Delhi News : ਆਵਾਸ ਅਤੇ ਵਿਦੇਸ਼ੀ ਐਕਟ 2025 : ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਵਿਦੇਸ਼ੀਆਂ ਨੂੰ ਹੁਣ ਨਹੀਂ ਮਿਲੇਗਾ ਭਾਰਤ ’ਚ ਦਾਖਲਾ
Published : Sep 2, 2025, 7:31 pm IST
Updated : Sep 2, 2025, 7:31 pm IST
SHARE ARTICLE
ਆਵਾਸ ਅਤੇ ਵਿਦੇਸ਼ੀ ਐਕਟ 2025 : ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਵਿਦੇਸ਼ੀਆਂ ਨੂੰ ਹੁਣ ਨਹੀਂ ਮਿਲੇਗਾ ਭਾਰਤ ’ਚ ਦਾਖਲਾ
ਆਵਾਸ ਅਤੇ ਵਿਦੇਸ਼ੀ ਐਕਟ 2025 : ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਵਿਦੇਸ਼ੀਆਂ ਨੂੰ ਹੁਣ ਨਹੀਂ ਮਿਲੇਗਾ ਭਾਰਤ ’ਚ ਦਾਖਲਾ

Delhi News : ਸੂਬੇ ਸਥਾਪਤ ਕਰਨਗੇ ਡਿਟੈਂਸ਼ਨ ਕੈਂਪ 

Delhi News in Punjabi : ਦੇਸ਼ ਵਿਰੋਧੀ ਗਤੀਵਿਧੀਆਂ, ਜਾਸੂਸੀ, ਜਬਰ ਜਨਾਹ ਅਤੇ ਕਤਲ, ਅਤਿਵਾਦੀ ਗਤੀਵਿਧੀਆਂ, ਬੱਚਿਆਂ ਦੀ ਤਸਕਰੀ ਜਾਂ ਪਾਬੰਦੀਸ਼ੁਦਾ ਸੰਗਠਨ ਦਾ ਮੈਂਬਰ ਹੋਣ ਦੇ ਦੋਸ਼ੀ ਠਹਿਰਾਏ ਜਾਣ ਉਤੇ ਹੁਣ ਵਿਦੇਸ਼ੀਆਂ ਨੂੰ ਭਾਰਤ ’ਚ ਦਾਖਲ ਹੋਣ ਜਾਂ ਰਹਿਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। 

ਗ੍ਰਹਿ ਮੰਤਰਾਲੇ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਹਾਲ ਹੀ ’ਚ ਪੇਸ਼ ਕੀਤੇ ਗਏ ਆਵਾਸ ਅਤੇ ਵਿਦੇਸ਼ੀ ਐਕਟ, 2025 ਦੇ ਤਹਿਤ ਹਰ ਸੂਬਾ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਵਿਦੇਸ਼ੀਆਂ ਦੀ ਆਵਾਜਾਈ ਉਤੇ ਰੋਕ ਲਗਾਉਣ ਦੇ ਉਦੇਸ਼ ਨਾਲ ਸਮਰਪਿਤ ਡਿਟੈਂਸ਼ਨ ਕੈਂਪ ਸਥਾਪਤ ਕਰੇਗਾ। 

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡਧਾਰਕ ਵਜੋਂ ਰਜਿਸਟਰੇਸ਼ਨ ਸਮੇਤ ਕਿਸੇ ਵੀ ਸ਼੍ਰੇਣੀ ਦੇ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਹਰ ਵਿਦੇਸ਼ੀ ਨੂੰ ਵੀਜ਼ਾ ਜਾਰੀ ਕਰਨ ਵਾਲੀ ਅਥਾਰਟੀ ਜਾਂ ਓ.ਸੀ.ਆਈ. ਕਾਰਡਧਾਰਕ ਵਜੋਂ ਰਜਿਸਟ੍ਰੇਸ਼ਨ ਦੇਣ ਵਾਲੀ ਅਥਾਰਟੀ ਨੂੰ ਅਜਿਹਾ ਵੀਜ਼ਾ ਦੇਣ ਜਾਂ ਓ.ਸੀ.ਆਈ. ਕਾਰਡਧਾਰਕ ਵਜੋਂ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਅਪਣੀ ਬਾਇਓਮੈਟ੍ਰਿਕ ਜਾਣਕਾਰੀ ਲੈਣ ਦੀ ਇਜਾਜ਼ਤ ਦੇਣੀ ਹੋਵੇਗੀ। 

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇ ਅੰਦਰ ਫੜੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਵਿਚ, ਉਨ੍ਹਾਂ ਉਤੇ ਹੋਲਡਿੰਗ ਸੈਂਟਰ ਜਾਂ ਕੈਂਪ ਵਿਚ ਆਵਾਜਾਈ ਉਤੇ ਪਾਬੰਦੀ ਲਗਾਈ ਜਾਵੇਗੀ। 

ਨਿਰਧਾਰਤ ਸੀਮਾ ਰੱਖਿਅਕ ਬਲ ਜਾਂ ਕੋਸਟ ਗਾਰਡ ਕੇਂਦਰ ਸਰਕਾਰ ਦੇ ਨਿਰਧਾਰਤ ਪੋਰਟਲ ਉਤੇ ਉਨ੍ਹਾਂ ਦੀ ਬਾਇਓਮੈਟ੍ਰਿਕ ਜਾਣਕਾਰੀ ਅਤੇ ਉਪਲਬਧ ਜਨਸੰਖਿਆ ਵੇਰਵਿਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਕੇ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਕਦਮ ਚੁੱਕਣਗੇ। 

ਜੇ ਕਿਸੇ ਵਿਦੇਸ਼ੀ ਨੂੰ ਹੇਠ ਲਿਖੇ ਆਧਾਰਾਂ ਉਤੇ ਭਾਰਤ ਵਿਚ ਦਾਖਲ ਹੋਣ ਜਾਂ ਰਹਿਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ, ਜਿਵੇਂ ਕਿ ਜੇ ਉਸ ਨੂੰ ਰਾਸ਼ਟਰ ਵਿਰੋਧੀ ਗਤੀਵਿਧੀਆਂ, ਜਾਸੂਸੀ, ਜਬਰ ਜਨਾਹ ਅਤੇ ਕਤਲ, ਮਨੁੱਖਤਾ ਵਿਰੁਧ ਅਪਰਾਧ, ਅਤਿਵਾਦੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਜਾਂਦਾ ਹੈ, ਜਿਸ ਵਿਚ ਅਜਿਹੀਆਂ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਜਾਂ ਮਨੀ ਲਾਂਡਰਿੰਗ ਜਾਂ ਹਵਾਲਾ ਦਾ ਪ੍ਰਬੰਧ ਕਰਨਾ ਸ਼ਾਮਲ ਹੈ।

ਗ੍ਰਹਿ ਮੰਤਰਾਲੇ ਦੇ ਹੁਕਮ ’ਚ ਕਿਹਾ ਗਿਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ, ਬੱਚਿਆਂ ਦੀ ਤਸਕਰੀ ਸਮੇਤ ਮਨੁੱਖੀ ਤਸਕਰੀ, ਜਾਅਲੀ ਯਾਤਰਾ ਦਸਤਾਵੇਜ਼ਾਂ ਅਤੇ ਕਰੰਸੀ (ਕ੍ਰਿਪਟੋਕਰੰਸੀ ਸਮੇਤ), ਸਾਈਬਰ ਅਪਰਾਧ, ਬੱਚਿਆਂ ਨਾਲ ਦੁਰਵਿਵਹਾਰ ਜਾਂ ਅਜਿਹੇ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਉਤੇ ਮਨੁੱਖੀ ਤਸਕਰੀ। 

ਇਮੀਗ੍ਰੇਸ਼ਨ ਬਿਊਰੋ ਉਨ੍ਹਾਂ ਵਿਅਕਤੀਆਂ ਦੀ ਇਕ ਅੱਪਡੇਟ ਸੂਚੀ ਰੱਖੇਗਾ ਜਿਨ੍ਹਾਂ ਨੂੰ ਭਾਰਤ ਤੋਂ ਰਵਾਨਾ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। 

 (For more news apart from Immigration and Foreigners Act 2025: Foreigners involved in anti-national activities will no longer allowed enter India News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement