ਹਥਿਆਰਾਂ ਦੀ ਤਸਕਰੀ ਕਰਨ ਵਾਲੇ ਕੌਮਾਂਤਰੀ ਨੈੱਟਵਰਕ ਦਾ ਪਰਦਾਫਾਸ਼, 3 ਗ੍ਰਿਫਤਾਰ

By : GAGANDEEP

Published : Aug 2, 2023, 4:11 pm IST
Updated : Aug 2, 2023, 4:11 pm IST
SHARE ARTICLE
photo
photo

ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਕਥਿਤ ਤੌਰ ’ਤੇ ਪ੍ਰਯੋਗ ਕੀਤੇ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਸੀ ਨੈੱਟਵਰਕ

 

ਨਵੀਂ ਦਿੱਲੀ, 2 ਅਗਸਤ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰਾਂ ਦੀ ਖਰੀਦ ਲਈ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਕਥਿਤ ਤੌਰ ’ਤੇ ਵਰਤੇ ਗਏ ਹਥਿਆਰ ਤਸਕਰਾਂ ਦੇ ਕੌਮਾਂਤਰੀ ਨੈੱਟਵਰਕ ਦਾ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਪਰਦਾਫਾਸ਼ ਕਰ ਦਿਤਾ ਗਿਆ ਹੈ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮੁਹੰਮਦ ਓਵੈਸ ਉਰਫ਼ ਸ਼ਮਸ਼ਾਦ (27) ਵਾਸੀ ਬੁਲੰਦਸ਼ਹਿਰ, ਮੁਹੰਮਦ ਅਫ਼ਰੋਜ਼ (25) ਅਤੇ ਮੁਹੰਮਦ ਅਦਨਾਨ ਹੁਸੈਨ ਅੰਸਾਰੀ (26) ਦੋਵੇਂ ਵਾਸੀ ਹਜ਼ਰਤ ਨਿਜ਼ਾਮੂਦੀਨ ਵਜੋਂ ਹੋਈ ਹੈ।

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਜ਼ਿਗਾਨਾ, ਬੇਰੇਟਾ ਅਤੇ ਸਲੋਵਾਕੀਅਨ ਪਿਸਤੌਲਾਂ ਸਮੇਤ 12 ਅਰਧ-ਆਟੋਮੈਟਿਕ ਪਿਸਤੌਲ, ਨੇਪਾਲੀ ਕਰੰਸੀ, ਨੇਪਾਲ ਦਾ ਇਕ ਸਿਮ ਕਾਰਡ ਅਤੇ ਤਸਕਰੀ ਲਈ ਵਰਤਿਆ ਜਾਣ ਵਾਲਾ ਇਕ ਵਿਸ਼ੇਸ਼ ਲੋਹੇ ਦਾ ਡੱਬਾ ਬਰਾਮਦ ਕੀਤਾ ਹੈ। ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ (ਸਪੈਸ਼ਲ ਸੈੱਲ) ਐਚ.ਜੀ.ਐਸ. ਧਾਲੀਵਾਲ ਨੇ ਕਿਹਾ ਕਿ ਹਾਲ ਹੀ ’ਚ ਦਿੱਲੀ/ਐਨ.ਸੀ.ਆਰ. ’ਚ ਅਪਰਾਧ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਅਪਰਾਧੀਆਂ ਅਤੇ ਗੈਂਗਸਟਰਾਂ ਵਲੋਂ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ।

ਪੁਲਿਸ ਨੇ ਇਨ੍ਹਾਂ ਘਟਨਾਵਾਂ ਅਤੇ ਗਰੋਹਾਂ ’ਤੇ ਨੇੜਿਉਂ ਨਜ਼ਰ ਰੱਖੀ, ਜਿਸ ਤੋਂ ਇਹ ਪਤਾ ਲੱਗਾ ਕਿ ਗੈਂਗਸਟਰ ਅਤੇ ਅਪਰਾਧੀ ਇਹ ਆਧੁਨਿਕ ਹਥਿਆਰ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਸਰਹੱਦ ਪਾਰ ਤਸਕਰੀ ਰਾਹੀਂ ਪ੍ਰਾਪਤ ਕਰ ਰਹੇ ਸਨ। ਧਾਲੀਵਾਲ ਨੇ ਕਿਹਾ, ‘‘25 ਜੁਲਾਈ ਨੂੰ, ਖਾਸ ਸੂਚਨਾ ਮਿਲੀ ਸੀ ਕਿ ਓਵੈਸ ਅਪਣੇ ਸਾਥੀਆਂ ਨੂੰ ਹਥਿਆਰਾਂ ਦੀ ਇਕ ਵੱਡੀ ਖੇਪ ਪਹੁੰਚਾਉਣ ਲਈ ਦਿੱਲੀ ’ਚ ਘਾਟਾ ਮਸਜਿਦ, ਸ਼ਾਂਤੀ ਵੈਨ ਦੇ ਸਾਹਮਣੇ ਆਵੇਗਾ। ਇਕ ਜਾਲ ਵਿਛਾਇਆ ਗਿਆ ਸੀ, ਅਤੇ ਓਵੈਸ ਨੂੰ 10 ਅਰਧ-ਆਟੋਮੈਟਿਕ ਪਿਸਤੌਲਾਂ ਸਮੇਤ ਫੜਿਆ ਗਿਆ, ਜਿਸ ਵਿਚ ਜ਼ਿਗਾਨਾ ਅਤੇ ਸਲੋਵਾਕੀਅਨ ਪਿਸਤੌਲ ਸ਼ਾਮਲ ਸਨ।’’ ਜਾਂਚ ਦੌਰਾਨ ਓਵੈਸ ਦੇ ਸਾਥੀਆਂ ਅਫਰੋਜ਼ ਅਤੇ ਅੰਸਾਰੀ ਨੂੰ ਵੀ ਹਜ਼ਰਤ ਨਿਜ਼ਾਮੂਦੀਨ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਧਾਲੀਵਾਲ ਨੇ ਕਿਹਾ, ‘‘ਇਸ ਤੋਂ ਇਲਾਵਾ, ਮੁਲਜ਼ਮ ਅਫਰੋਜ਼ ਦੇ ਕਹਿਣ ’ਤੇ, ਇਕ ਯੂ.ਐਸ.ਏ. ਦਾ ਬਣਾਇਆ ਪਿਸਤੌਲ (ਇਕ ਬਰੇਟਾ), ਨੇਪਾਲ ਦੀ ਕਰੰਸੀ, ਇਕ ਨੇਪਾਲੀ ਸਿਮ ਕਾਰਡ, ਨੇਪਾਲੀ ਰੀਚਾਰਜ ਵਾਊਚਰ, ਅਤੇ ਪਿਸਤੌਲਾਂ ਦੀ ਤਸਕਰੀ ਲਈ ਵਰਤਿਆ ਜਾਣ ਵਾਲਾ ਇਕ ਵਿਸ਼ੇਸ਼ ਲੋਹੇ ਦਾ ਬਾਕਸ ਬਰਾਮਦ ਕੀਤਾ ਗਿਆ। ਮੁਲਜ਼ਮ ਅੰਸਾਰੀ ਦੇ ਕਹਿਣ ’ਤੇ ਇਕ ਅਰਧ-ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਸੀ।’’ ਪੁੱਛ-ਪੜਤਾਲ ਮਗਰੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਕੌਮਾਂਤਰੀ ਨੈੱਟਵਰਕ ਦੇ ਸਰਗਰਮ ਮੈਂਬਰ ਸਨ, ਜਿਸ ਦਾ ਮੁਖੀ ਸ਼ਾਹਬਾਜ਼ ਅੰਸਾਰੀ, ਖੁਰਜਾ, ਬੁਲੰਦਸ਼ਹਿਰ ਦਾ ਰਹਿਣ ਵਾਲਾ ਸੀ।

ਵਿਸ਼ੇਸ਼ ਸੀ.ਪੀ. ਨੇ ਕਿਹਾ, ‘‘ਸ਼ਹਿਬਾਜ਼ ਦੀ ਗ੍ਰਿਫਤਾਰੀ ਤੋਂ ਬਾਅਦ, ਓਵੈਸ ਨੇ ਮਾਡਿਊਲ ਮੁਖੀ ਦਾ ਚਾਰਜ ਸੰਭਾਲ ਲਿਆ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਸ਼ੁਰੂ ਕਰ ਦਿਤੀ। ਅੰਸਾਰੀ ਦੁਬਈ ’ਚ ਅਪਣੇ ਹਮਰੁਤਬਾ ਨਾਲ ਸੰਪਰਕ ਕਰਦਾ ਅਤੇ ਹਥਿਆਰਾਂ ਦਾ ਆਰਡਰ ਦਿੰਦਾ, ਜੋ ਪਾਕਿਸਤਾਨ ਸਥਿਤ ਮਾਡਿਊਲ ਦੇ ਹੋਰ ਮੈਂਬਰਾਂ ਤਕ ਮੰਗ ਪਹੁੰਚਾਉਂਦਾ।’’ ਵਿਸ਼ੇਸ਼ ਸੀਪੀ ਨੇ ਕਿਹਾ, ‘‘ਇਸ ਮਾਡਿਊਲ ਦੇ ਪਾਕਿਸਤਾਨ-ਅਧਾਰਤ ਮੈਂਬਰ, ਆਰਡਰ ਲੈਣ ਤੋਂ ਬਾਅਦ, ਇਸ ਉਦੇਸ਼ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਇਕ ਲੁਕਵੇਂ ਡੱਬੇ ਵਾਲੇ ਲੋਹੇ ਦੇ ਬਕਸੇ ਵਿਚ ਨੇਪਾਲ ਨੂੰ ਹਵਾਈ ਕਾਰਗੋ ਰਾਹੀਂ ਹਥਿਆਰਾਂ ਦੀ ਸਪਲਾਈ ਕਰਦੇ। ਇਕ ਵਾਰ ਜਦੋਂ ਖੇਪ ਨੇਪਾਲ ਪਹੁੰਚ ਜਾਂਦੀ ਹੈ, ਤਾਂ ਇਸ ਮਾਡਿਊਲ ਦੇ ਮੈਂਬਰਾਂ ਵਲੋਂ ਇਸ ਨੂੰ ਆਸਾਨੀ ਨਾਲ ਬਾਹਰ ਕੱਢ ਲਿਆ ਜਾਂਦਾ, ਕਿਉਂਕਿ ਨੇਪਾਲ ਦੇ ਕਸਟਮ ਅਧਿਕਾਰੀਆਂ ਨਾਲ ਮਾਡਿਊਲ ਦੀ ਗੰਢਤੁਪ ਸੀ।’’

ਇਸ ਤੋਂ ਬਾਅਦ, ਓਵੈਸ ਅਤੇ ਅਫਰੋਜ਼ ਹਥਿਆਰਾਂ ਨੂੰ ਭਾਰਤ ਲਿਜਾਣ ਲਈ ਭਾਰਤ-ਨੇਪਾਲ ਸਰਹੱਦ ’ਤੇ ਨਿਗਰਾਨੀਹੀਣ ਥਾਵਾਂ ਦਾ ਫਾਇਦਾ ਉਠਾਉਂਦੇ ਹੋਏ ਸੜਕ ਰਾਹੀਂ ਯਾਤਰਾ ਕਰਦੇ ਸਨ। ਅਧਿਕਾਰੀ ਨੇ ਅੱਗੇ ਕਿਹਾ, ‘‘ਇਕ ਵਿਦੇਸ਼ੀ ਪਿਸਤੌਲ ਦੀ ਕੀਮਤ ਲਗਭਗ 2 ਤੋਂ 3 ਲੱਖ ਹੈ, ਅਤੇ ਉਹ ਇਸ ਨੂੰ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਲਗਭਗ 7-8 ਲੱਖ ਵਿਚ ਵੇਚਦੇ ਸਨ।’’

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement