
ਦੇਸ਼ ਦੇ ਸੀਨੀਅਰ ਐਡਵੋਕੇਟਾਂ ’ਚ ਸ਼ਾਮਲ ਸਾਬਕਾ ਐਟਰਨੀ ਜਨਰਲ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕ-ਟਾਕ ਦਾ ਮੁਕੱਦਮਾ ਲੜਨ ਤੋਂ
ਨਵੀਂ ਦਿੱਲੀ, 1 ਜੁਲਾਈ : ਦੇਸ਼ ਦੇ ਸੀਨੀਅਰ ਐਡਵੋਕੇਟਾਂ ’ਚ ਸ਼ਾਮਲ ਸਾਬਕਾ ਐਟਰਨੀ ਜਨਰਲ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕ-ਟਾਕ ਦਾ ਮੁਕੱਦਮਾ ਲੜਨ ਤੋਂ ਇਨਕਾਰ ਕਰ ਦਿਤਾ ਹੈ। ਸ਼੍ਰੀ ਰੋਹਤਗੀ ਨੇ ਕਿਹਾ ਕਿ ਉਹ ਚੀਨੀ ਐਪ ਲਈ ਭਾਰਤ ਸਰਕਾਰ ਵਿਰੁਧ ਕੋਰਟ ’ਚ ਖੜ੍ਹੇ ਨਹੀਂ ਹੋਣਗੇ। ਭਾਰਤ ਸਰਕਾਰ ਵਲੋਂ 59 ਚੀਨੀ ਐਪਸ ਨੂੰ ਬੰਦ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਇਨ੍ਹਾਂ ’ਚੋਂ ਇਕ ਐਪ ‘ਟਿਕ-ਟਾਕ’ ਨੇ ਕਾਨੂੰਨੀ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਹਿਲੇ ਕਦਮ ’ਤੇ ਹੀ ਝਟਕਾ ਲੱਗਾ ਹੈ। ਟਿਕ-ਟਾਕ ਨੇ ਮਾਮਲੇ ਦੀ ਪੈਰਵੀ ਲਈ ਸ਼੍ਰੀ ਰੋਹਤਗੀ ਨਾਲ ਸੰਪਰਕ ਕੀਤਾ ਸੀ
File Photo
ਪਰ ਉਨ੍ਹਾਂ ਨੇ ਟਿਕ-ਟਾਕ ਵਲੋਂ ਸਰਕਾਰ ਵਿਰੁਧ ਪੇਸ਼ ਹੋਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਵਿਰੁਧ ਚੀਨੀ ਐਪ ਲਈ ਕੋਰਟ ’ਚ ਕੇਸ ਨਹੀਂ ਲੜਨਗੇ। ਜ਼ਿਕਰਯੋਗ ਹੈ ਕਿ ਦੇਸ਼ ਦੀ ਸੁਰੱਖਿਆ ’ਤੇ ਖ਼ਤਰੇ ਵਾਲੇ ਚੀਨੀ ਐਪਸ ’ਤੇ ਮੋਦੀ ਸਰਕਾਰ ਨੇ ਐਕਸ਼ਨ ਸ਼ੁਰੂ ਕਰ ਦਿਤਾ ਹੈ। ਟਿਕ-ਟਾਕ ਸਮੇਤ 59 ਚੀਨੀ ਐਪਸ ’ਤੇ ਸੋਮਵਾਰ ਰਾਤ ਪਾਬੰਦੀ ਲਾ ਦਿਤੀ ਸੀ। ਇਨ੍ਹਾਂ ’ਚ ਟਿਕ-ਟਾਕ ਵੀ ਸ਼ਾਮਲ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣਾ ਅਕਾਊਂਟ ਵੀਬੋ ਤੋਂ ਹਟਾ ਦਿਤਾ ਹੈ। ਮੋਦੀ ਨੇ ਕੁਝ ਸਾਲ ਪਹਿਲਾਂ ਹੀ ਵੀਬੋ ਜੁਆਇੰਨ ਕੀਤਾ ਸੀ। (ਏਜੰਸੀ)