ਇਸ ਜੇਲ੍ਹ ਦੇ ਖਾਣੇ ਨੂੰ ਮਿਲੀ 'ਫ਼ਾਈਵ ਸਟਾਰ' ਰੇਟਿੰਗ, ਮਿਲਿਆ 'Eat Right' ਕੈਂਪਸ ਦਾ ਸਰਟੀਫ਼ਿਕੇਟ 
Published : Sep 2, 2022, 5:10 pm IST
Updated : Sep 2, 2022, 5:10 pm IST
SHARE ARTICLE
File Photo
File Photo

ਰਵਾਇਤੀ ਤਰੀਕੇ ਦੀ ਥਾਂ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ ਜੇਲ੍ਹ ਦੀ ਰਸੋਈ 'ਚ

 

ਫਰੂਖਾਬਾਦ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਰੂਖਾਬਾਦ ਦੀ ਫਤਿਹਗੜ੍ਹ ਜ਼ਿਲ੍ਹਾ ਜੇਲ੍ਹ 'ਚ ਬੰਦ 1,100 ਤੋਂ ਵੱਧ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ 'ਚ ਵੱਡੇ ਬਦਲਾਅ ਅਮਲ ਹੇਠ ਲਿਆਂਦੇ ਗਏ, ਜਿਸ ਦੇ ਨਤੀਜੇ ਵਜੋਂ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਨੇ ਇਸ ਨੂੰ 'ਫ਼ਾਈਵ ਸਟਾਰ' ਭਾਵ 'ਪੰਜ ਤਾਰਾ' ਰੇਟਿੰਗ ਦਿੱਤੀ ਹੈ। 

FSSAI ਸਰਟੀਫਿਕੇਟ ਵਿੱਚ ਲਿਖਿਆ ਗਿਆ ਹੈ, "ਜ਼ਿਲ੍ਹਾ ਜੇਲ੍ਹ ਫਤਿਹਗੜ੍ਹ, ਫਰੂਖਾਬਾਦ ਨੂੰ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵੱਲੋਂ ਸਥਾਪਿਤ ਦਿਸ਼ਾ-ਨਿਰਦੇਸ਼ਾਂ ਤਹਿਤ ਈਟ ਰਾਈਟ ਕੈਂਪਸ ਵਜੋਂ ਪ੍ਰਮਾਣਿਤ ਕੀਤਾ ਜਾਂਦਾ ਹੈ।"

ਸਰਟੀਫ਼ਿਕੇਟ 'ਤੇ ਉਪਰੋਕਤ ਸਤਰ ਤੋਂ ਬਾਅਦ '5 (ਪੰਜ) ਸਟਾਰ' ਅਤੇ 'ਸ਼ਾਨਦਾਰ' ਲਿਖਿਆ ਗਿਆ ਹੈ, ਅਤੇ ਇਹ ਸਰਟੀਫ਼ਿਕੇਟ 18 ਅਗਸਤ 2024 ਤੱਕ ਵੈਧ ਹੈ। ਜੇਲ੍ਹ ਅਧਿਕਾਰੀਆਂ ਨੇ ਕਿਹਾ, "ਸਾਨੂੰ ਥਰਡ ਪਾਰਟੀ ਆਡਿਟ ਤੋਂ ਬਾਅਦ ਸਰਟੀਫ਼ਿਕੇਟ ਮਿਲਿਆ ਹੈ, ਅਤੇ ਸਰਟੀਫ਼ਿਕੇਟ ਹਾਸਲ ਹੋਣ ਤੋਂ ਪਹਿਲਾਂ ਜੇਲ੍ਹ ਦੇ ਕੁਝ ਕਰਮਚਾਰੀਆਂ ਨੂੰ ਆਨਲਾਈਨ ਸਿਖਲਾਈ ਦਿੱਤੀ ਗਈ ਸੀ।"

ਅਧਿਕਾਰੀਆਂ ਨੇ ਅੱਗੇ ਕਿਹਾ, "ਸਰਟੀਫ਼ਿਕੇਟ ਪ੍ਰਾਪਤ ਕਰਨ ਤੋਂ ਪਹਿਲਾਂ ਜਿਨ੍ਹਾਂ ਮਾਪਦੰਡਾਂ 'ਤੇ ਨਿਰਣਾ ਕੀਤਾ ਗਿਆ, ਉਨ੍ਹਾਂ ਵਿੱਚ ਸਫ਼ਾਈ, ਭੋਜਨ ਦੀ ਗੁਣਵੱਤਾ, FSSAI-ਪ੍ਰਮਾਣਿਤ ਦੁਕਾਨਾਂ ਤੋਂ ਚੌਲ਼ਾਂ, ਕਣਕ ਤੇ ਦਾਲ਼ਾਂ ਦੀ ਖਰੀਦ ਆਦਿ ਸ਼ਾਮਲ ਸਨ।" ਜੇਲ੍ਹ ਅਧਿਕਾਰੀਆਂ ਅਨੁਸਾਰ ਇਸ ਸਮੇਂ ਜ਼ਿਲ੍ਹਾ ਜੇਲ੍ਹ ਵਿੱਚ 1,144 ਕੈਦੀ ਕੈਦ ਕੱਟ ਰਹੇ ਹਨ ਅਤੇ ਇਨ੍ਹਾਂ ਵਿੱਚੋਂ 30 ਤੋਂ 35 ਕੈਦੀਆਂ ਬਾਕੀਆਂ ਲਈ ਖਾਣਾ ਬਣਾਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਹਾ ਕਿ ਖਾਣਾ ਪਕਾਉਣ ਦੇ ਰਵਾਇਤੀ ਤਰੀਕਿਆਂ ਦੀ ਥਾਂ ਜੇਲ੍ਹ ਦੀ ਰਸੋਈ ਵਿੱਚ ਮਸ਼ੀਨਾਂ ਦੀ ਵਰਤੋਂ ਨਾਲ ਵੀ ਬੜਾ ਬਦਲਾਅ ਆਇਆ ਹੈ, ਜਿਹਨਾਂ ਵਿੱਚ ਰੋਟੀਆਂ ਬਣਾਉਣ ਵਾਲੀ ਮਸ਼ੀਨ, ਆਟਾ ਗੁੰਨ੍ਹਣ ਵਾਲੀ ਮਸ਼ੀਨ, ਅਤੇ ਸਬਜ਼ੀਆਂ ਕੱਟਣ ਵਾਲੀ ਮਸ਼ੀਨ ਸ਼ਾਮਲ ਹਨ। 

ਰੋਜ਼ਾਨਾ ਪਕਾਏ ਜਾਣ ਵਾਲੇ ਭੋਜਨ ਦੀ ਜਾਂਚ ਕੀਤੀ ਜਾਂਦੀ ਹੈ, ਅਤੇ ਜੇਲ੍ਹ ਅਫ਼ਸਰਾਂ ਨੇ ਦਾਅਵਾ ਕੀਤਾ ਕਿ ਕੈਦੀ ਉਨ੍ਹਾਂ ਨੂੰ ਪਰੋਸੇ ਜਾਂਦੇ ਵਾਲੇ ਭੋਜਨ ਤੋਂ ਸੰਤੁਸ਼ਟ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ 15 ਅਗਸਤ ਨੂੰ ਜੇਲ੍ਹ ਅੰਦਰ ਵਿਸ਼ੇਸ਼ ਦਾਅਵਤ ਦਾ ਆਯੋਜਨ ਕੀਤਾ ਗਿਆ ਅਤੇ ਇਸ ਦਿਨ ਜੇਲ੍ਹ ਸਟਾਫ਼ ਅਤੇ ਕੈਦੀਆਂ ਨੇ ਮਿਲ ਕੇ ਭੋਜਨ ਕੀਤਾ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement