
ਮੌਜੂਦਾ ਸਮੇਂ 'ਚ ਅੱਠ ਘਰੇਲੂ ਹਵਾਬਾਜ਼ੀ ਕੰਪਨੀਆਂ ਕੋਲ ਸਾਂਝੇ ਤੌਰ 'ਤੇ 595 ਜਹਾਜ਼ ਹਨ
ਮੁੰਬਈ : ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਅਪਣੇ ਬੇੜੇ 'ਚ ਇਕ ਬੋਇੰਗ-737 ਜਹਾਜ਼ ਸ਼ਾਮਲ ਕਰਨ ਦਾ ਐਤਵਾਰ ਨੂੰ ਐਲਾਨ ਕੀਤਾ। ਇਸ ਨਾਲ ਕੰਪਨੀ ਦੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ 100 'ਤੇ ਪਹੁੰਚ ਗਈ ਹੈ। ਸਪਾਈਸਜੈੱਟ ਚੌਥੀ ਅਜਿਹੀ ਭਾਰਤੀ ਕੰਪਨੀ ਹੈ ਜਿਸ ਦੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ 100 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਏਅਰਇੰਡੀਆ, ਬੰਦ ਪਈ ਜੈੱਟ ਏਅਰਵੇਜ਼ ਅਤੇ ਇੰਡੀਗੋ ਦੇ ਬੇੜੇ 'ਚ 100 ਤੋਂ ਜ਼ਿਆਦਾ ਜਹਾਜ਼ ਰਹੇ।
SpiceJet
ਮੌਜੂਦਾ ਸਮੇਂ 'ਚ ਅੱਠ ਘਰੇਲੂ ਹਵਾਬਾਜ਼ੀ ਕੰਪਨੀਆਂ ਏਅਰ ਇੰਡੀਆ, ਇੰਡੀਗੋ, ਸਪਾਈਸਜੈੱਟ, ਗੋਏਅਰ, ਏਅਰ ਇੰਡੀਆ ਐਕਸਪ੍ਰੈੱਸ, ਵਿਸਤਾਰਾ, ਏਅਰ ਏਸ਼ੀਆ ਅਤੇ ਇਲਾਇੰਸ ਦੇ ਕੋਲ ਸਾਂਝੇ ਤੌਰ 'ਤੇ 595 ਜਹਾਜ਼ ਹਨ। ਸਪਾਈਸਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਸਿਰਫ ਪਿਛਲੇ ਮਹੀਨੇ ਵਿਚ ਹੀ 23 ਜਹਾਜ਼ ਬੇੜੇ 'ਚ ਜੋੜੇ ਹਨ।
SpiceJet Airways
ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਦੇ ਬੇੜੇ 'ਚ 100ਵਾਂ ਜਹਾਜ਼ ਸ਼ਾਮਲ ਕਰਨ ਦੇ ਬਾਰੇ 'ਚ ਕਿਹਾ ਕਿ ਕਿਸ ਨੇ ਸੋਚਿਆ ਹੋਵੇਗਾ ਕਿ ਜੋ ਸਪਾਈਸਜੈੱਟ ਦਸੰਬਰ 2014 'ਚ ਬੰਦ ਹੋਣ ਦੀ ਕਗਾਰ 'ਤੇ ਸੀ, 2019 'ਚ ਉਸ ਦੇ ਬੇੜੇ 'ਚ 100 ਜਹਾਜ਼ ਸ਼ਾਮਲ ਹੋਣਗੇ।
SpiceJet
ਕੰਪਨੀ ਕੋਲ ਹੁਣ 68 ਬੋਇੰਗ-737 ਜਹਾਜ਼, 30 ਬਾਮਬਾਰਡੀਅਰ ਕਿਊ-400 ਜਹਾਜ਼ ਅਤੇ ਦੋ ਬੀ-737 ਫ਼ਰਾਈਟਰ ਜਹਾਜ਼ ਹਨ। ਉਹ ਅਜੇ ਔਸਤਨ 62 ਥਾਵਾਂ ਲਈ ਰੋਜ਼ਾਨਾਂ 575 ਉਡਾਣਾਂ ਦਾ ਸੰਚਾਲਨ ਕਰਦੀ ਹੈ।