ਰਿਕਾਰਡ ਟੀਕਾਕਰਨ, ਖਿਡਾਰੀਆਂ ਦੀਆਂ ਸਫਲਤਾਵਾਂ ਵਰਗੀਆਂ ਘਟਨਾਵਾਂ ਦੇਸ਼ ਦਾ ਦਿਲ ਜਿੱਤ ਰਹੀਆਂ: PM Modi
Published : Aug 2, 2021, 3:00 pm IST
Updated : Aug 2, 2021, 3:01 pm IST
SHARE ARTICLE
PM Modi
PM Modi

ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ  '' ਅੰਮ੍ਰਿਤ ਮਹੋਤਸਵ '' ਦੇ ਮੌਕੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਣ ਲਈ 130 ਕਰੋੜ ਭਾਰਤੀ ਸਖ਼ਤ ਮਿਹਨਤ ਜਾਰੀ ਰੱਖਣਗੇ”।

ਨਵੀਂ ਦਿੱਲੀ: ਰਿਕਾਰਡ ਟੀਕਾਕਰਨ ਤੋਂ ਲੈ ਕੇ ਜੀਐਸਟੀ ਵਸੂਲੀ ਵਧਣ ਅਤੇ ਟੋਕੀਉ ਉਲੰਪਿਕ ਵਿਚ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਮਹਿਲਾ ਅਤੇ ਪੁਰਸ਼ ਹਾਕੀ ਵਿਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਘਟਨਾਵਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ "ਅੰਮ੍ਰਿਤ ਮਹੋਤਸਵ" ਦੀ ਸ਼ੁਰੂਆਤ ਦੇ ਨਾਲ ਹੀ ਹਰ ਭਾਰਤੀ ਦਾ ਦਿਲ ਜਿੱਤ ਰਹੀਆਂ ਹਨ।

PM ModiPM Modi

ਹੋਰ ਪੜ੍ਹੋ: ਪੀਵੀ ਸਿੰਧੂ ਦੀਆਂ ਗੱਲਾਂ ਸੁਣ ਕੇ ਰੋ ਪਈ ਤਾਈ ਜੁ ਯਿੰਗ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਭਾਵੁਕ ਪੋਸਟ

ਪ੍ਰਧਾਨ ਮੰਤਰੀ ਨੇ ਇਕ ਟਵੀਟ ਵਿਚ ਕਿਹਾ, “ਅਗਸਤ ਮਹੀਨੇ ਵਿਚ ਦਾਖਲ ਹੁੰਦਿਆਂ ਅਤੇ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਦੇ ਨਾਲ ਹੀ ਅਸੀਂ ਅਜਿਹੀਆਂ ਕਈ ਘਟਨਾਵਾਂ ਦੇਖੀਆਂ ਜੋ ਹਰ ਭਾਰਤੀ ਦਾ ਦਿਲ ਜਿੱਤਣ ਵਾਲੀਆਂ ਹਨ। ਰਿਕਾਰਡ ਟੀਕਾਕਰਣ ਹੋਇਆ ਹੈ ਅਤੇ ਜੀਐਸਟੀ ਵਸੂਲੀ ਵੀ ਵਧੀ ਹੈ, ਜੋ ਕਿ ਆਰਥਿਕ ਗਤੀਵਿਧੀ ਦੇ ਮਜ਼ਬੂਤ ਹੋਣ ਵੱਲ ਸੰਕੇਤ ਦਿੰਦਾ ਹੈ”।

Tweet Tweet

ਹੋਰ ਪੜ੍ਹੋ: ਮਹਿੰਗਾਈ ਦੀ ਮਾਰ: ਫਿਰ ਮਹਿੰਗਾ ਹੋਇਆ ਗੈਸ ਸਿਲੰਡਰ, ਕੀਮਤਾਂ ਵਿਚ 73.50 ਰੁਪਏ ਦਾ ਵਾਧਾ

ਇਕ ਹੋਰ ਟਵੀਟ 'ਚ ਉਹਨਾਂ ਕਿਹਾ, “ਨਾ ਸਿਰਫ਼ ਪੀ ਵੀ ਸਿੰਧੂ ਨੇ ਤਮਗਾ ਜਿੱਤਿਆ ਬਲਕਿ ਅਸੀਂ ਉਲੰਪਿਕ ਦੀਆਂ ਪੁਰਸ਼ ਅਤੇ ਮਹਿਲਾ ਹਾਕੀ ਵਿਚ ਵੀ ਭਾਰਤੀ ਟੀਮਾਂ ਦੀ ਇਤਿਹਾਸਕ ਕੋਸ਼ਿਸ਼ ਦੇਖੀ”। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ  ''ਅੰਮ੍ਰਿਤ ਮਹੋਤਸਵ'' ਦੇ ਮੌਕੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਣ ਲਈ 130 ਕਰੋੜ ਭਾਰਤੀ ਸਖ਼ਤ ਮਿਹਨਤ ਜਾਰੀ ਰੱਖਣਗੇ”।

PV SindhuPV Sindhu

ਹੋਰ ਪੜ੍ਹੋ: ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਅਕਾਲੀ ਦਲ ਛੱਡ BJP ‘ਚ ਸ਼ਾਮਲ

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜੀਐਸਟੀ ਵਸੂਲੀ ਜੁਲਾਈ ਮਹੀਨੇ ਵਿਚ 33ਫੀਸਦੀ ਵਧ ਕੇ 1.16 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਜੁਲਾਈ 2020 ਵਿਚ ਜੀਐਸਟੀ ਵਸੂਲੀ 87,422 ਕਰੋੜ ਰੁਪਏ ਰਹੀ ਸੀ। ਇਸ ਤੋਂ ਪਿਛਲੇ ਮਹੀਨੇ ਯਾਨੀ ਜੂਨ 2021 ਵਿਚ ਜੀਐਸਟੀ ਵਸੂਲੀ ਇਕ ਲੱਖ ਕਰੋੜ ਰੁਪਏ ਤੋਂ ਘੱਟ ਯਾਨੀ 92,849 ਕਰੋੜ ਰੁਪਏ ਰਹੀ ਸੀ।

Tokyo Olympics: India defeats Argentina 3-1 in HockeyIndian Hockey Team

ਹੋਰ ਪੜ੍ਹੋ: ਗੁਜਰਾਤ ਦੇ 1101 ਹਸਪਤਾਲਾਂ ‘ਚ ਨਹੀਂ ਹਨ ਅੱਗ ਸੁਰੱਖਿਆ ਦੇ ਪ੍ਰਬੰਧ, SC ‘ਚ ਅੱਜ ਹੋ ਸਕਦੀ ਸੁਣਵਾਈ

ਇਹ ਚਾਲੂ ਵਿੱਤੀ ਵਰ੍ਹੇ ਵਿਚ ਜੀਐਸਟੀ ਵਸੂਲੀ ਦਾ ਦੂਜਾ ਸਭ ਤੋਂ ਉੱਚਾ ਅੰਕੜਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਜੀਐਸਟੀ ਵਸੂਲੀ 1.41 ਲੱਖ ਕਰੋੜ ਰੁਪਏ ਰਹੀ ਸੀ।   ਇਸ ਤੋਂ ਇਲਾਵਾ ਜੁਲਾਈ ਮਹੀਨੇ ਵਿਚ 13 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਭਾਰਤੀ ਪੁਰਸ਼ ਹਾਕੀ ਟੀਮ ਦੇ 49 ਸਾਲਾਂ ਬਾਅਦ ਉਲੰਪਿਕ ਸੈਮੀਫਾਈਨਲ ਵਿਚ ਪਹੁੰਚਣ ਤੋਂ ਬਾਅਦ ਮਹਿਲਾ ਟੀਮ ਨੇ ਸੋਮਵਾਰ ਨੂੰ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਆਖਰੀ ਚਾਰ ਵਿਚ ਜਗ੍ਹਾ ਬਣਾਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement