੀ ਨੇਤਾਵਾਂ ਦੀ ਲਾਗ ਕਾਰਨ ਮੌਤ ਹੋ ਗਈ। ਸੀਡੀਸੀ ਨੇ ਕਿਹਾ ਕਿ ਅਮਰੀਕਾ ਵਿਚ ਹੁਣ ਤਕ 1.57 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 18 ਲੱਖ ਵਾਇਰਸ ਨਾਲ ਪ੍ਰਭਾਵਤ ਪਾਏ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।