
ਕਸਟਮ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਮੁਤਾਬਿਕ, ਜਿਨ੍ਹਾਂ ਛੇ ਯਾਤਰੀਆਂ ਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਹੈ
ਮੰਗਲੁਰੂ -ਕਸਟਮ ਅਧਿਕਾਰੀਆਂ ਨੇ 22 ਤੋਂ 31 ਅਕਤੂਬਰ ਦਰਮਿਆਨ ਮੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਵਾਲੇ ਛੇ ਯਾਤਰੀਆਂ ਕੋਲੋਂ 1.46 ਕਰੋੜ ਰੁਪਏ ਮੁੱਲ ਦਾ 2,870 ਗ੍ਰਾਮ ਦੇਸ਼ 'ਚ ਗ਼ੈਰ-ਕਨੂੰਨੀ ਤੌਰ 'ਤੇ ਤਸਕਰੀ ਕਰ ਕੇ ਲਿਆਂਦਾ ਗਿਆ ਸੋਨਾ ਜ਼ਬਤ ਕੀਤਾ ਹੈ।
ਕਸਟਮ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਮੁਤਾਬਿਕ, ਜਿਨ੍ਹਾਂ ਛੇ ਯਾਤਰੀਆਂ ਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਹੈ, ਉਹ ਸਾਰੇ ਦੁਬਈ ਤੋਂ ਮੰਗਲੁਰੂ ਪਹੁੰਚੇ ਸਨ। ਯਾਤਰੀਆਂ ਨੇ ਤਸਕਰੀ ਕੀਤੇ ਸੋਨੇ ਨੂੰ ਪੇਸਟ ਅਤੇ ਪਾਊਡਰ ਵਿੱਚ ਬਦਲ ਕੇ ਆਪਣੇ ਕੱਪੜਿਆਂ, ਜੁੱਤੀਆਂ ਅਤੇ ਗੁਦਾ ਵਿੱਚ ਛੁਪਾਇਆ ਹੋਇਆ ਸੀ। ਪ੍ਰੈੱਸ ਬਿਆਨ ਮੁਤਾਬਿਕ 8 ਅਕਤੂਬਰ ਤੋਂ 21 ਅਕਤੂਬਰ ਦਰਮਿਆਨ ਦੁਬਈ ਤੋਂ ਮੰਗਲੁਰੂ ਪਹੁੰਚੇ ਪੰਜ ਯਾਤਰੀਆਂ ਕੋਲੋਂ 1.59 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਸੀ।