ਗੁਰਪਤਵੰਤ ਪੰਨੂ ਸਮੇਤ 9 ਖ਼ਾਲਿਸਤਾਨੀ  'ਦਹਿਸ਼ਤਪਸੰਦ' ਕਰਾਰ ਦਿਤੇ
Published : Jul 2, 2020, 7:11 am IST
Updated : Jul 2, 2020, 7:15 am IST
SHARE ARTICLE
gurpatwant singh pannu
gurpatwant singh pannu

ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫ਼ੈਸਲਾ

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨੌਂ ਵਿਅਕਤੀਆਂ ਨੂੰ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨਾਂ ਕਾਰਨ ਸੋਧੇ ਹੋਏ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ ਏ ਪੀ ਏ) ਤਹਿਤ ਬਕਾਇਦਾ ਅਤਿਵਾਦੀ ਐਲਾਨ ਦਿਤਾ। ਸਰਕਾਰ ਮੁਤਾਬਕ ਇਹ ਵਿਅਕਤੀ ਸਰਹੱਦ ਪਾਰ ਤੋਂ ਅਤੇ ਵਿਦੇਸ਼ੀ ਧਰਤੀ ਤੋਂ ਅਤਿਵਾਦ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਸ਼ਾਮਲ ਹਨ।

International Sikh Youth FederationInternational Sikh Youth Federation

ਇਨ੍ਹਾਂ ਨੇ ਦੇਸ਼ ਨੂੰ ਅਸਥਿਰ ਕਰਨ ਲਈ ਨਿਰੰਤਰ ਨਾਪਾਕ ਯਤਨ ਕੀਤੇ ਹਨ ਤੇ ਦੇਸ਼ ਵਿਰੋਧੀ ਗਤੀਵਿਧੀਆਂ ਰਾਹੀਂ ਤੇ ਖ਼ਾਲਿਸਤਾਨ ਲਹਿਰ ਦੀ ਹਮਾਇਤ ਕਰ ਕੇ ਇਸ ਵਿਚ ਸ਼ਾਮਲ ਹੋ ਕੇ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨ ਕੀਤੇ ਹਨ। 9 ਵਿਅਕਤੀਆਂ ਵਿਚ ਵੱਖ-ਵੱਖ ਸੰਗਠਨਾਂ ਜਿਨ੍ਹਾਂ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ ਕੇ ਆਈ), ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ (ਆਈ ਐਸ ਵਾਈ ਐਫ਼), ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (ਕੇ ਜ਼ੈਡ ਐਫ਼),

KhalistanKhalistan

ਖ਼ਾਲਿਸਤਾਨ ਕਮਾਂਡੋ ਫ਼ੋਰਸ (ਕੇ ਸੀ ਐਫ਼) ਅਤੇ ਖ਼ਾਲਿਸਤਾਨ ਟਾਈਗਰ ਫ਼ੋਰਸ (ਕੇ ਟੀ ਐਫ਼) ਅਤੇ ਗ਼ੈਰ ਕਾਨੂੰਨੀ ਐਸੋਸੀਏਸ਼ਨ ਸਿੱਖਸ ਫ਼ਾਰ ਜਸਟਿਸ (ਐਸ ਐਫ਼ ਜੇ)  ਸ਼ਾਮਲ ਹਨ।  ਜਿਨ੍ਹਾਂ ਵਿਅਕਤੀਆਂ ਨੂੰ ਅੱਜ ਬਕਾਇਦਾ 'ਦਹਿਸਪਸੰਦ' ਐਲਾਨਿਆ ਗਿਆ ਉਨ੍ਹਾਂ ਵਿਚ ਬੀ ਕੇ ਆਈ ਦਾ ਵਧਾਵਾ ਸਿੰਘ ਬੱਬਰ, ਪਾਕਿ ਆਧਾਰਤ ਆਈ ਐਸ ਵਾਈ ਐਫ਼ ਮੁਖੀ ਲਖਬੀਰ ਸਿੰਘ, ਪਾਕਿਸਤਾਨ ਆਧਾਰਤ ਜੇ ਜ਼ੈਡ ਐਫ਼ ਮੁਖੀ ਰਣਜੀਤ ਸਿੰਘ,

Gurpatwant Singh PannuGurpatwant Singh Pannu 

ਪਾਕਿਸਤਾਨ ਆਧਾਰਤ ਕੇ ਸੀ ਐਫ਼ ਮੁਖੀ ਪਰਮਜੀਤ ਸਿੰਘ, ਜਰਮਨੀ ਆਧਾਰਤ ਕੇ ਜ਼ੈਡ ਐਫ਼ ਦੇ ਮੁੱਖ ਮੈਂਬਰ ਗੁਰਮੀਤ ਸਿੰਘ ਬੱਗਾ, ਅਮਰੀਕਾ ਆਧਾਰਤ ਐਸ ਐਫ਼ ਜੇ ਦਾ ਗੁਰਪੰਤ ਸਿੰਘ ਪੰਨੂ, ਕੈਨੇਡਾ ਆਧਾਰਤ ਕੇ ਟੀ ਐਫ਼ ਮੁਖੀ ਹਰਦੀਪ ਸਿੰਘ ਨਿੱਝਰ ਅਤੇ ਯੂ ਕੇ ਆਧਾਰਤ ਬੀ ਕੇ ਆਈ ਮੁਖੀ ਪਰਮਜੀਤ ਸਿੰਘ ਸ਼ਾਮਲ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement