
ਅਮਰੀਕਾ ਸਮੇਤ ਦੁਨੀਆਂ ਭਰ ਦੇ ਕਈ ਦੇਸ਼ ਇਸ ਕਾਨੂੰਨ ਦੀ ਕਰ ਰਹੇ ਸੀ ਮੁਖਾਲਫ਼ਿਤ
ਨਵੀਂ ਦਿੱਲੀ : ਹਾਂਗਕਾਂਗ 'ਚ ਅਪਣਾ ਕਾਨੂੰਨ ਲਾਗੂ ਕਰਨ ਦੀ ਜਿੱਦ 'ਤੇ ਅੜਿਆ ਚੀਨ ਆਖਰਕਾਰ ਅਪਣੀ ਅੜੀ ਭੁਗਾਉਣ 'ਚ ਸਫ਼ਲ ਹੋ ਗਿਆ ਹੈ। ਅਮਰੀਕਾ ਸਮੇਤ ਦੁਨੀਆਂ ਭਰ ਦੇ ਜ਼ਿਆਦਾਤਰ ਦੇਸ਼ ਚੀਨ ਦੇ ਇਸ ਕਦਮ ਦੀ ਖੁਲ੍ਹ ਕੇ ਮੁਖਾਲਫ਼ਿਤ ਕਰ ਰਹੇ ਹਨ, ਇਸ ਦੇ ਬਾਵਜੂਦ ਚੀਨ ਨੇ ਆਖ਼ਿਰਕਾਰ ਹਾਂਗਕਾਂਗ ਵਿਚ ਅਪਣੇ ਕਨੂੰਨ ਨੂੰ ਲਾਗੂ ਕਰ ਹੀ ਦਿਤਾ ਹੈ। ਚੀਨ ਦੁਆਰਾ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਹਾਂਗਕਾਂਗ ਅੰਦਰ ਵਿਆਪਕ ਵਿਰੋਧ ਹੋ ਰਿਹਾ ਸੀ।
#BREAKING: A man was arrested for holding a #HKIndependence flag in #CausewayBay, Hong Kong, violating the #NationalSecurityLaw. This is the first arrest made since the law has come into force. pic.twitter.com/C0ezm3SGDm
— Hong Kong Police Force (@hkpoliceforce) July 1, 2020
ਪਿਛਲੇ ਕਈ ਮਹੀਨਿਆਂ ਤੋਂ ਇੱਥੇ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਸੀ। ਭਾਵੇਂ ਕਰੋਨਾ ਮਹਾਮਾਰੀ ਕਾਰਨ ਇਨ੍ਹਾਂ ਪ੍ਰਦਰਸ਼ਨਾਂ 'ਚ ਕੁੱਝ ਕਮੀ ਆਈ ਸੀ, ਪਰ ਹੁਣ ਹਾਲਾਤ ਸੁਧਰਨ ਬਾਅਦ ਇਹ ਦੌਰ ਮੁੜ ਸ਼ੁਰੂ ਹੋਣ ਲੱਗਾ ਸੀ। ਇਸੇ ਦੌਰਾਨ ਚੀਨ ਨੇ ਇਸ ਕਾਨੂੰਨ ਨੂੰ ਪਹਿਲੀ ਜੁਲਾਈ ਨੂੰ ਲਾਗੂ ਕਰਨ ਦਾ ਐਲਾਨ ਕਰ ਦਿਤਾ ਸੀ ਜਿਸ ਦੇ ਤਹਿਤ ਇਹ ਕਾਨੂੰਨ ਲਾਗੂ ਹੋਣ ਬਾਅਦ ਬੁੱਧਵਾਰ ਨੂੰ ਇਸਦੇ ਤਹਿਤ ਪਹਿਲੀ ਗ੍ਰਿਫ਼ਤਾਰੀ ਵੀ ਕਰ ਲਈ ਗਈ। ਖ਼ਬਰਾਂ ਮੁਤਾਬਕ ਪਹਿਲੀ ਜੁਲਾਈ ਨੂੰ ਵੀ ਇੱਥੇ ਇਕ ਵਿਅਕਤੀ ਹਾਂਗਕਾਂਗ ਦੀ ਆਜ਼ਾਦੀ ਦੀ ਮੰਗ ਕਰਦੇ ਹੋਏ ਝੰਡਾ ਲੈ ਕੇ ਖੜ੍ਹਾ ਸੀ, ਜਿਸਨੂੰ ਕਨੂੰਨ ਦੀ ਉਲੰਘਣਾ ਮੰਨ ਕੇ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
Hong Kong
ਕਾਬਲੇਗੌਰ ਹੈ ਕਿ ਬੀਤੇ ਦਿਨੀਂ ਚੀਨੀ ਸੰਸਦ ਨੇ ਇਸ ਕਨੂੰਨ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਸੀ। ਉਦੋਂ ਇਸ ਕਾਨੂੰਨ ਨੂੰ ਪਹਿਲੀ ਜੁਲਾਈ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਅੱਜ ਲਾਗੂ ਕਰ ਦਿਤਾ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਬਾਅਦ ਬੁੱਧਵਾਰ ਨੂੰ ਹਾਂਗਕਾਂਗ ਦੇ ਕਾਜਵੇ ਬੇ ਇਲਾਕੇ ਵਿਚ ਇਕ ਵਿਅਕਤੀ ਇਸ ਕਾਨੂੰਨ ਦੇ ਵਿਰੋਧ 'ਚ ਝੰਡਾ ਲੈ ਕੇ ਖੜ੍ਹਾ ਸੀ। ਪੁਲਿਸ ਨੇ ਇਸ ਨੂੰ ਕਾਨੂੰਨ ਵਿਰੋਧੀ ਮੰਨਦਿਆਂ ਉਸ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ।
Hong Kong
ਕਾਬਲੇਗੌਰ ਹੈ ਕਿ ਚੀਨ ਵਲੋਂ ਬਣਾਏ ਗਏ ਇਸ ਕਾਨੂੰਨ 'ਤੇ ਹਾਂਗਕਾਂਗ ਪ੍ਰਸ਼ਾਸਨ ਦਾ ਕੋਈ ਕੰਟਰੋਲ ਨਹੀਂ ਹੋਵੇਗਾ। ਚੀਨੀ ਪੁਲਿਸ ਅਤੇ ਪ੍ਰਸ਼ਾਸਨ ਇਸਦੇ ਤਹਿਤ ਕਿਸੇ ਵੀ ਹਾਂਗਕਾਂਗ ਨਿਵਾਸੀ ਖਿਲਾਫ਼ ਸਿੱਧਾ ਕਾਰਵਾਈ ਕਰ ਸਕਦਾ ਹੈ। ਇਸ ਕਨੂੰਨ ਦੇ ਤਹਿਤ ਜੇਕਰ ਕੋਈ ਵੀ ਵਿਅਕਤੀ ਚੀਨ ਦੀ ਕੰਮਿਉਨਿਸਟ ਸਰਕਾਰ ਦਾ ਵਿਰੋਧ ਕਰਦਾ ਹੈ ਜਾਂ ਫਿਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
Hong Kong
ਇਸ ਦੇ ਨਾਲ ਹੀ ਜਨਤਕ ਜਾਇਦਾਦ ਦੀ ਭੰਨਤੋੜ ਅਤੇ ਆਗਜਨੀ ਨੂੰ ਅਤਿਵਾਦ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚੀਨੀ ਪੁਲਿਸ ਇਸ ਕਨੂੰਨ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਪੁਛਗਿੱਛ ਲਈ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਕਨੂੰਨ ਦਾ ਇੱਥੇ ਪਿਛਲੇ ਸਾਲ ਤੋਂ ਹੀ ਵਿਰੋਧ ਹੋ ਰਿਹਾ ਹੈ ਪਰ ਲੇਕਿਨ ਚੀਨ ਇਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੋਇਆ ਅਤੇ ਅਖ਼ੀਰ ਉਸ ਨੇ ਅੱਜ ਇਸ ਨੂੰ ਕਾਨੂੰਨ ਨੂੰ ਲਾਗੂ ਕਰ ਹੀ ਦਿਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।