
ਕੇਂਦਰਸ਼ਾਸਿਤ ਪ੍ਰਦੇਸ਼ ਪੁਦੁਚੇਰੀ 'ਚ ਇਕ ਸਰਕਾਰੀ ਪ੍ਰੋਗਰਾਮ ਦੇ ਦੌਰਾਨ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਅਤੇ AIADMK ਦੇ ਵਿਧਾਇਕ ਏ ਅੰਬਾਲਗਨ 'ਚ ਮੰਚ 'ਤੇ ਹੀ ਤਿੱਖੀ ਬ...
ਨਵੀਂ ਦਿੱਲੀ : ਕੇਂਦਰਸ਼ਾਸਿਤ ਪ੍ਰਦੇਸ਼ ਪੁਦੁਚੇਰੀ 'ਚ ਇਕ ਸਰਕਾਰੀ ਪ੍ਰੋਗਰਾਮ ਦੇ ਦੌਰਾਨ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਅਤੇ AIADMK ਦੇ ਵਿਧਾਇਕ ਏ ਅੰਬਾਲਗਨ 'ਚ ਮੰਚ 'ਤੇ ਹੀ ਤਿੱਖੀ ਬਹਿਸ ਹੋ ਗਈ। ਘਟਨਾ ਉਸ ਸਮੇਂ ਹੋਈ, ਜਦੋਂ ਵਿਧਾਇਕ ਭਾਸ਼ਣ ਦੇ ਰਹੇ ਸਨ। ਵਾਇਰਲ ਹੋਈ ਵੀਡੀਓ ਦੇ ਮੁਤਾਬਕ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਰੰਗ ਮੰਚ ਦੇ ਸਾਹਮਣੇ ਖੜ੍ਹੇ ਹੋ ਕੇ ਵਿਧਾਇਕ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੇ ਹਨ - ਪਲੀਜ਼ ਗੋ, ਇਸ 'ਤੇ ਵਿਧਾਇਕ ਨੇ ਗੁੱਸੇ ਵਿਚ ਉਨ੍ਹਾਂ ਦੀ ਤਰ੍ਹਾਂ ਹੱਥ ਕਰ ਕਿਹਾ - ਪਲੀਜ਼ ਗੋ। ਦੋਹਾਂ ਦੇ ਵਿਚਕਾਰ ਇਹ ਝੜਪ ਵੇਖ ਕੇ ਜਿੱਥੇ ਰੰਗ ਮੰਚ 'ਤੇ ਮੌਜੂਦ ਲੋਕ ਹੈਰਾਨ ਰਹਿ ਗਏ,
Kiran Bedi, AIADMK MLA
ਉਥੇ ਹੀ ਆਡੀਟੋਰੀਅਮ 'ਚ ਕੁੱਝ ਲੋਕਾਂ ਨੇ ਠਹਾਕੇ ਵੀ ਲਗਾਏ। ਇਸ ਵਿਚ ਜਦੋਂ ਰੰਗ ਮੰਚ 'ਤੇ ਮੌਜੂਦ ਇਕ ਵਿਅਕਤੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਨੇ ਹੱਥ ਝਟਕਾ ਦਿਤਾ। ਪਹਿਲਾਂ ਵੀ ਕਈ ਵਾਰ ਪੁਡੁਚੇਰੀ ਦੀ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਵਿਵਾਦਾਂ ਵਿਚ ਘਿਰ ਚੁਕੀ ਹਨ। ਮੁੱਖ ਮੰਤਰੀ ਵੀ ਨਰਾਇਣਸਾਮੀ ਵਲੋਂ ਉਨ੍ਹਾਂ ਨੂੰ ਲਿਖੇ ਗਏ ਪੱਤਰ ਨੂੰ ‘ਬਹੁਤ ਗੰਵਾਰ’ ਦੱਸ ਚੁੱਕੀ ਹਨ। ਇਸ ਪੱਤਰ ਵਿਚ ਮੁੱਖ ਮੰਤਰੀ ਨੇ ਲੈਫਟੀਨੈਂਟ ਗਵਰਨਰ 'ਤੇ ਇਲਜ਼ਾਮ ਲਗਾਇਆ ਸੀ ਕਿ ਉਹ ਅਧਿਕਾਰਿਕ ਜਾਣਕਾਰੀਆਂ ਦਾ ‘ਖੁਲਾਸਾ’ ਸੋਸ਼ਲ ਮੀਡੀਆ 'ਤੇ ਕਰਦੀ ਹਨ।
Kiran Bedi, AIADMK MLA
ਬੇਦੀ ਨੇ ਪੱਤਰਕਾਰਾਂ ਨੂੰ ਭੇਜੇ ਗਏ ਅਪਣੇ ਵਟਸਐਪ ਮੈਸੇਜ ਵਿਚ ਕਿਹਾ ਕਿ ਨਾਰਾਇਣਸਾਮੀ ਨੇ ਜੋ ਪੱਤਰ ਮੀਡੀਆ ਵਿਚ ਜਾਰੀ ਕੀਤੇ ਹਨ, ਜੇਕਰ ਇਹ ਉਹੀ ਪੱਤਰ ਹਨ ਜੋ ਉਨ੍ਹਾਂ ਨੇ ਡਿਪਟੀ ਗਵਰਨਰ ਨੂੰ ਲਿਖਿਆ ਸੀ ਤਾਂ ਮੈਂ ਇਹ ਸੁਚੇਤ ਕਰਨਾ ਚਾਹੁੰਦੀ ਹਾਂ ਕਿ ਇਹ ਮੂਲ ਪੱਤਰ ਮੁੱਖ ਮੰਤਰੀ ਨੂੰ ਵਾਪਸ ਭੇਜ ਦਿਤਾ ਗਿਆ ਹੈ ਕਿਉਂਕਿ ਇਸ ਨੂੰ ਕਿਸੇ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਲਿਖਿਆ ਗਿਆ ਗੰਵਾਰ ਪੱਤਰ ਮੰਨਿਆ ਗਿਆ ਹੈ। ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਵੀ ਕਈ ‘ਅਸ਼ਿਸ਼ਟ’ ਪੱਤਰ ਲਿਖੇ ਹਨ ਅਤੇ ਹੁਣ ਤਾਂ ਇਸ ਤਰ੍ਹਾਂ ਦੇ ਪੱਤਰ ਲਿਖਣਾ ਇਕ ਮੁਹਿੰਮ ਹੀ ਬਣ ਗਿਆ ਹੈ।
Kiran Bedi, AIADMK MLA
ਉਨ੍ਹਾਂ ਨੇ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਮੁੱਖ ਮੰਤਰੀ ਇਹ ਮਹਿਸੂਸ ਕਰਣਗੇ ਕਿ ਇਸ ਤਰ੍ਹਾਂ ਦਾ ਪੱਤਰ ਮੁੱਖ ਮੰਤਰੀ ਵਰਗੇ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਲੋਕਾਂ ਦੀ ਸ਼ੋਭਾ ਨਹੀਂ ਵਧਾਉਂਦਾ ਹੈ। ਨਾਰਾਇਣਸਾਮੀ ਵਲੋਂ 10 ਅਗਸਤ ਨੂੰ ਬੇਦੀ ਨੂੰ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਸੀ। ਬੇਦੀ ਨੂੰ ਬਿਨਾਂ ਸਬੰਧਿਤ ਮੰਤਰੀ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਨ ਦਾ ਕੋਈ ਆਜ਼ਾਦ ਅਧਿਕਾਰ ਨਹੀਂ ਹੈ। ਧਿਆਨ ਯੋਗ ਹੈ ਕਿ ਕਿਰਨ ਬੇਦੀ ਪਹਿਲਾਂ ਵੀ ਅਪਣੇ ਕਈ ਬਿਆਨਾਂ ਦੀ ਵਜ੍ਹਾ ਨਾਲ ਵਿਵਾਦਾਂ ਵਿਚ ਰਹਿ ਚੁਕੀ ਹੈ।