ਨੂਹ ਹਿੰਸਾ ਯੋਜਨਾਬੱਧ ਸੀ, 2024 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਹੋਰ ਘਟਨਾਵਾਂ ਦੀ ਸੰਭਾਵਨਾ: ਸੱਤਿਆਪਾਲ ਮਲਿਕ
Published : Aug 2, 2023, 6:48 pm IST
Updated : Aug 2, 2023, 6:48 pm IST
SHARE ARTICLE
Satyapal Malik
Satyapal Malik

ਕਿਹਾ, 'ਜੇਕਰ ਇਨ੍ਹਾਂ ਲੋਕਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਪੂਰਾ ਦੇਸ਼ ਮਨੀਪੁਰ ਵਾਂਗ ਸੜ ਜਾਵੇਗਾ'

 

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਹਰਿਆਣਾ ਦੇ ਨੂਹ ਤੋਂ ਸ਼ੁਰੂ ਹੋ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਫੈਲੀ ਹਿੰਸਾ ਅਚਾਨਕ ਨਹੀਂ ਵਾਪਰੀ। ਉਨ੍ਹਾਂ ਅਨੁਸਾਰ, ਸੱਤ ਤੋਂ ਅੱਠ ਵੱਖ-ਵੱਖ ਥਾਵਾਂ 'ਤੇ ਹੋਏ ਹਮਲੇ ਫਿਰਕੂ ਵੰਡ ਪੈਦਾ ਕਰਨ ਦੇ ਉਦੇਸ਼ ਨਾਲ ਯੋਜਨਾਬੱਧ ਸਨ। ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਆਯੋਜਤ ਇਕ ਪ੍ਰੋਗਰਾਮ 'ਚ ਉਨ੍ਹਾਂ ਕਿਹਾ, 'ਜੇਕਰ ਇਨ੍ਹਾਂ ਲੋਕਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਪੂਰਾ ਦੇਸ਼ ਮਨੀਪੁਰ ਵਾਂਗ ਸੜ ਜਾਵੇਗਾ। ਜਾਟ ਸੱਭਿਆਚਾਰ ਜਾਂ ਪਰੰਪਰਾ ਦੁਆਰਾ ਆਰਿਆ ਸਮਾਜ ਦੀ ਜੀਵਨ ਸ਼ੈਲੀ ਵਿਚ ਵਿਸ਼ਵਾਸ ਕਰਦੇ ਹਨ ਅਤੇ ਰਵਾਇਤੀ ਅਰਥਾਂ ਵਿਚ ਬਹੁਤ ਧਾਰਮਿਕ ਨਹੀਂ ਹਨ। ਨਾ ਹੀ ਇਸ ਖੇਤਰ ਦੇ ਮੁਸਲਮਾਨਾਂ ਦਾ ਨਜ਼ਰੀਆ ਜ਼ਿਆਦਾ ਰਵਾਇਤੀ ਹੈ। ਇਸੇ ਲਈ ਅਜ਼ਾਦੀ ਤੋਂ ਬਾਅਦ ਕਦੇ ਕਿਸੇ ਨੇ ਵੀ ਦੋ ਭਾਈਚਾਰਿਆਂ ਵਿਚ ਅਜਿਹੀ ਟਕਰਾਅ ਦੀ ਗੱਲ ਨਹੀਂ ਸੁਣੀ। ਇਹ ਹਮਲੇ 2024 ਤਕ ਹੋਰ ਵਧਣਗੇ ਜਿਵੇਂ ਕਿ ਮਨੀਪੁਰ ਵਿਚ ਦੇਖਿਆ ਗਿਆ ਹੈ’।

ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 75 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਫ਼ਰੀਦਕੋਟ ਤੋਂ ਮਹਿਲਾ ਏ.ਐਸ.ਆਈ. ਗ੍ਰਿਫ਼ਤਾਰ  

ਸਮਾਜਿਕ ਕਾਰਕੁਨਾਂ ਦੇ ਛੇ ਗਰੁੱਪਾਂ ਵਲੋਂ ਆਯੋਜਤ ‘ਰਾਸ਼ਟਰੀ ਸੁਰੱਖਿਆ ਮਾਮਲਿਆਂ’ ‘ਤੇ ਹੋਈ ਇਸ ਕਾਨਫ਼ਰੰਸ ਵਿਚ ਪੁਲਵਾਮਾ ਅਤੇ ਬਾਲਾਕੋਟ ਹਮਲਿਆਂ ਬਾਰੇ ਦੋ ਮਤੇ ਵੀ ਪਾਸ ਕੀਤੇ ਗਏ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਲਵਾਮਾ ਹਮਲੇ ਦੀ ਰੀਪੋਰਟ ਦੇ ਨਾਲ-ਨਾਲ ਕਾਰਵਾਈ ਕੀਤੀ ਰੀਪੋਰਟ ਨੂੰ ਜਨਤਕ ਕੀਤਾ ਜਾਵੇ, ਜਿਸ ਵਿਚ ਕੁਤਾਹੀ ਅਤੇ ਇਸ ਵਿਚ ਸ਼ਾਮਲ ਵਿਅਕਤੀਆਂ ਵਿਰੁਧ ਕੀਤੀ ਗਈ ਕਾਰਵਾਈ ਬਾਰੇ ਇਕ ਵ੍ਹਾਈਟ ਪੇਪਰ ਵੀ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਵਾਮਾ ਦੁਖਾਂਤ ਦੀ ਜਾਂਚ ਸੁਪ੍ਰੀਮ ਕੋਰਟ ਦੀ ਨਿਗਰਾਨੀ ਵਾਲੀ ਕਮੇਟੀ ਨੂੰ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਮਨੀਪੁਰ: ਇੰਫਾਲ ’ਚ ਦੋ ਖਾਲੀ ਘਰ ਅੱਗ ਲਾ ਦਿਤੇ ਗਏ, ਕਰਫਿਊ ’ਚ ਢਿੱਲ ਦਿਤੀ ਗਈ

ਪ੍ਰੋਗਰਾਮ ਵਿਚ ਸ਼ਾਮਲ ਹੋਏ ਲੋਕਾਂ ਨੇ ਦੇਸ਼ ਦੇ ਵੱਖ-ਵੱਖ ਤੀਰਥ ਸਥਾਨਾਂ ’ਤੇ ਸੁਰੱਖਿਆ ਵਧਾਉਣ ਦੀ ਮੰਗ ਵੀ ਉਠਾਈ। ਉਨ੍ਹਾਂ ਨੂੰ ਡਰ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ 'ਚ ਨਿਰਮਾਣ ਅਧੀਨ ਰਾਮ ਮੰਦਰ ਜਾਂ ਭਾਰਤ ਦੇ ਕਿਸੇ ਹੋਰ ਵੱਡੇ ਮੰਦਰ 'ਤੇ ਹਮਲਾ ਕੀਤਾ ਜਾ ਸਕਦਾ ਹੈ। ਮਲਿਕ ਨੇ ਕਿਹਾ, "ਸਰਕਾਰ ਲੋਕਾਂ ਦਾ ਧਰੁਵੀਕਰਨ ਕਰਨ ਅਤੇ ਚੋਣਾਂ ਜਿੱਤਣ ਲਈ ਅਜਿਹਾ ਕਰ ਸਕਦੀ ਹੈ"। ਉਨ੍ਹਾਂ ਕਿਹਾ ਕਿ ਅਲ-ਕਾਇਦਾ ਦੀ ਰਾਮ ਮੰਦਰ ਨੂੰ ਉਡਾਉਣ ਦੀ ਕਥਿਤ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਪ੍ਰੋਗਰਾਮ ਨੂੰ ਸੰਸਦ ਮੈਂਬਰ ਦਿਗਵਿਜੇ ਸਿੰਘ, ਦਾਨਿਸ਼ ਅਲੀ, ਕੁਮਾਰ ਕੇਤਕਰ, ਜੌਹਨ ਬ੍ਰਿਟਸ ਅਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਚੇਤਨ ਸਿੰਘ ਜੌੜਾਮਾਜਰਾ ਵਲੋਂ ਪੱਤਰਕਾਰਾਂ ਲਈ ਆਨਲਾਈਨ ਐਕਰੀਡੇਸ਼ਨ ਪੋਰਟਲ ਜਾਰੀ

ਸੱਤਿਆਪਾਲ ਮਲਿਕ ਨੇ ਕਿਹਾ, “ਪੁਲਵਾਮਾ ਤੋਂ ਬਾਅਦ ਮੋਦੀ ਨੇ ਇਸ ਦੁਖਾਂਤ ਦਾ ਫਾਇਦਾ ਉਠਾਇਆ ਅਤੇ ਭੀੜ ਨੂੰ ਕਿਹਾ ਕਿ ਉਹ ਵੋਟ ਪਾਉਣ ਵੇਲੇ ਪੁਲਵਾਮਾ ਨੂੰ ਯਾਦ ਕਰਨ। ਮੈਂ ਭੀੜ ਨੂੰ ਇਕ ਵਾਰ ਫਿਰ ਕਹਿੰਦਾ ਹਾਂ, ਇਸ ਵਾਰ ਵੋਟਿੰਗ ਕਰਦੇ ਸਮੇਂ ਪੁਲਵਾਮਾ ਨੂੰ ਯਾਦ ਕਰੋ। ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ – ਆਰ.ਡੀ.ਐਕਸ. ਕਿਥੋਂ ਆਇਆ? ਰਸਤੇ ਵਿਚ ਦੋਵੇਂ ਪਾਸਿਆਂ ਤੋਂ 10 ਕਿਲੋਮੀਟਰ ਤਕ ਕੋਈ ਸੁਰੱਖਿਆ ਪ੍ਰਬੰਧ ਜਾਂ ਤਾਇਨਾਤੀ ਕਿਉਂ ਨਹੀਂ ਸੀ? ਜਹਾਜ਼ ਦੀ (ਸੀ.ਆਰ.ਪੀ.ਐਫ.) ਦੀ ਮੰਗ ਨੂੰ ਕਿਉਂ ਰੱਦ ਕਰ ਦਿਤਾ ਗਿਆ?” ਮਲਿਕ ਨੇ ਕਿਹਾ, "ਰਾਜਪਾਲ ਦੇ ਤੌਰ 'ਤੇ, ਮੈਨੂੰ ਦਿਨ ਵਿਚ ਤਿੰਨ ਖੁਫੀਆ ਰੀਪੋਰਟਾਂ ਮਿਲਦੀਆਂ ਸਨ, ਜਿਨ੍ਹਾਂ ਵਿਚ ਹਰੇਕ ਅਤਿਵਾਦੀ ਹਮਲੇ ਦਾ ਵੇਰਵਾ ਦਿੰਦੀ ਸੀ ਜੋ ਮੇਰੇ 'ਤੇ ਜਾਂ ਸਰਕਾਰ ’ਤੇ ਹੋ ਸਕਦਾ ਸੀ। ਮੈਨੂੰ ਫੌਜ ਵਲੋਂ ਚੇਤਾਵਨੀ ਦਿਤੀ ਗਈ ਸੀ ਕਿ ਮੈਂ ਸੜਕ ਦੀ ਬਜਾਏ ਹੈਲੀਕਾਪਟਰ ਆਦਿ ਰਾਹੀਂ ਸਫ਼ਰ ਕਰਾਂ। ਇਕ ਵੀ ਖੁਫੀਆ ਰੀਪੋਰਟ ਨਹੀਂ ਸੀ ਕਿ ਫੌਜ ਦੇ ਕਾਫਲੇ 'ਤੇ ਹਮਲਾ ਕੀਤਾ ਜਾ ਸਕਦਾ ਹੈ”।

ਇਹ ਵੀ ਪੜ੍ਹੋ: MP ਪਟਿਆਲਾ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ


ਮਲਿਕ ਨੇ ਕਿਹਾ ਕਿ 2024 'ਚ ਵੀ ਅਜਿਹੀ ਕੋਈ ਯੋਜਨਾ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ, 'ਉਹ ਭਾਜਪਾ ਦੇ ਕਿਸੇ ਪ੍ਰਮੁੱਖ ਨੇਤਾ ਨੂੰ ਮਾਰ ਸਕਦੇ ਹਨ ਜਾਂ ਰਾਮ ਮੰਦਰ 'ਤੇ ਬੰਬ ਸੁੱਟ ਸਕਦੇ ਹਨ। ਅਜੀਤ ਡੋਵਾਲ (ਰਾਸ਼ਟਰੀ ਸੁਰੱਖਿਆ ਸਲਾਹਕਾਰ) ਇਨ੍ਹੀਂ ਦਿਨੀਂ ਯੂ.ਏ.ਈ. ਦਾ ਦੌਰਾ ਕਿਉਂ ਕਰ ਰਹੇ ਹਨ? ਉਹ ਉਥੋਂ ਦੇ ਸ਼ਾਸਕਾਂ ਤੋਂ ਸਮਰਥਨ ਇਕੱਠਾ ਕਰ ਰਿਹਾ ਹੈ ਤਾਂ ਜੋ ਪਾਕਿਸਤਾਨੀਆਂ 'ਤੇ ਦਬਾਅ ਬਣਾਇਆ ਜਾ ਸਕੇ ਕਿ ਜਦੋਂ ਸਾਡੀ ਫ਼ੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਦਾਖਲ ਹੁੰਦੀ ਹੈ ਤਾਂ ਉਹ ਜਵਾਬੀ ਕਾਰਵਾਈ ਨਾ ਕਰਨ। ਉਹ ਕੁੱਝ ਦਿਨ ਉਥੇ ਰਹਿਣਗੇ ਅਤੇ ਵਾਪਸ ਆਉਣ ’ਤੇ ਚੋਣ ਜਿੱਤਣ ਦੀ ਉਮੀਦ ਕਰਨਗੇ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ”।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement