
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡੁੱਬੇ ਕਰਜ਼ਾ ਨਾਲ ਜੁੜੀ ਰੀਪੋਰਟ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਅਤੇ ਦੋਸ਼ ਲਾਇਆ...........
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡੁੱਬੇ ਕਰਜ਼ਾ ਨਾਲ ਜੁੜੀ ਰੀਪੋਰਟ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਮੋਦੀ ਦੇ ਭਾਰਤ ਵਿਚ ਆਮ ਆਦਮੀ ਅਪਣੇ ਪੈਸੇ ਲਈ ਕਤਾਰਾਂ ਵਿਚ ਖੜਾ ਹੁੰਦਾ ਹੈ ਜਦਕਿ ਕ੍ਰੋਨੀ ਕੈਪੀਟਲਿਜ਼ਮ (ਮਿਲੀਭੁਗਤ ਵਾਲਾ ਪੂੰਜੀਵਾਦ) ਕਾਲੇਧਨ ਨੂੰ ਸਫ਼ੈਦ ਕਰਦਾ ਹੈ। ਗਾਂਧੀ ਨੇ ਖ਼ਬਰ ਸਾਂਝੀ ਕਰਦਿਆਂ ਟਵਿਟਰ 'ਤੇ ਕਿਹਾ, 'ਮੋਦੀ ਦੇ ਭਾਰਤ ਵਿਚ ਆਮ ਆਦਮੀ ਨੂ ਬੈਂਕਾਂ ਵਿਚ ਅਪਣਾ ਪੈਸਾ ਰੱਖਣ ਲਈ ਕਤਾਰਾਂ ਵਿਚ ਖੜਾ ਹੋਣਾ ਪੈਂਦਾ ਹੈ।
ਸਾਡਾ ਪੂਰਾ ਵੇਰਵਾ ਆਧਾਰ ਵਜੋਂ ਜਮ੍ਹਾਂ ਹੈ। ਤੁਸੀਂ ਅਪਣੇ ਹੀ ਪੈਸੇ ਦੀ ਵਰਤੋਂ ਨਹੀਂ ਕਰ ਸਕਦੇ।' ਉਨ੍ਹਾਂ ਕਿਹਾ, 'ਕਰੋਨੀ ਕੈਪੀਟਲਿਜ਼ਮ ਨੇ ਨੋਟਬੰਦੀ ਵਿਚ ਅਪਣੇ ਪੂਰੇ ਕਾਲੇ ਧਨ ਨੂੰ ਸਫ਼ੈਦ ਕਰ ਲਿਆ। ਆਮ ਆਦਮੀ ਦੇ ਪੈਸੇ ਦੀ ਵਰਤੋਂ ਕਰ ਕੇ 3.16 ਲੱਖ ਕਰੋੜ ਰੁਪਏ ਨੂੰ ਵੱਟੇ ਖਾਤੇ ਪਾ ਦਿਤਾ ਜਾਂਦਾ ਹੈ।' ਗਾਂਧੀ ਨੇ ਜੋ ਖ਼ਬਰ ਸਾਂਝੀ ਕੀਤੀ, ਉਸ ਮੁਤਾਬਕ ਬੀਤੇ ਚਾਰ ਸਾਲਾਂ ਵਿਚ ਸਰਕਾਰੀ ਬੈਂਕਾਂ ਨੇ 3.16 ਲੱਖ ਕਰੋੜ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾਇਆ। (ਏਜੰਸੀ)