
ਇਹ ਘਟਨਾ ਸੋਮਵਾਰ ਰਾਤ ਕਰੀਬ 11:45 ਵਜੇ ਹੋਈ
ਨਵੀਂ ਦਿੱਲੀ- ਮੁੰਬਈ ਵਿਚ ਜਾਰੀ ਤੇਜ਼ ਬਾਰਿਸ਼ ਦੇ ਕਾਰਨ ਜੈਪੁਰ ਤੋਂ ਆ ਰਿਹਾ ਸਪਾਈਸਜੈੱਟ ਦਾ ਇਕ ਜ਼ਹਾਜ ਮੁੰਬਈ ਹਵਾਈ ਅੱਡੇ ਦੇ ਮੁੱਖ ਰਨਵੇ ਤੇਂ ਫਿਸਲਦਾ ਹੋਇਆ ਉਸ ਥੋਂ ਥੱਲੇ ਉੱਤਰ ਗਿਆ ਪਰ ਇਸ ਘਟਨਾ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ। ਇਹ ਜਾਣਕਾਰੀ ਜ਼ਹਾਜ ਕੰਪਨੀ ਦੇ ਅਧਿਕਾਰੀ ਨੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਕਰੀਬ 11:45 ਵਜੇ ਹੋਈ ਜਦੋਂ ਜੈਪੁਰ ਤੋਂ ਮੁੰਬਈ ਆ ਰਿਹਾ ਸਪਾਈਸਜੈੱਟ ਦਾ ਜ਼ਹਾਜ ਐਸਜੀ 6237 ਮੁੱਖ ਰਨਵੇ ਤੋਂ ਫਿਸਲਦਾ ਹੋਇਆ ਥੱਲੇ ਉੱਤਰ ਗਿਆ।
spicejet flight slip from runway in mumbai no injured
ਬੁਲਾਰੇ ਨੇ ਦੱਸਿਆ ਕਿ ਇਕ ਜੁਲਾਈ ਨੂੰ ਸਪਾਈਸਜੈੱਟ ਦਾ ਬੋਇੰਗ 737-80 ਜ਼ਹਾਜ ਜੈਪੁਰ ਤੋਂ ਮੁੰਬਈ ਆ ਰਿਹਾ ਸੀ। ਮੁੰਬਈ ਵਿਚ ਤੇਜ਼ ਬਾਰਿਸ਼ ਦੇ ਕਾਰਨ ਜ਼ਹਾਜ ਉੱਤਰਨ ਤੋਂ ਬਾਅਦ ਰਨਵੇ ਤੇ ਫਿਸਲ ਗਿਆ। ਜ਼ਹਾਜ ਵਿਚ ਸਵਾਰ ਯਾਤਰੀਆਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਨੇ ਦੱਸਿਆਂ ਕਿ ਜ਼ਹਾਜ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
spicejet flight slip from runway in mumbai no injured
ਮੁੱਖ ਰਨਵੇ ਨੂੰ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਹਵਾਈ ਅੱਡੇ ਦੇ ਸੈਕੰਡਰੀ ਰਨਵੇ ਤੋਂ ਜ਼ਹਾਜਾਂ ਦੀਆਂ ਉਡਾਨਾਂ ਦਾ ਸਿਲਸਿਲਾ ਜਾਰੀ ਹੈ। ਸੂਰਤਾਂ ਨੇ ਦੱਸਿਆ ਕਿ ਘਟਨਾ ਦੇ ਕਾਰਨ ਕਈ ਉਡਾਨਾਂ ਨੂੰ ਅਹਿਮਦਾਬਾਦ ਅਤੇ ਬੈਗਲੁਰੂ ਭੇਜਿਆ ਗਿਆ। ਸਿਓਲ ਤੋਂ ਆ ਰਹੇ ਕੋਰੀਅਨ ਏਅਰ ਦੇ ਜ਼ਹਾਜ ਕੇ ਈ 655 ਨੂੰ ਅਹਿਮਦਾਬਾਦ, ਫ੍ਰੈਂਕਫਰਤ ਤੋਂ ਆ ਰਹੇ 'ਲੁਫ਼ਥਾਂਸਾ' ਦੇ ਜ਼ਹਾਜ ਐਲਐਚ 756 ਅਤੇ ਬੈਂਕਾਕ ਤੋਂ ਆ ਰਹੇ 'ਏਅਰ ਇੰਡੀਆ' ਦੇ ਜ਼ਹਾਜ ਏਆਈ 331 ਦੇ ਮਾਰਗਾਂ ਨੂੰ ਵੀ ਹੋਰ ਹਵਾਈ ਅੱਡਿਆਂ ਵੱਲ ਭੇਜਣਾ ਪਿਆ।