
ਸਵੇਰੇ ਕਰੀਬ 6:54 'ਤੇ ਮਹਿਸੂਸ ਹੋਏ ਭੂਚਾਲ ਦੇ ਝਟਕੇ
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਹੈਨਲੇ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (ਐਨਸੀਐਸ) ਅਨੁਸਾਰ ਭੂਚਾਲ ਜੰਮੂ-ਕਸ਼ਮੀਰ ਦੇ ਉੱਤਰ ਪੱਛਮ ਵਿਚ ਹੈਨਲੇ ਦੇ ਨੇੜੇ ਸਵੇਰੇ ਕਰੀਬ 6:54 'ਤੇ ਭੂਚਾਲ ਦੇ ਝਟਕੇ ਮਹਿਸੂਸ ਹੋਏ। ਜਾਣਕਾਰੀ ਅਨੁਸਾਰ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।
Earthquake
ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਤੀ ਗਈ ਅਧਿਕਾਰਤ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇੰਡੀਅਨ ਮੌਸਮ ਵਿਗਿਆਨ ਕੇਂਦਰ ਦੇ ਇੰਚਾਰਜ ਰਾਡਾਰ ਅਤੇ ਸੀਸਮੋਲੋਜੀ ਵੇਦ ਪ੍ਰਕਾਸ਼ ਸਿੰਘ ਨੇ 26 ਅਕਤੂਬਰ (27 ਅਕਤੂਬਰ ਦੀ ਸਵੇਰ) ਦੀ ਰਾਤ 4.10 ਵਜੇ ਸਿਓਨੀ ਵਿਚ 3.3 ਰਿਕਟਰ ਭੂਚਾਲ ਦਰਜ ਕੀਤਾ। ਭੂਚਾਲ ਦਾ ਕੇਂਦਰ 15 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਹੈ।