
ਦੇਸ਼ ਦੀ ਸੁਪਰੀਮ ਕੋਰਟ ਹੁਣ ਆਮ ਜਨਤਾ ਲਈ ਖੁੱਲ ਗਈ ਹੈ। ਹੁਣ ਤੋਂ ਆਮ ਜਨਤਾ ਵੀ ਇਥੇ ਆ ਕੇ ਘੁੰਮ ਫਿਰ ਸਕੇਗੀ ਅਤੇ ਇਸ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਨੂੰ ਜਾਣ ਸਕੇਗੀ
ਨਵੀਂ ਦਿੱਲੀ, ( ਭਾਸ਼ਾ ) : ਦੇਸ਼ ਦੀ ਸੁਪਰੀਮ ਕੋਰਟ ਹੁਣ ਆਮ ਜਨਤਾ ਲਈ ਖੁੱਲ ਗਈ ਹੈ। ਹੁਣ ਤੋਂ ਆਮ ਜਨਤਾ ਵੀ ਇਥੇ ਆ ਕੇ ਘੁੰਮ ਫਿਰ ਸਕੇਗੀ ਅਤੇ ਇਸ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਨੂੰ ਜਾਣ ਸਕੇਗੀ। ਖਾਸ ਗੱਲ ਇਹ ਹੈ ਕਿ ਇਹ ਸੁਵਿਧਾ ਨਵੇਂ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਦੇ ਫੈਸਲੇ ਨਾਲ ਸ਼ੁਰੂ ਹੋਈ ਹੈ। ਉਨ੍ਹਾਂ ਨੇ ਇਸ ਬਾਰੇ ਨਾਂ ਤਾਂ ਕਿਸੇ ਨੂੰ ਦੱਸਿਆ ਸੀ ਅਤੇ ਨਾਂ ਹੀ ਅਪਣੇ ਸਾਥੀ ਜੱਜਾਂ ਨਾਲ ਇਸ ਮੁੱਦੇ ਤੇ ਕੋਈ ਸਲਾਹ ਮਸ਼ਵਰਾ ਕੀਤਾ ਸੀ। ਵੀਰਵਾਰ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਗਾਈਡੇਡ ਟੂਰ ਪ੍ਰੋਗਰਾਮ ਦੀ ਲਾਚਿੰਗ ਤੇ ਇਸ ਦੇ ਲਈ ਮਾਫੀ ਵੀ ਮੰਗੀ।
Chief Justice of India Ranjan Gogoyi
ਉਨ੍ਹਾਂ ਕਿਹਾ ਕਿ ਮੈਂ ਸਾਥੀ ਜੱਜਾਂ ਤੋਂ ਮਾਫੀ ਮੰਗਦਾ ਹਾਂ। ਕਿਉਂਕਿ ਮੈਂ ਤੁਹਾਡੇ ਕੋਲੋਂ ਆਮ ਜਨਤਾ ਲਈ ਸਿਖਰ ਅਦਾਲਤ ਨੂੰ ਖੋਲੇ ਜਾਣ ਦੀ ਸੁਵਿਧਾ ਬਾਬਤ ਤੁਹਾਡੇ ਤੋਂ ਇਜ਼ਾਜਤ ਨਹੀਂ ਲਈ। ਇਸ ਦੇ ਲਈ ਮੈਂ ਆਪ ਸੱਭ ਕੋਲ ਮਾਫੀ ਮੰਗਣਾ ਚਾਹੁੰਦਾ ਹਾਂ। ਇਹ ਫੈਸਲਾ ਪੂਰੀ ਤਰਾਂ ਮੇਰਾ ਹੀ ਸੀ। ਗੋਗੋਈ ਨੇ ਕਿਹਾ ਕਿ ਇਹ ਇਕ ਪ੍ਰਯੋਗ ਦੀ ਤਰਾਂ ਹੈ। ਸੁਪਰੀਮ ਕੋਰਟ ਵਰਗੀ ਸੰਸਥਾ ਨੂੰ ਇਸ ਅਧੀਨ ਆਮ ਲੋਕਾਂ ਲਈ ਖੋਲਿਆ ਗਿਆ ਹੈ। ਜਦਕਿ ਪਹਿਲਾਂ ਇਹ ਇਕ ਖਾਸ ਸ਼੍ਰੇਣੀ ਤੱਕ ਹੀ ਪਹੁੰਚ ਪਾਉਂਦਾ ਸੀ। ਦੱਸ ਦਈਏ ਕਿ ਇਸ ਸਹੂਲਤ ਅਧੀਨ ਆਮ ਲੋਕ ਸ਼ਨੀਵਾਰ ਦੇ ਦਿਨ ਸੁਪਰੀਮ ਕੋਰਟ ਵਿਚ ਆ ਕੇ ਘੁੰਮ ਸਕਣਗੇ।
Supreme Court of India
ਪਰ ਇਸ ਲਈ ਪਹਿਲਾਂ ਤੋਂ ਆਨਲਾਈਨ ਰਜਿਸਟਰੇਸ਼ਨ ਕਰਨਾ ਪਵੇਗਾ। ਸੀਜੇਆਈ ਨੇ ਕਿਹਾ ਕਿ ਸੁਪਰੀਮ ਕੋਰਟ ਇਕ ਜਨਤਕ ਸੰਸਥਾ ਹੈ ਅਤੇ ਇਸ ਨੂੰ ਆਮ ਲੋਕਾਂ ਲਈ ਸ਼ਨੀਵਰ ਦੇ ਦਿਨ ਖੁੱਲਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਤੋਂ ਇਲਾਵਾ ਸੈਂਟਰ ਆਫ ਰਿਸਰਚ ਐਂਡ ਪਲਾਨਿੰਗ ਦਾ ਉਦਘਾਟਨ ਕਰਨ ਤੋਂ ਬਾਅਦ ਉਸ ਪੋਰਟਲ ਨੂੰ ਲਾਂਚ ਕੀਤਾ ਜਿਸ ਦੇ ਰਾਹੀ ਕੋਰਟ ਵਿਚ ਘੁੰਮਣ ਦੇ ਲਈ ਲੋਕ ਆਨਲਾਈਨ ਰਜਿਸਟੇਸ਼ਨ ਕਰਵਾ ਸਕਣਗੇ।
Judges Library Supreme court
ਆਮ ਜਨਤਾ ਕੋਰਟ ਕੈਪਸ ਵਿਖੇ ਜੱਜ ਲਾਈਬ੍ਰੇਰੀ ਨੂੰ ਦੇਖ ਸਕੇਗੀ। ਉਥੇ ਲੋਕਾਂ ਨੂੰ ਸਿੱਖਿਆ ਸਬੰਧੀ ਫਿਲਮ ਦਿਖਾਈ ਜਾਵੇਗੀ। ਇਹ ਟੂਰ ਸ਼ਨੀਵਾਰ ( ਤਿੰਨ ਨਵੰਬਰ ) ਤੋਂ ਸ਼ੁਰੂ ਹੋਵੇਗਾ। ਇਛੱਕ ਲੋਕਾਂ ਨੂੰ ਐਡਵਾਂਸ ਬੁਕਿੰਗ ਕਰਵਾਉਣੀ ਪਵੇਗੀ, ਜੋ ਕਿ ਇੰਟਰਨੈਟ ਰਾਹੀ ਹੋਵੇਗੀ। ਜਿਸ ਦਿਨ ਸ਼ਨੀਵਰਾ ਨੂੰ ਕੋਈ ਛੁੱਟੀ ਰਹੇਗੀ, ਉਸ ਦਿਨ ਇਹ ਟੂਰ ਨਹੀਂ ਹੋਵੇਗਾ। ਲੋਕਾਂ ਨੂੰ ਕੋਰਟ ਕੈਂਪਸ ਵਿਖੇ ਸਵੇਰੇ 10 ਵਜੇ ਤੋਂ 11.30 ਵਜੇ ਦੇ ਵਿਚਕਾਰ ਹੀ ਘੁੰਮਣ ਦਿਤਾ ਜਾਵੇਗਾ। 20-20 ਲੋਕਾਂ ਦੇ ਬੈਚ ਨੂੰ ਕੋਰਟ ਦਾ ਇਹ ਟੂਰ ਕਰਵਾਇਆ ਜਾਵੇਗਾ