25 personalities Death Threat News:ਗਰਮਖਿਆਲੀ ਪੰਨੂ ਨੇ PM ਮੋਦੀ ਸਮੇਤ ਦੇਸ਼ ਦੇ ਇਨ੍ਹਾਂ ਲੋਕਾਂ ਨੂੰ ਦਿਤੀ ਜਾਨੋਂ ਮਾਰਨ ਦੀ ਧਮਕੀ

By : GAGANDEEP

Published : Nov 2, 2023, 10:33 am IST
Updated : Nov 2, 2023, 1:44 pm IST
SHARE ARTICLE
photo
photo

ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਲਗਾਤਾਰ ਵਧ ਰਹੀਆਂ ਧਮਕੀਆਂ

 

PM Narendra Modi, Amit Shah and Rahul Gandhi among 25 personalities death threat news: ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 25 ਵੱਡੀਆਂ ਹਸਤੀਆਂ ਨੂੰ ਧਮਕੀ ਦਿਤੀ ਹੈ। ਉਸ ਨੇ ਇਕ ਈਮੇਲ ਜ਼ਰੀਏ ਧਮਕੀ ਦਿਤੀ। 

ਈਮੇਲ ਵਿਚ ਉਸ ਨੇ ਕਿਹਾ ਕਿ ਦਿੱਲੀ ਨੂੰ ਖਾਲਿਸਤਾਨ ਬਣਾਵਾਂਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ 1984 ਦਾ ਕੇਸ ਲੜ ਰਹੇ  HS ਫੂਲਕਾ, ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ, ਆਰ. ਪੀ. ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ., 1984 ਕੇਸ 'ਚ ਜਗਦੀਸ਼ ਟਾਈਟਲਰ ਖ਼ਿਲਾਫ CBI ਦੇ ਗਵਾਹ ਅਭਿਸ਼ੇਕ ਵਰਮਾ ਸਣੇ 25 ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਧਮਕੀ ਭਰੀ ਈ-ਮੇਲ ਵਿਚ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਰੋਬਾਰੀ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦਾ ਨਾਂ ਵੀ ਸ਼ਾਮਲ ਹਨ। 

ਇਸ ਸਾਲ ਜੂਨ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਧਮਕੀਆਂ ਲਗਾਤਾਰ ਵਧ ਗਈਆਂ ਹਨ।

 ਇਹ ਵੀ ਪੜ੍ਹੋ: Husband death on Karva Chauth in Khanna: ਖੰਨਾ 'ਚ ਕਰਵਾ ਚੌਥ ’ਤੇ ਪਤੀ ਦੀ ਹੋਈ ਮੌਤ, ਚੰਨ ਦੇਖਣ ਸਮੇਂ ਘਰ ਦੀ ਛੱਤ ਤੋਂ ਡਿੱਗਿਆ ਥੱਲੇ

ਭਾਰਤ ਦੇ ਘੱਟੋ-ਘੱਟ 25 ਲੋਕਾਂ ਨੂੰ ਭੇਜੀ ਗਈ ਈ-ਮੇਲ ਵਿੱਚ, SFJ ਮੁਖੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਦੱਸ ਦੇਈਏ ਕਿ ਇਸ ਸੂਚੀ ਵਿਚ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਸਮੇਤ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਕੰਗਨਾ ਰਣੌਤ ਸਮੇਤ ਚੋਟੀ ਦੇ ਉਦਯੋਗਪਤੀ ਸ਼ਾਮਲ ਹਨ।  

 ਇਹ ਵੀ ਪੜ੍ਹੋ: Fauji Murder in Ludhiana: ਲੁਧਿਆਣਾ 'ਚ ਛੁੱਟੀ 'ਤੇ ਆਏ ਸਾਬਕਾ ਫੌਜੀ ਦਾ ਕਤਲ 

ਗਰਮਖਿਆਲੀ ਪੰਨੂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਮਲਨਾਥ ਸਮੇਤ ਕਾਂਗਰਸੀ ਨੇਤਾਵਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

15 Jan 2025 12:29 PM

Lawrence Bishnoi Gang ਦੇ ਬਦਮਾਸ਼ਾਂ ਦਾ LIVE Jalandhar Encounter, ਪੁਲਿਸ ਨੇ ਪਾਇਆ ਹੋਇਆ ਘੇਰਾ, ਚੱਲੀਆਂ ਗੋਲੀਆਂ

15 Jan 2025 12:19 PM

ਦੋਵੇਂ SKM ਹੋਣ ਜਾ ਰਹੇ ਇਕੱਠੇ, 18 Jan ਨੂੰ ਹੋਵੇਗਾ ਵੱਡਾ ਐਲਾਨ ਕਿਸਾਨਾਂ ਨੇ ਦੱਸੀ ਬੈਠਕ ਚ ਕੀ ਹੋਈ ਗੱਲ 

14 Jan 2025 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Jan 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM
Advertisement