
ਜਿਵੇਂ - ਜਿਵੇਂ 2019 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਰਾਜਨੀਤਕ ਪਾਰਟੀਆਂ ਨੇ ਅਪਣੇ ਪ੍ਰਚਾਰ ਦੀ ਸ਼ੁਰੁਆਤ ਕਰ ਦਿੱਤੀ ਹੈ।
ਨਵੀਂ ਦਿੱਲੀ, ਜਿਵੇਂ - ਜਿਵੇਂ 2019 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਰਾਜਨੀਤਕ ਪਾਰਟੀਆਂ ਨੇ ਅਪਣੇ ਪ੍ਰਚਾਰ ਦੀ ਸ਼ੁਰੁਆਤ ਕਰ ਦਿੱਤੀ ਹੈ। ਜਿੱਥੇ ਬੀਜੇਪੀ ਅਗਲੇ ਸਾਲ ਆਪਣੀ ਜਿੱਤ ਨੂੰ ਦਹੁਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਵਿਰੋਧੀ ਪਾਰਟੀਆਂ ਬੀਜੇਪੀ ਨੂੰ ਰੋਕਣ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀਆਂ। ਹੁਣ 17 ਰਾਜਨੀਤਕ ਪਾਰਟੀਆਂ ਚੋਣ ਕਮਿਸ਼ਨ ਨਾਲ ਮਿਲਕੇ ਈਵੀਐਮ ਦੀ ਜਗ੍ਹਾ ਬੈਲਟ ਪੇਪਰ ਨਾਲ ਚੋਣ ਕਰਵਾਏ ਜਾਣ ਦੀ ਮੰਗ ਕਰਨਗੀਆਂ।
ਦੱਸਿਆ ਜਾ ਰਿਹਾ ਹੈ ਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੋਧੀ ਪਾਰਟੀਆਂ ਨਾਲ ਮੁਲਾਕਾਤ ਵਿਚ ਇਹ ਗੱਲ ਚੁੱਕੀ ਗਈ ਸੀ।
EVM ਉਥੇ ਹੀ ਬੀਤੇ ਦਿਨੀ ਸਮਾਜਵਾਦੀ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਦੀ ਬੈਠਕ ਵਿਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਬੈਲਟ ਪੇਪਰ ਨਾਲ ਚੋਣ ਕਰਵਾਉਣ ਦਾ ਮੁੱਦਾ ਚੁੱਕਿਆ ਸੀ। ਪਾਰਟੀ ਨੇਤਾ ਰਾਮਗੋਪਾਲ ਯਾਦਵ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਦੇ ਸਾਹਮਣੇ ਇਹ ਮੰਗ ਰੱਖੇਗੀ। ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਤਾਂ ਪਾਰਟੀ ਕਮਿਸ਼ਨ ਦੇ ਸਾਹਮਣੇ ਧਰਨਾ ਵੀ ਦੇਵੇਗੀ।
Mamta Banerjeeਸੂਤਰਾਂ ਦਾ ਕਹਿਣਾ ਹੈ ਕਿ ਈਵੀਐਮ ਦੀ ਜਗ੍ਹਾ ਬੈਲਟ ਪੇਪਰ ਨਾਲ ਚੋਣ ਦੀ ਮੰਗ ਕਰਨ ਵਾਲੀਆਂ ਪਾਰਟੀਆਂ ਵਿਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਨੈਸ਼ਨਲਿਸਟ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਤ੍ਰਣਮੂਲ ਕਾਂਗਰਸ ਪ੍ਰਮੁੱਖ ਹਨ। ਰਾਮ ਗੋਪਾਲ ਯਾਦਵ ਨੇ ਮੀਟਿੰਗ ਵਿਚ ਕਿਹਾ ਸੀ ਕਿ ਇਸ ਸਬੰਧ ਵਿਚ ਚੋਣ ਕਮਿਸ਼ਨ 'ਤੇ ਦਬਾਅ ਬਣਾਉਣ ਲਈ ਹੋਰ ਦਲਾਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਾਈਐਸਆਰ ਕਾਂਗਰਸ, ਡੀਐਮਕੇ, ਜੇਡੀਐਸ, ਟੀਡੀਪੀ ਵੀ ਬੈਲਟ ਪੇਪਰ ਨਾਲ ਚੋਣ ਕਰਵਾਉਣ ਦੀ ਮੰਗ ਕਰ ਚੁੱਕੀਆਂ ਹਨ।
Ballet Paperਦੱਸ ਦਈਏ ਕਿ ਬੀਜੇਪੀ ਦੀ ਸਾਥੀ ਸ਼ਿਵਸੈਨਾ ਵੀ ਬੈਲਟ ਪੇਪਰ ਨਾਲ ਚੋਣ ਕਰਵਾਉਣ ਦੀ ਮੰਗ ਦਾ ਸਮਰਥਨ ਕਰ ਚੁੱਕੀ ਹੈ। ਕਈ ਮੌਕਿਆਂ ਉੱਤੇ ਵਿਰੋਧੀ ਪਾਰਟੀਆਂ ਈਵੀਐਮ ਵਿਚ ਗਡ਼ਬਡ਼ੀ ਦਾ ਇਲਜ਼ਾਮ ਲਗਾ ਚੁੱਕੀਆਂ ਹਨ। 2014 ਤੋਂ ਬਾਅਦ ਕਈ ਪਾਰਟੀਆਂ ਨੇ ਈਵੀਐਮ ਵਿਚ ਗਡ਼ਬਡ਼ੀ ਨੂੰ ਆਪਣੀ ਹਾਰ ਦਾ ਜ਼ਿੰਮੇਵਾਰ ਠਹਿਰਾਇਆ। ਉੱਤਰ ਪ੍ਰਦੇਸ਼ ਚੋਣ ਤੋਂ ਬਾਅਦ ਬੀਐਸਪੀ ਅਤੇ ਐਸਪੀ ਨੇ ਈਵੀਐਮ ਵਿਚ ਗਡ਼ਬਡ਼ੀ ਦੀ ਗੱਲ ਕਹੀ ਸੀ। ਉਥੇ ਹੀ ਪੰਜਾਬ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਈਵੀਐਮ ਦਾ ਮੁੱਦਾ ਚੁੱਕਿਆ ਸੀ।