
ਈਦ-ਉਲ-ਅਜਹਾ ਮੌਕੇ ਦਿੱਲੀ ਪੁਲਿਸ ਦੇ 36 ਕਰਮੀਆਂ ਨੂੰ ਸਮੇਂ ਸਿਰ ਡਿਊਟੀ 'ਤੇ ਨਾ ਪਹੁੰਚਣ ਕਾਰਨ ਮੁਅੱਤਲ ਕਰ ਦਿਤਾ ਗਿਆ।
ਨਵੀਂ ਦਿੱਲੀ, 1 ਅਗੱਸਤ : ਈਦ-ਉਲ-ਅਜਹਾ ਮੌਕੇ ਦਿੱਲੀ ਪੁਲਿਸ ਦੇ 36 ਕਰਮੀਆਂ ਨੂੰ ਸਮੇਂ ਸਿਰ ਡਿਊਟੀ 'ਤੇ ਨਾ ਪਹੁੰਚਣ ਕਾਰਨ ਮੁਅੱਤਲ ਕਰ ਦਿਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਮੁਅੱਤਲ ਪੁਲਿਸ ਮੁਲਾਜ਼ਮ ਉਤਰ ਪਛਮੀ ਜ਼ਿਲ੍ਹੇ 'ਚ ਤਾਇਨਾਤ ਸਨ। ਪੁਲਿਸ ਡਿਪਟੀ ਕਮਿਸ਼ਨਰ ਵਿਜਯੰਤ ਆਰੀਆ ਨੇ ਕਿਹਾ,''ਈਦ-ਉਲ-ਅਜਹਾ ਮੌਕੇ 'ਤੇ ਪੁਲਿਸ ਅਧਿਕਾਰੀਆਂ ਨੂੰ ਸਵੇਰੇ 5 ਵਜੇ ਰੀਪੋਰਟ ਕਰਨਾ ਸੀ ਪਰ 6.30 ਵਜੇ ਤਕ ਉਹ ਡਿਊਟੀ 'ਤੇ ਨਹੀਂ ਆਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ।'' ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਅਗਲੇ ਆਦੇਸ਼ ਤਕ ਮੁਅੱਤਲ ਕਰ ਦਿਤਾ ਗਿਆ ਹੈ। (ਪੀਟੀਆਈ)