Delhi News : ਦਿੱਲੀ ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦਾ ਪਰਦਾਫ਼ਾਸ਼ ਕੀਤਾ, ਲੁਧਿਆਣੇ ਦੇ ਦੋ ਵਿਅਕਤੀ ਗ੍ਰਿਫ਼ਤਾਰ 

By : BALJINDERK

Published : Jul 2, 2025, 7:18 pm IST
Updated : Jul 2, 2025, 7:18 pm IST
SHARE ARTICLE
ਦਿੱਲੀ ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦਾ ਪਰਦਾਫ਼ਾਸ਼ ਕੀਤਾ, ਲੁਧਿਆਣੇ ਦੇ ਦੋ ਵਿਅਕਤੀ ਗ੍ਰਿਫ਼ਤਾਰ 
ਦਿੱਲੀ ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦਾ ਪਰਦਾਫ਼ਾਸ਼ ਕੀਤਾ, ਲੁਧਿਆਣੇ ਦੇ ਦੋ ਵਿਅਕਤੀ ਗ੍ਰਿਫ਼ਤਾਰ 

Delhi News : ਅਨਾਰਦਾਨਾ ਗੋਲੀ ਦੇ ਰੂਪ 'ਚ ਕੀਤੀ ਜਾ ਰਹੀ ਸੀ ਅਫੀਮ ਦੀ ਤਸਕਰੀ, ਕੈਨੇਡਾ ਤੇ ਆਸਟ੍ਰੇਲੀਆ 'ਚ ਕੋਰੀਅਰ ਰਾਹੀਂ ਭੇਜੇ ਜਾ ਰਹੇ ਸਨ ਨਸ਼ਿਆਂ ਦੇ ਪਾਰਸਲ

Delhi News in Punjabi : ਦਿੱਲੀ ਪੁਲਿਸ ਨੇ ਇਕ ਕੌਮਾਂਤਰੀ ਨਸ਼ਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੋਹ ‘ਅਨਾਰਦਾਨਾ’ ਦੀਆਂ ਗੋਲੀਆਂ ਦੇ ਰੂਪ ’ਚ ਉੱਚ-ਮਿਆਰੀ ਅਫੀਮ ਦੀ ਤਸਕਰੀ ਕਰ ਰਿਹਾ ਸੀ। ਗਿਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਪੰਜਾਬ ਨਾਲ ਸਬੰਧਤ ਹਨ। ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਕਿਹਾ ਕਿ ਸਰਗਨਾ ਸਮੇਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨਾਲ ਇਹ ਪ੍ਰਗਟਾਵਾ ਹੋਇਆ ਹੈ ਕਿ ਕਿਵੇਂ ਮੁਲਜ਼ਮ ਵਿਦੇਸ਼ਾਂ ਵਿਚ ਨਸ਼ੀਲੇ ਪਦਾਰਥ ਭੇਜਣ ਲਈ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕਰ ਰਹੇ ਸਨ। 

ਮੁਲਜ਼ਮਾਂ ਦੀ ਪਛਾਣ ਹਰਵਿੰਦਰ ਕੁਮਾਰ ਉਰਫ ਹਰਸ਼ ਡਾਵਰ ਅਤੇ ਲਲਿਤ ਆਹੂਜਾ ਉਰਫ ਲੱਕੀ ਵਜੋਂ ਹੋਈ ਹੈ, ਜੋ ਪੰਜਾਬ ਦੇ ਲੁਧਿਆਣਾ ਤੋਂ ਕੰਮ ਕਰ ਰਹੇ ਸਨ। 
ਪੁਲਿਸ ਡਿਪਟੀ ਕਮਿਸ਼ਨਰ (ਕਰਾਈਮ ਬ੍ਰਾਂਚ) ਹਰਸ਼ ਇੰਦੌਰਾ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੇ ਅਪਣੇ ਮੈਡੀਕਲ ਕਾਰੋਬਾਰ ਦੀ ਵਰਤੋਂ ਨਸ਼ੀਲੇ ਪਦਾਰਥਾਂ ਨੂੰ ਜੜੀ-ਬੂਟੀਆਂ ਦੀਆਂ ਪਾਚਕ ਗੋਲੀਆਂ ਦੇ ਰੂਪ ’ਚ ਲੁਕਾਉਣ ਲਈ ਕੀਤੀ ਅਤੇ ਉਨ੍ਹਾਂ ਨੂੰ ਕੈਨੇਡਾ ਅਤੇ ਆਸਟ੍ਰੇਲੀਆ ਜਾਣ ਵਾਲੇ ਕੌਮਾਂਤਰੀ ਕੋਰੀਅਰ ਪਾਰਸਲਾਂ ’ਚ ਲੁਕਾ ਦਿਤਾ। 

ਅਧਿਕਾਰੀ ਨੇ ਅੱਗੇ ਕਿਹਾ ਕਿ ਇਹ ਮਾਮਲਾ 22 ਮਈ ਨੂੰ ਸਾਹਮਣੇ ਆਇਆ ਜਦੋਂ ਕਰਾਈਮ ਬ੍ਰਾਂਚ ਨੂੰ ਇਕ ਸ਼ੱਕੀ ਕੌਮਾਂਤਰੀ ਖੇਪ ਬਾਰੇ ਜਾਣਕਾਰੀ ਮਿਲੀ। 
ਇਕ ਟੀਮ ਨੇ ਕੇਂਦਰ ਉਤੇ ਛਾਪਾ ਮਾਰਿਆ ਅਤੇ ਭਾਰਤ ’ਚ ਵਿਕਣ ਵਾਲੀਆਂ ਆਮ ‘ਅਨਾਰਦਾਨਾ ਗੋਲੀ’ ਵਰਗੀਆਂ ਗੋਲੀਆਂ ’ਚ ਲੁਕਾ ਕੇ ਰੱਖੀ ਗਈ 465 ਗ੍ਰਾਮ ਅਫੀਮ ਬਰਾਮਦ ਕੀਤੀ। ਇਹ ਨਸ਼ੀਲੇ ਪਦਾਰਥ ਚਾਕਲੇਟ, ਕਪੜੇ ਅਤੇ ਹੋਰ ਚੀਜ਼ਾਂ ਵਿਚ ਲੁਕਾ ਕੇ ਰੱਖੇ ਗਏ ਸਨ।

ਐਫ.ਆਈ.ਆਰ. ਦਰਜ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਪੁਲਿਸ ਲੁਧਿਆਣਾ ਪਹੁੰਚ ਗਈ। 24 ਮਈ ਨੂੰ ਦਵਾਈਆਂ ਦੀ ਦੁਕਾਨ ਚਲਾਉਣ ਵਾਲੇ ਲਲਿਤ ਆਹੂਜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਦੁਕਾਨ ਤੋਂ ਇਸੇ ਤਰ੍ਹਾਂ ਦੀਆਂ ਸੱਤ ਗ੍ਰਾਮ ਅਫੀਮ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। 
ਪੁੱਛ-ਪੜਤਾਲ ਦੌਰਾਨ ਆਹੂਜਾ ਨੇ ਪੂਰੇ ਕੰਮ ਕਰਨ ਦੇ ਤਰੀਕੇ ਅਤੇ ਮੁੱਖ ਸਪਲਾਈਕਰਤਾ ਹਰਵਿੰਦਰ ਕੁਮਾਰ ਦੀ ਪਛਾਣ ਦਾ ਪ੍ਰਗਟਾਵਾ ਕੀਤਾ, ਜੋ ਉਸੇ ਸ਼ਹਿਰ ਵਿਚ ਥੋਕ ਮੈਡੀਕਲ ਕਾਰੋਬਾਰ ਚਲਾਉਂਦਾ ਸੀ। 

ਡੀ.ਸੀ.ਪੀ. ਨੇ ਦਸਿਆ ਕਿ ਦੋਹਾਂ ਨੇ ਨਸ਼ੀਲੇ ਪਦਾਰਥਾਂ ਨੂੰ ਆਯੁਰਵੈਦਿਕ ਚੀਜ਼ਾਂ ਵਜੋਂ ਭੇਜਣ ਲਈ ਪਾਚਨ ਗੋਲੀ ਦੀ ਬਣਤਰ ਅਤੇ ਦਿੱਖ ਦੀ ਨਕਲ ਕਰਦਿਆਂ ਗੋਲੀ ਦੇ ਰੂਪ ਵਿਚ ਅਫੀਮ ਤਿਆਰ ਕੀਤੀ। 

ਡੀ.ਸੀ.ਪੀ. ਨੇ ਕਿਹਾ, ‘‘ਗੋਲੀਆਂ ਨੂੰ ਮਸ਼ਹੂਰ ਜੜੀ-ਬੂਟੀਆਂ ਦੇ ਬ੍ਰਾਂਡਾਂ ਦੇ ਅਸਲ ਦਿੱਖ ਵਾਲੇ ਡੱਬਿਆਂ ਵਿਚ ਪੈਕ ਕੀਤਾ ਗਿਆ ਸੀ ਤਾਂ ਜੋ ਪਤਾ ਨਾ ਲੱਗ ਸਕੇ।’’ ਡੀ.ਸੀ.ਪੀ. ਨੇ ਕਿਹਾ ਕਿ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਪਹਿਲਾਂ ਹੀ ਗਰੋਹ ਕਈ ਖੇਪਾਂ ਨੂੰ ਵਿਦੇਸ਼ ਭੇਜਣ ਵਿਚ ਕਾਮਯਾਬ ਹੋ ਗਿਆ ਸੀ। 

ਆਹੂਜਾ ਦੀ ਗ੍ਰਿਫਤਾਰੀ ਤੋਂ ਬਾਅਦ, ਕੁਮਾਰ ਰੂਪੋਸ਼ ਹੋ ਗਿਆ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਘੁੰਮਦੇ ਸਮੇਂ ਅਕਸਰ ਟਿਕਾਣੇ ਅਤੇ ਸਿਮ ਕਾਰਡ ਬਦਲਦਾ ਰਿਹਾ। ਬਾਅਦ ਵਿਚ ਟੀਮ ਨੇ ਉਸ ਦੇ ਟਿਕਾਣੇ ਦਾ ਪਤਾ ਲਗਾਇਆ ਅਤੇ 26 ਜੂਨ ਨੂੰ ਲੁਧਿਆਣਾ ਵਿਚ ਉਸ ਦੇ ਏਜੰਸੀ ਦਫ਼ਤਰ ਵਿਚ ਛਾਪੇਮਾਰੀ ਦੌਰਾਨ ਉਸ ਨੂੰ ਫੜ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਗਰੋਹ ਵਿਚ ਸ਼ਾਮਲ ਵਿਦੇਸ਼ੀ ਪ੍ਰਾਪਤਕਰਤਾਵਾਂ ਅਤੇ ਵਿੱਤੀ ਨੈਟਵਰਕਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। 

(For more news apart from Delhi Police busts international drug trafficking gang Two arrested from Ludhiana News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement