
ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਭ ਤੋਂ ਛੋਟਾ ਘਰ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੁਰਾੜੀ ਇਲਾਕੇ 'ਚ ਬਣੇ ਛੇ ਗਜ ਦੇ ਇਸ ਛੋਟੇ ਜਿਹੇ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਭ ਤੋਂ ਛੋਟਾ ਘਰ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੁਰਾੜੀ ਇਲਾਕੇ 'ਚ ਬਣੇ ਛੇ ਗਜ ਦੇ ਇਸ ਛੋਟੇ ਜਿਹੇ ਮਕਾਨ ਨੂੰ ਦੇਖਣ ਲਈ ਦੂਰ - ਦੂਰ ਤੋਂ ਲੋਕ ਆ ਰਹੇ ਹਨ। ਆਸਪਾਸ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ ਘਰ ਕਾਫ਼ੀ ਲੋਕਾਂ ਨੂੰ ਪਿਆਰਾ ਹੋ ਚੁੱਕਿਆ ਹੈ। ਇੱਥੇ ਆਉਣ ਵਾਲੇ ਲੋਕ ਇਸਦੀਆਂ ਤਸਵੀਰਾਂ ਖਿੱਚ ਕੇ ਲੈ ਕੇ ਜਾਂਦੇ ਹਨ।
Family lives in the smallest house of Delhi
ਖਾਸ ਗੱਲ ਹੈ ਕਿ ਇਸ ਮਕਾਨ 'ਚ ਇੱਕ ਬੈੱਡਰੂਮ, ਇੱਕ ਕਿਚਨ, ਬਾਥਰੂਮ, ਪੌੜੀ ਅਤੇ ਛੱਤ ਹੈ। ਇਸ ਨੂੰ ਇਸ ਤਰ੍ਹਾਂ ਡਿਜਾਇਨ ਕਰਕੇ ਬਣਾਇਆ ਗਿਆ ਹੈ ਕਿ ਗਰਾਊਂਡ ਫਲੋਰ 'ਤੇ ਪੌੜੀ ਅਤੇ ਬਾਥਰੂਮ ਹੈ। ਇੱਥੋਂ ਉਪਰ ਚੜ੍ਹਦੇ ਹਨ ਤਾਂ ਪਹਿਲੀ ਮੰਜਿਲ 'ਤੇ ਇੱਕ ਬੈੱਡਰੂਮ ਹੈ।ਦੂਜੀ ਮੰਜਿਲ 'ਤੇ ਇੱਕ ਕਿਚਨ ਹੈ ਅਤੇ ਫਿਰ ਖੁੱਲੀ ਛੱਤ ਹੈ।
Family lives in the smallest house of Delhi
ਇਸ ਘਰ 'ਚ ਰਹਿਣ ਵਾਲੀ ਪਿੰਕੀ ਦੱਸਦੀ ਹੈ ਕਿ ਇਸਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਹੈ। ਇਹ ਸਿਰਫ਼ ਛੇ ਗਜ 'ਚ ਬਣਿਆ ਹੈ। ਪੂਰੇ ਘਰ 'ਚ ਉੱਪਰ ਤੋਂ ਹੇਠਾਂ ਤੱਕ ਮਾਰਬਲ ਵਿਛਾਇਆ ਗਿਆ ਹੈ। ਉਹ ਇਸ ਘਰ 'ਚ ਆਪਣੇ ਪਤੀ ਅਤੇ ਦੋ ਬੱਚਿਆ ਦੇ ਨਾਲ ਰਹਿੰਦੀ ਹੈ। ਪੂਰੇ ਪਰਿਵਾਰ ਨੂੰ ਇਨ੍ਹੇ ਛੋਟੇ ਜਿਹੇ ਘਰ 'ਚ ਰਹਿਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ।
Family lives in the smallest house of Delhi
ਇਸ ਘਰ ਦਾ ਕਿਰਾਇਆ 3500 ਰੁਪਏ ਪ੍ਰਤੀ ਮਹੀਨਾ ਹੈ। ਪਿੰਕੀ ਕਹਿੰਦੀ ਹੈ ਕਿ ਭਲੇ ਹੀ ਇਹ ਘਰ ਛੋਟਾ ਹੈ ਪਰ ਲੋਕਾਂ ਦੇ 'ਚ ਚਰਚਾ ਦਾ ਵਿਸ਼ਾ ਹੈ। ਉਥੇ ਹੀ ਲੋਕ ਇਸ ਗੱਲ 'ਤੇ ਵੀ ਚਮਤਕਾਰ ਮੰਨਦੇ ਹਨ ਕਿ ਇਸ ਵਿੱਚ ਚਾਰ ਲੋਕ ਆਖਿਰ ਰਹਿੰਦੇ ਕਿਵੇਂ ਹਨ।
Family lives in the smallest house of Delhi
ਇਸ ਘਰ ਦੇ ਬੈੱਡਰੂਮ 'ਚ ਇੱਕ ਸਿੰਗਲ ਬੈਡ ਹੈ।ਉਥੇ ਹੀ ਰਸੋਈ ਵਿੱਚ ਵੀ ਸਿੰਗਲ ਬਰਨਰ ਵਾਲੀ ਗੈਸ ਤੋਂ ਇਲਾਵਾ ਬਹੁਤ ਸੀਮਿਤ ਸਾਮਾਨ ਹੈ। ਇਹ ਘਰ ਨਾ ਕੇਵਲ ਲੋਕਾਂ ਲਈ ਸਗੋਂ ਘਰ ਬਣਾਉਣ ਵਾਲੇ ਬਿਲਡਰ ਅਤੇ ਨਿਵੇਸ਼ਕਾਂ ਦੇ ਵਿੱਚ ਵੀ ਕਾਫ਼ੀ ਲੋਕਾਂ ਨੂੰ ਪਿਆਰਾ ਹੋ ਚੁੱਕਿਆ ਹੈ। ਇਸ ਘਰ ਦੇ ਮਾਲਿਕ ਨੇ ਇਸਨੂੰ ਕਿਰਾਏ 'ਤੇ ਚੜ੍ਹਾਇਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।