
ਮੁਕਾਬਲੇ ਵਾਲੀ ਥਾਂ ਨੇੜੇ ਇਕੱਠੇ ਹੋਏ ਨੌਜਵਾਨਾਂ ਨੇ ਸੁਰੱਖਿਆ ਬਲਾਂ 'ਤੇ ਕੀਤੀ ਪੱਥਰਬਾਜ਼ੀ
ਜੰਮੂ-ਕਸ਼ਮੀਰ (ਸਰਬਜੀਤ ਸਿੰਘ) ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਸਫ਼ਲਤਾ ਮਿਲੀ ਹੈ। ਸ੍ਰੀਨਗਰ ਵਿਚ ਐਤਵਾਰ, 1 ਨਵੰਬਰ ਦੀ ਦੁਪਹਿਰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਇਸ ਵਿਚ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਹਿਜ਼ਬੁਲ ਕਮਾਂਡਰ ਸੈਫ਼ਉੱਲਾ ਨੂੰ ਮਾਰ ਦਿਤਾ ਹੈ।
Sri Nagar
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਇਥੇ ਪੁਰਾਣੇ ਹਵਾਈ ਅੱਡੇ ਨੇੜੇ ਰੰਗਰੇਥ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੀ ਭਾਲ ਇਲਾਕੇ ਵਿਚ ਕੀਤੀ ਜਾ ਰਹੀ ਸੀ ਜਦੋਂ ਅਤਿਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿਤੀਆਂ।
Hizb chief Saif-Ul-Islam Mir killed near Srinagar, police term it 'huge success'
ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋਇਆ। ਅਧਿਕਾਰੀ ਨੇ ਦਸਿਆ ਕਿ ਇਕ ਅਤਿਵਾਦੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਮੁਕਾਬਲੇ ਵਾਲੀ ਜਗ੍ਹਾ ਨੇੜੇ ਇਕੱਠੇ ਹੋਏ ਸਨ ਅਤੇ ਸੁਰੱਖਿਆ ਬਲਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿਤੇ।
Hezbollah commander Saifullah Dher
ਕੌਣ ਸੀ ਡਾ. ਸੈਫ਼ਉੱਲਾ ਉਰਫ਼ ਗ਼ਾਜ਼ੀ ਹੈਦਰ?
ਅਸਲ ਵਿਚ ਪੁਲਵਾਮਾ ਦੇ ਮਲੰਗਪੋਰਾ ਖੇਤਰ ਦਾ ਵਸਨੀਕ ਡਾ. ਸੈਫ਼ਉੱਲਾ ਉਰਫ਼ ਗ਼ਾਜ਼ੀ ਹੈਦਰ ਹਿਜ਼ਬੁਲ ਚੀਫ਼ ਸਈਦ ਸਲਾਹੁਦੀਨ ਦੇ ਕਹਿਣ 'ਤੇ ਕਸ਼ਮੀਰ 'ਚ ਅਤਿਵਾਦ ਦੀ ਸਾਜ਼ਿਸ਼ ਰਚ ਰਿਹਾ ਸੀ। ਹਿਜ਼ਬੁਲ ਚੀਫ਼ ਰਿਆਜ਼ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਸੈਫ਼ਉੱਲਾ ਨੂੰ ਕਸ਼ਮੀਰ ਵਿਚ ਹਿਜ਼ਬੁਲ ਦੀ ਕਮਾਂਡ ਦਿਤੀ। ਇਸ ਤੋਂ ਇਲਾਵਾ ਉਹ ਪਿਛਲੇ ਦਿਨੀਂ ਸੁਰੱਖਿਆ ਕਾਫ਼ਲਿਆਂ 'ਤੇ ਹਥਿਆਰਾਂ ਦੀ ਲੁੱਟ, ਆਈ.ਈ.ਡੀ. ਹਮਲੇ ਅਤੇ ਅਤਿਵਾਦੀ ਹਮਲੇ ਦੀਆਂ ਕਈ ਘਟਨਾਵਾਂ ਵਿਚ ਸ਼ਾਮਲ ਸੀ।
Jammu Kashmir
ਪੇਸ਼ੇ ਤੋਂ ਇਕ ਡਾਕਟਰ ਇਕ ਮੁਕਾਬਲੇ ਵਿਚ ਜ਼ਖਮੀ ਅਤਿਵਾਦੀਆਂ ਦਾ ਇਲਾਜ ਕਰਦਾ ਸੀ। ਸੈਫ਼ਉੱਲਾ ਨੇ ਵਾਦੀ ਵਿਚ ਰਿਆਜ਼ ਨਾਇਕੂ ਦੀ ਮੌਤ ਤੋਂ ਬਾਅਦ ਹਿਜ਼ਬੁਲ ਦੀ ਕਮਾਂਡ ਦਿਤੀ। ਸੈਫ਼ਉੱਲਾ ਇਕ ਏ ++ ਸ਼੍ਰੇਣੀ ਦਾ ਅਤਿਵਾਦੀ ਸੀ ਜਿਹੜਾ ਬੁਰਹਾਨ ਵਾਨੀ ਦੀ 12 ਅਤਿਵਾਦੀਆਂ ਦੀ ਟੀਮ ਵਿਚ ਸ਼ਾਮਲ ਸੀ। ਪੇਸ਼ੇ ਨਾਲ ਡਾਕਟਰ ਹੋਣ ਕਾਰਨ ਉਹ ਮੁਕਾਬਲੇ ਵਿਚ ਜ਼ਖ਼ਮੀ ਅਤਿਵਾਦੀਆਂ ਦਾ ਇਲਾਜ ਕਰਨ ਦੇ ਚੱਕਰ ਵਿਚ ਅਤਿਵਾਦੀ ਜਥੇਬੰਦੀ ਵਿਚ ਸ਼ਾਮਲ ਹੋਇਆ ਸੀ।