
ਵਿਵੇਕ ਤਿਵਾੜੀ ਕਤਲ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਅਤੇ ਗਵਾਹ ਦੇ ਬਿਆਨ ਦੀ ਰਿਪੋਰਟ
ਉਤਰ ਪ੍ਰਦੇਸ਼ : 29 ਸੰਤਬਰ ਦੀ ਰਾਤ ਲਖਨਊ ਵਿਖੇ ਐਪਲ ਦੇ ਖੇਤਰੀ ਸੇਲਜ਼ ਮੈਨੇਜਰ ਵਿਵੇਕ ਤਿਵਾੜੀ ਕਤਲ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਅਤੇ ਘਟਨਾ ਵੇਲੇ ਮੌਕੇ ਤੇ ਮੌਜੂਦ ਇਕ ਗਵਾਹ ਦੇ ਬਿਆਨ ਦੀ ਰਿਪੋਰਟ ਅਨੁਸਾਰ ਵਿਵੇਕ ਨੂੰ ਲਗੀ ਗੋਲੀ ਕਿਸੀ ਉਚੀ ਥਾਂ ਤੋਂ ਚਲਾਈ ਗਈ ਸੀ। ਉਸਦੇ ਨਾਲ ਕੰਮ ਕਰਨ ਵਾਲੀ ਸਾਬਕਾ ਕਰਮਚਾਰੀ ਸਨਾ ਦਾ ਕਹਿਣਾ ਹੈ ਕਿ ਦੋਸ਼ੀ ਸਿਪਾਹੀ ਨੇ ਇਕ ਤੋਂ ਡੇਢ ਫੁੱਟ ਉਚੇ ਡਿਵਾਈਡਰ ਤੇ ਖੜੇ ਹੋ ਕੇ ਗੋਲੀ ਮਾਰੀ ਸੀ। ਦਰਅਸਲ ਲਖਨਊ ਸ਼ੂਟਆਉਣ ਤੋਂ ਬਾਅਦ ਮਾਮਲੇ ਨੂੰ ਦਬਾਉਣ ਵਿਚ ਲਗੀ ਹੋਈ ਪੁਲਿਸ ਦਾ ਦਾਅਵਾ ਸੀ ਕਿ ਵਿਵੇਕ ਨੇ ਸਿਪਾਹੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।
ਪਰ ਉਸਨੇ ਸਵੈ-ਰੱਖਿਆ ਵਿਚ ਗੋਲੀ ਚਲਾਈ ਅਤੇ ਗੋਲੀ ਵਿਵੇਕ ਦੇ ਚਿਹਰੇ ਤੇ ਜਾ ਲਗੀ। ਜਿਸ ਨਾਲ ਉਸਦੀ ਮੌਤ ਹੋ ਗਈ। ਪਰ ਨਾਲ ਕੰਮ ਕਰਨ ਵਾਲੀ ਇਕ ਸਾਬਕਾ ਕਰਮਚਾਰੀ ਦੇ ਬਿਆਨ ਅਤੇ ਪੋਸਟਮਾਰਟਮ ਦੀ ਰਿਪੋਰਟ ਨਾਲ ਲਖਨਊ ਪੁਲਿਸ ਅਧਿਕਾਰੀ ਦਾ ਸੱਚ ਸਾਹਮਣੇ ਆ ਗਿਆ ਹੈ। ਸਨਾ ਦੇ ਬਿਆਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਵੀ ਕਰ ਰਹੀ ਹੈ। ਸਨਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਜਿਸ ਸਿਪਾਹੀ ਨੇ ਵਿਵੇਕ ਤੇ ਗੋਲੀ ਚਲਾਈ ਸੀ, ਉਹ ਡਿਵਾਈਡਰ ਤੇ ਖੜਾ ਸੀ, ਉਸਨੇ ਸਾਹਮਣੇ ਤੋਂ ਆ ਰਹੀ ਕਾਰ ਤੇ ਗੋਲੀ ਚਲਾਈ,
Vivek Tiwari
ਜਦਕਿ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ। ਪੋਸਟਮਾਰਟਮ ਰਿਪੋਰਟ ਦਸਦੀ ਹੈ ਕਿ ਵਿਵੇਕ ਤੇ ਚਲੀ ਗਈ ਗੋਲੀ ਉਪਰ ਤੋਂ ਹੇਠਾ ਦੀ ਦਿਸ਼ਾ ਵਿਚ ਹੈ , ਜਿਸਦਾ ਅਰਥ ਇਹ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਉਚੀ ਥਾਂ ਤੇ ਖੜਾ ਸੀ। ਉਸਨੇ ਸਿੱਧਾ ਨਿਸ਼ਾਨਾ ਨਹੀ ਲਗਾਇਆ, ਸਗੋਂ ਗੋਲੀ ਚਲਾਉਣ ਵੇਲੇ ਉਸਦਾ ਹੱਥ ਹੇਠਾਂ ਵਲ ਨੂੰ ਝੁਕਿਆ ਹੋਇਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੋਲੀ ਵਿਵੇਕ ਦੀ ਠੋਢੀ ਤੇ ਲਗੀ ਅਤੇ ਹੇਠਾ ਵਲ ਨੂੰ ਜਾ ਕੇ ਉਸਦੀ ਗਰਦਨ ਵਿਚ ਫਸ ਗਈ।
ਇਨਾ ਹੀ ਨਹੀਂ ਘਟਨਾ ਤੋਂ ਬਾਅਦ 29 ਸਤੰਬਰ ਦੀ ਰਾਤ 2.05 ਵਜੇ ਵਿਵੇਕ ਨੂੰ ਲੋਹੀਆ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਰਾਤ 2.25 ਤੇ ਵਿਵੇਕ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਵਿਚ ਫਾਈਰ ਆਰਮ ਇੰਜਰੀ ਦਾ ਜ਼ਿਕਰ ਕੀਤਾ ਗਿਆ ਹੈ। ਗੋਲੀ ਲਗਣ ਦੇ ਬਾਵਜੂਦ ਪੁਲਿਸ ਨੇ ਹਾਦਸੇ ਦੀ ਥਿਊਰੀ ਦਿਤੀ। 3.30 ਵਜੇ ਵਿਵੇਕ ਦੀ ਪਤਨੀ ਦੇ ਹਸਪਤਾਲ ਪਹੁੰਚਣ ਦੇ ਬਾਵਜੂਦ 4.57 ਤੇ ਸਨਾ ਨੇ ਪਹਿਲੀ ਐਫਆਈਆਰ ਦਰਜ਼ ਕਰਵਾਈ।