
ਅੱਜ ਤੋਂ ਪਹਿਲਾਂ ਆਧਾਰ ਕਾਰਡ ਕਈ ਥਾਵਾਂ ’ਤੇ ਅਹਿਮ ਮੰਨਿਆ ਜਾਂਦਾ ਰਿਹਾ ਹੈ ਪਰ ਸਾਰੀਆਂ ਥਾਵਾਂ ’ਤੇ ਜ਼ਰੂਰੀ ਨਹੀਂ ਹੁੰਦਾ ਸੀ
ਨਵੀਂ ਦਿੱਲੀ, 1 ਜੁਲਾਈ : ਅੱਜ ਤੋਂ ਪਹਿਲਾਂ ਆਧਾਰ ਕਾਰਡ ਕਈ ਥਾਵਾਂ ’ਤੇ ਅਹਿਮ ਮੰਨਿਆ ਜਾਂਦਾ ਰਿਹਾ ਹੈ ਪਰ ਸਾਰੀਆਂ ਥਾਵਾਂ ’ਤੇ ਜ਼ਰੂਰੀ ਨਹੀਂ ਹੁੰਦਾ ਸੀ ਪਰ ਹੁਣ ਜ਼ਿਆਦਾਤਰ ਥਾਵਾਂ ’ਤੇ ਆਧਾਰ ਅਹਿਮ ਬਣ ਗਿਆ ਹੈ। ਅੱਜ 1 ਜੁਲਾਈ ਤੋਂ ਇਨਕਮ ਟੈਕਸ ਤੇ ਆਧਾਰ ਕਾਰਡ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਹੁਣ ਇਨਕਮ ਟੈਕਸ ਰਿਟਰਨ ਫ਼ਾਈਲ ਕਰਦੇ ਹੋਏ ਆਧਾਰ ਨੰਬਰ ਦੇਣਾ ਜ਼ਰੂਰੀ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਅੱਜ ਤੋਂ ਜੇ ਤੁਹਾਡੇ ਕੋਲ ਆਧਾਰ ਨੰਬਰ ਨਹੀਂ ਹੈ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਨਹੀਂ ਫ਼ਾਈਲ ਕਰ ਸਕਦੇ।
File Photo
ਅੱਜ ਤੋਂ ਬਾਅਦ ਜੇ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ ਪੈਨ ਕਾਰਡ ਵੀ ਨਹੀਂ ਬਣਵਾ ਸਕਦੇ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਆਧਾਰ ਕਾਰਡ ਨੂੰ ਪਾਸਪੋਰਟ ਬਣਵਾਉਣ ਲਈ ਵੀ ਜ਼ਰੂਰੀ ਕਰ ਦਿਤਾ ਹੈ। ਅਗਰ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਪਾਸਪੋਰਟ ਵੀ ਨਹੀਂ ਬਣ ਸਕੇਗਾ। ਇਸ ਦੇ ਨਾਲ ਹੀ ਪੀ.ਐਫ਼ ਖਾਤਿਆਂ ਨਾਲ ਆਧਾਰ ਨੂੰ ਜੋੜਨਾ ਵੀ ਜ਼ਰੂਰੀ ਕਰ ਦਿਤਾ ਹੈ। ਪੈਨਸ਼ਨ ਲੈਣ ਵਾਲਿਆਂ ਨੂੰ ਵੀ ਹੁਣ ਆਧਾਰ ਨੰਬਰ ਦੀ ਜਾਣਕਾਰੀ ਦੇਣੀ ਹੋਵੇਗੀ। ਈ.ਪੀ.ਐਫ਼.ਓ ਮੁਤਾਬਕ ਆਧਾਰ ਲਿੰਕ ਹੋਣ ਨਾਲ ਪੀ.ਐਫ਼ ਦਾ ਪੈਸਾ ਕੱਢਣ ’ਚ ਘੱਟ ਟਾਈਮ ਲੱਗੇਗਾ। ਹੁਣ ਤਕ ਇਸ ’ਚ 20 ਦਿਨ ਦਾ ਸਮਾਂ ਲਗਦਾ ਸੀ। ਇਹ ਹੁਣ ਆਧਾਰ ਦੇ ਲਿੰਕ ਹੋਣ ਤੋਂ ਬਾਅਦ 10 ਦਿਨ ਦਾ ਰਹਿ ਜਾਵੇਗਾ। (ਏਜੰਸੀ)