ਹਸਪਤਾਲ ਦੀ ਫ਼ੀਸ ਨਾ ਦੇ ਸਕਿਆ ਬੇਵੱਸ ਪਿਤਾ, ਡਾਕਟਰਾਂ ਨੇ 1 ਲੱਖ 'ਚ ਲਗਾਈ ਨਵਜੰਮੇ ਬੱਚੇ ਦੀ ਬੋਲੀ 
Published : Sep 2, 2020, 11:46 am IST
Updated : Sep 2, 2020, 11:46 am IST
SHARE ARTICLE
New Born Baby
New Born Baby

ਹਸਪਤਾਲ ਦਾ 35 ਹਜ਼ਾਰ ਰੁਪਏ ਦਾ ਬਕਾਇਆ ਜਮ੍ਹਾ ਕਰਵਾਉਣ ਤੋਂ ਬਾਅਦ ਪੀੜਤ ਰਿਕਸ਼ਾ ਚਾਲਕ ਨੂੰ 65 ਹਜ਼ਾਰ ਰੁਪਏ ਦਿੱਤੇ ਗਏ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਚ ਜਣੇਪੇ ਤੋਂ ਬਾਅਦ ਗਰੀਬ ਜੋੜਾ 35 ਹਜ਼ਾਰ ਰੁਪਏ ਦੀ ਫੀਸ ਜਮ੍ਹਾ ਨਹੀਂ ਕਰ ਸਕਿਆ ਤਾਂ ਡਾਕਟਰਾਂ ਨੇ ਉਨ੍ਹਾਂ ਦੇ ਨਵਜੰਮੇ ਬੱਚੇ ਦਾ ਸੌਦਾ ਕਰ ਦਿੱਤਾ। ਇਲਜ਼ਾਮ ਇਹ ਹੈ ਕਿ ਡਾਕਟਰ ਨੇ ਜਬਰੀ ਉਹਨਾਂ ਤੋਂ ਕਾਗਜ਼ 'ਤੇ ਅੰਗੂਠਾ ਲਗਾ ਕੇ ਬੱਚਾ ਲੈ ਲਿਆ।

BabyBaby

ਦੂਜੇ ਪਾਸੇ ਔਰਤ ਤਰਲੇ ਮਿੰਨਤਾ ਕਰਦੀ ਰਹੀ, ਪਤੀ ਕੁਝ ਨਾ ਕਰ ਸਕਿਆ ਕਿਉਂਕਿ ਉਹ ਬੇਵੱਸ ਸੀ। ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦੀ ਫੀਸ ਨਾ ਦੇ ਸਕਣ ਕਾਰਨ ਡਾਕਟਰ ਨੇ ਕਿਹਾ ਕਿ ਜੇ ਪੈਸੇ ਨਹੀਂ ਹਨ ਤਾਂ ਬੱਚਾ ਦੇਣਾ ਪਵੇਗਾ।

Doctor Doctor

ਇਕ ਲੱਖ ਰੁਪਏ ‘ਚ ਹੋਇਆ ਸੌਦਾ
ਇਸ ਤੋਂ ਬਾਅਦ ਜੋੜੇ ਤੋਂ ਜ਼ਬਰਦਸਤੀ ਇੱਕ ਕਾਗਜ਼ ਉੱਤੇ ਅੰਗੂਠਾ ਲਗਵਾ ਲਿਆ ਗਿਆ ਤੇ ਉਨ੍ਹਾਂ ਤੋਂ ਨਵਜੰਮੇ ਬੱਚੇ ਨੂੰ ਲੈ ਕੇ 65 ਹਜ਼ਾਰ ਰੁਪਏ ਦੇ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਬੱਚੇ ਦਾ ਸੌਦਾ ਇਕ ਲੱਖ ਰੁਪਏ ਵਿਚ ਕਰ ਦਿੱਤਾ। ਹਸਪਤਾਲ ਦਾ 35 ਹਜ਼ਾਰ ਰੁਪਏ ਦਾ ਬਕਾਇਆ ਜਮ੍ਹਾ ਕਰਵਾਉਣ ਤੋਂ ਬਾਅਦ ਪੀੜਤ ਰਿਕਸ਼ਾ ਚਾਲਕ ਨੂੰ 65 ਹਜ਼ਾਰ ਰੁਪਏ ਦਿੱਤੇ ਗਏ। ਜੋੜੇ ਦਾ ਦੋਸ਼ ਹੈ ਕਿ ਡਾਕਟਰ ਨੇ ਬੱਚੇ ਨੂੰ ਇਕ ਲੱਖ ਰੁਪਏ ਵਿਚ ਵੇਚ ਦਿੱਤਾ ਹੈ।

BabyBaby

ਫੀਸ ਵਿਚ ਕਟੌਤੀ ਕੀਤੀ ਅਤੇ ਜੋੜੇ ਨੂੰ 65 ਹਜ਼ਾਰ ਰੁਪਏ ਦੇ ਦਿੱਤੇ। ਦੱਸ ਦਈਏ ਕਿ ਸ਼ੰਭੂ ਨਗਰ ਦਾ ਵਸਨੀਕ ਸ਼ਿਵਾ ਨਰਾਇਣ ਰਿਕਸ਼ਾ ਚਾਲਕ ਹੈ। ਉਸ ਨੇ ਦੱਸਿਆ ਕਿ ਉਸ ਦਾ ਘਰ ਚਾਰ ਮਹੀਨੇ ਪਹਿਲਾਂ ਕਰਜ਼ੇ ਵਿਚ ਵਿਕ ਗਿਆ ਸੀ। 24 ਅਗਸਤ ਨੂੰ ਉਸਦੀ ਪਤਨੀ ਬਬੀਤਾ ਨੇੜਲੇ ਜੇਪੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬਬੀਤਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

BabyBaby

25 ਅਗਸਤ ਨੂੰ ਜਦੋਂ ਡਿਸਚਾਰਜ ਦੀ ਵਾਰੀ ਆਈ ਤਾਂ ਹਸਪਤਾਲ ਨੇ 35,000 ਰੁਪਏ ਦਾ ਬਿੱਲ ਅਦਾ ਕਰਨ ਲਈ ਕਹਿ ਦਿੱਤਾ। ਰਿਕਸ਼ਾ ਚਾਲਕ ਇਹ ਰਕਮ ਅਦਾ ਕਰਨ ਤੋਂ ਅਸਮਰੱਥ ਸੀ। ਉਸ ਕੋਲ ਸਿਰਫ਼ ਪੰਜ ਸੌ ਰੁਪਏ ਸਨ। ਮਾਮਲੇ ਦੀ ਜਾਣਕਾਰੀ ਮਿਲਣ ਤੇ ਸਿਹਤ ਵਿਭਾਗ ਦੀ ਟੀਮ ਨੇ ਉਕਤ ਹਸਪਤਾਲ ਵਿਚ ਛਾਪਾ ਮਾਰਿਆ। ਮੁੱਖ ਮੈਡੀਕਲ ਅਫਸਰ (ਸੀ.ਐੱਮ.ਓ.) ਡਾ.ਆਰ.ਸੀ. ਪਾਂਡੇ ਨੇ ਕਿਹਾ ਕਿ ਬੇਨਿਯਮੀਆਂ ਮਿਲਣ ‘ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਨਵਜੰਮੇ ਬੱਚੇ ਨੂੰ ਵੇਚਣ ਦੀ ਖਬਰ ਮਿਲੀ ਹੈ। ਪੁਲਿਸ ਇਸ ਦੀ ਜਾਂਚ ਕਰੇਗੀ। ਮਾਮਲਾ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement