
ਭਾਰਤ ਦੀ ਪ੍ਰਸਿੱਧ ਡੇਅਰੀ ਕੰਪਨੀ ਅਮੂਲ ਸਮੇਂ-ਸਮੇਂ ‘ਤੇ ਕਈ ਮੁੱਦਿਆਂ ਨੂੰ ਲੈ ਕੇ ਡੂਡਲ ਬਣਾਉਂਦੀ ਰਹਿੰਦੀ ਹੈ।
ਨਵੀਂ ਦਿੱਲੀ: ਭਾਰਤ ਦੀ ਪ੍ਰਸਿੱਧ ਡੇਅਰੀ ਕੰਪਨੀ ਅਮੂਲ ਸਮੇਂ-ਸਮੇਂ ‘ਤੇ ਕਈ ਮੁੱਦਿਆਂ ਨੂੰ ਲੈ ਕੇ ਡੂਡਲ ਬਣਾਉਂਦੀ ਰਹਿੰਦੀ ਹੈ। ਇਹਨਾਂ ਡੂਡਲਸ ਦੇ ਕੈਪਸ਼ਨ ਜਾਂ ਉਹਨਾਂ ‘ਤੇ ਲਿਖਿਆ ਸੰਦੇਸ਼ ਮੌਜੂਦਾ ਸਥਿਤੀਆਂ ਨੂੰ ਰਚਨਾਤਮਕ ਢੰਗ ਨਾਲ ਬਿਆਨ ਕਰਦਾ ਹੈ।
Amul
ਹਾਲ ਹੀ ਵਿਚ ਭਾਰਤ ਸਰਕਾਰ ਨੇ 59 ਚੀਨੀ ਮੋਬਾਈਲ ਐਪਲੀਕੇਸ਼ਨ ‘ਤੇ ਪਾਬੰਦੀ ਲਗਾ ਦਿੱਤੀ, ਜਿਨ੍ਹਾਂ ਵਿਚ ਭਾਰਤ ਵਿਚ ਵੱਡੇ ਪੱਧਰ ‘ਤੇ ਵਰਤੀ ਜਾਣ ਵਾਲੀ ਟਿਕ-ਟਾਕ, ਸ਼ੀਨ, ਵੀਚੈਟ ਆਦਿ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਅਮੂਲ ਨੇ ਖਾਸ ਡੂਡਲ ਬਣਾਇਆ ਹੈ। ਭਾਰਤ ਨੇ ਸੋਮਵਾਰ ਨੂੰ ਚੀਨ ਨਾਲ ਸਬੰਧਤ 59 ਐਪਸ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਵਿਚ ਕਈ ਪ੍ਰਸਿੱਧ ਐਪ ਸ਼ਾਮਲ ਹਨ।
Tweet
ਸਰਕਾਰ ਦਾ ਕਹਿਣਾ ਹੈ ਕਿ ਇਹ ਐਪਸ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਮੂਲ ਨੇ ਇਸੇ ਮੁੱਦੇ ਨੂੰ ਲੈ ਕੇ ਅਪਣੇ ਟਵਿਟਰ ‘ਤੇ ਇਕ ਡੂਡਲ ਸ਼ੇਅਰ ਕੀਤਾ ਹੈ। ਇਸ ਡੂਡਲ ਵਿਚ ਅਮੂਲ ਦੀ ਮੈਸਕਾਟ ਗਰਲ ਫਰਿੱਜ ਦੇ ਸਾਹਮਣੇ ਮੱਖਣ ਫੜ੍ਹ ਕੇ ਖੜ੍ਹੀ ਦਿਖਾਈ ਦੇ ਰਹੀ ਹੈ। ਕੈਪਸ਼ਨ ਵਿਚ ਲਿਖਿਆ ਹੈ, ‘ ਅਮੂਲ ਟਾਪੀਕਲ, ਨਵੀਂ ਦਿੱਲੀ ਨੇ ਬੈਨ ਕੀਤੇ 59 ਚੀਨੀ ਐਪਸ!’
Tiktok
ਡੂਡਲ ‘ਤੇ ਚੀਨੀ ਐਪਸ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਲਿਖਿਆ ਹੈ STik with this STok, WeChat over tea । ਜਿਸ ਦਾ ਮਤਲਬ ਹੈ ਕਿ ਇਸ ਸਟਿੱਕ ਦਾ ਸਟਾਕ ਬਣਾ ਕੇ ਰੱਖੋ। ਅਸੀਂ ਚਾਹ ‘ਤੇ ਗੱਲਾਂ ਕਰਾਂਗੇ। ਦੱਸ ਦਈਏ ਕਿ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਮੰਗਲਵਾਰ ਨੂੰ ਦੇਸ਼ ਵਿਚ ਬੰਦ ਹੋ ਗਿਆ। ਇਸ ਨੂੰ ਦੇਸ਼ ਵਿਚ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ।