
ਇਨ੍ਹਾਂ ’ਚੋਂ 1,008,000 ਖ਼ਾਤੇ ਅਜਿਹੇ ਹਨ ਜਿਨ੍ਹਾਂ ਨੂੰ ਵਰਤੋਂਕਾਰਾਂ ਦੀ ਕਿਸੇ ਰਿਪੋਰਟ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ।
ਨਵੀਂ ਦਿੱਲੀ- ਵਟਸਐਪ ਨੇ ਅਗਸਤ ਮਹੀਨੇ 23.28 ਲੱਖ ਭਾਰਤੀਆਂ ਦੇ ਖ਼ਾਤਿਆਂ ’ਤੇ ਪਾਬੰਦੀ ਲਾਈ ਹੈ ਤੇ ਇਨ੍ਹਾਂ ’ਚੋਂ 10 ਲੱਖ ਖ਼ਾਤੇ ਵਰਤੋਂਕਾਰਾਂ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਹੀ ਹਟਾ ਦਿੱਤੇ ਗਏ। ਵਟਸਐਪ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ ਮਹੀਨੇ ਖ਼ਾਤਿਆਂ ’ਤੇ ਪਾਬੰਦੀ ਲਾਉਣ ਦਾ ਪੱਧਰ ਜੁਲਾਈ ਮਹੀਨੇ ਮੁਕਾਬਲੇ ਘਟਿਆ ਹੈ।
ਜੁਲਾਈ ’ਚ 23.87 ਲੱਖ ਭਾਰਤੀਆਂ ਦੇ ਖ਼ਾਤਿਆਂ ’ਤੇ ਪਾਬੰਦੀ ਲਗਾਈ ਗਈ ਸੀ। ਵਟਸਐਪ ਨੇ ਆਪਣੀ ਮਹੀਨਾਵਾਰ ਰਿਪੋਰਟ ’ਚ ਕਿਹਾ,‘1 ਅਗਸਤ 2022 ਤੋਂ 31 ਅਗਸਤ 2022 ਤੱਕ 2,32,800 ਵਟਸਐਪ ਖ਼ਾਤਿਆਂ ’ਤੇ ਪਾਬੰਦੀ ਲਾਈ ਗਈ ਹੈ।’ ਇਨ੍ਹਾਂ ’ਚੋਂ 1,008,000 ਖ਼ਾਤੇ ਅਜਿਹੇ ਹਨ ਜਿਨ੍ਹਾਂ ਨੂੰ ਵਰਤੋਂਕਾਰਾਂ ਦੀ ਕਿਸੇ ਰਿਪੋਰਟ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ।