
ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਖੰਨਾ, ਮੰਡੀ ਗੋਬਿੰਦਗੜ ਅਤੇ ਪਟਿਆਲਾ ਹਨ।
ਚੰਡੀਗੜ੍ਹ: ਪੰਜਾਬ 'ਚ ਹਰ ਸਾਲ ਕਿਸਾਨਾਂ ਵਲੋਂ ਆਪਣੀ ਫ਼ਸਲ ਦੀ ਵਾਢੀ ਕੀਤੀ ਜਾਂਦੀ ਹੈ। ਕਿਸਾਨ ਲੰਬੇ ਸਮੇਂ ਤੋਂ ਆਪਣੀ ਫ਼ਸਲ ਦੀ ਦੇਖ ਭਾਲ ਕਰਦਾ ਹੈ। ਪਰ ਹੁਣ ਫੈਸਲਾ ਦੀ ਵਾਢੀ ਦੀ ਗੱਲ ਦਾ ਵਿਸ਼ਾ ਬਣ ਗਈ ਹੈ। ਹਰ ਵਾਰ ਕਿਹਾ ਜਾਂਦਾ ਹੈ ਕਿ "ਫਸਲਾਂ ਦੀ ਵਾਢੀ ਦੌਰਾਨ ਹਰ ਸੀਜ਼ਨ ‘ਚ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ"। ਹਮੇਸ਼ਾ ਪੰਜਾਬ ਨੂੰ ਇਸ ਦਾ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸ ਲਈ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ।
ਦੱਸ ਦੇਈਏ ਕਿ ਪੰਜਾਬ ਦਾ ਏਕਿਊਆਰ ਹਰਿਆਣਾ-ਦਿੱਲੀ ਤੋਂ ਬਹੁਤ ਬਿਹਤਰ ਹੈ। ਭਾਵ ਪੰਜਾਬ ਦੀ ਆਬੋ-ਹਵਾ ਦਿੱਲੀ ਨਾਲੋਂ ਵਧੀਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਵਧ ਜਾਂਦਾ ਹੈ। ਸਿਰਫ ਦਿੱਲੀ ਦੇ ਸਟੇਸ਼ਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਅਕਤੂਬਰ ਮਹੀਨੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਤੇ ਹਰਿਆਣਾ ਵਿੱਚ ਔਸਤਨ AQI 26-26% ਤੇ 32-34% ਸੀ ਜੋ ਪੰਜਾਬ ਨਾਲੋਂ ਜ਼ਿਆਦਾ ਸੀ।
ਮੀਡੀਆ ਦੇ ਮੁਤਾਬਿਕ ਪੰਜਾਬ ਵਿੱਚ ਛੇ ਨਿਰੰਤਰ ਮਾਹਰ ਨਿਗਰਾਨੀ ਕਰਨ ਵਾਲੇ ਸਟੇਸ਼ਨ ਹਨ - ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਖੰਨਾ, ਮੰਡੀ ਗੋਬਿੰਦਗੜ ਅਤੇ ਪਟਿਆਲਾ ਹਨ।
ਪੰਜਾਬ ਵਿੱਚ ਏਕਿਊਆਈ ਅਕਤੂਬਰ (2018-2020) ਵਿੱਚ 116 ਤੋਂ 153 ਰਿਹਾ। ਉਧਰ, ਦਿੱਲੀ (2019-2020) ਤੇ ਫਰੀਦਾਬਾਦ (2020) ਦੇ ਨੇੜੇ ਹਰਿਆਣਾ ਦੇ ਸਥਾਨਾਂ ਵਿੱਚ ਔਸਤਨ ਏਕਿਊਆਈ 203 ਤੋਂ 245 ਤੱਕ ਰਿਹਾ। ਇਸ ਸਮੇਂ ਦੌਰਾਨ ਦਿੱਲੀ ਦੀ ਏਕਿਊਆਈ 234 ਤੋਂ 269 ਤੱਕ ਰਿਹਾ। ਪੰਜਾਬ ਦੀ ਗੱਲ ਕਰੀਏ ਜੇਕਰ ਪੰਜਾਬ ਦੀ ਆਬੋ-ਹਵਾ ਦਿੱਲੀ ਤੇ ਹਰਿਆਣਾ ਨਾਲੋਂ ਬਿਹਤਰ ਹੈ ਤਾਂ ਫਿਰ ਇੱਥੇ ਸਾੜੀ ਜਾਂਦੀ ਪਰਾਲੀ ਨਾਲ ਦੂਜੇ ਸੂਬਿਆਂ ਵਿੱਚ ਪ੍ਰਦੂਸ਼ਣ ਕਿਵੇਂ ਫੈਲਦਾ ਹੈ।