
50 ਮੈਂਬਰੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ 6 ਵਜੇ ਸਖਤ ਸੁਰੱਖਿਆ ਦਰਮਿਆਨ ਸ਼ੁਰੂ ਹੋਈ
Arunachal Pradesh Assembly Election: ਈਟਾਨਗਰ - ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ 60 ਮੈਂਬਰੀ ਵਿਧਾਨ ਸਭਾ 'ਚ 44 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਸੱਤਾ 'ਚ ਵਾਪਸੀ ਕੀਤੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
50 ਮੈਂਬਰੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ 6 ਵਜੇ ਸਖਤ ਸੁਰੱਖਿਆ ਦਰਮਿਆਨ ਸ਼ੁਰੂ ਹੋਈ। 60 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਪਹਿਲਾਂ ਹੀ 10 ਸੀਟਾਂ ਬਿਨਾਂ ਮੁਕਾਬਲਾ ਜਿੱਤ ਚੁੱਕੀ ਹੈ।
ਅਰੁਣਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 19 ਅਪ੍ਰੈਲ ਨੂੰ ਇੱਕੋ ਸਮੇਂ ਵੋਟਾਂ ਪਈਆਂ ਸਨ।
ਭਾਜਪਾ ਨੇ 50 ਵਿਚੋਂ 34 ਸੀਟਾਂ ਜਿੱਤੀਆਂ ਹਨ ਅਤੇ ਦੋ ਸੀਟਾਂ 'ਤੇ ਅੱਗੇ ਹੈ। ਮੁੱਖ ਮੰਤਰੀ ਪੇਮਾ ਖਾਂਡੂ ਉਨ੍ਹਾਂ 10 ਉਮੀਦਵਾਰਾਂ ਵਿਚੋਂ ਇਕ ਸਨ ਜੋ ਬਿਨਾਂ ਵਿਰੋਧ ਜਿੱਤ ਗਏ। ਭਾਜਪਾ ਨੇ 2019 ਵਿਚ 41 ਸੀਟਾਂ ਜਿੱਤੀਆਂ ਸਨ।
ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਨੇ ਚਾਰ ਸੀਟਾਂ ਜਿੱਤੀਆਂ ਹਨ ਅਤੇ ਇੱਕ ਸੀਟ 'ਤੇ ਅੱਗੇ ਹੈ। ਪੀਪਲਜ਼ ਪਾਰਟੀ ਆਫ ਅਰੁਣਾਚਲ ਨੇ ਦੋ ਅਤੇ ਐਨਸੀਪੀ ਨੇ ਇੱਕ ਸੀਟ ਜਿੱਤੀ। ਇਨ੍ਹਾਂ ਤੋਂ ਇਲਾਵਾ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।