ਪਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ਡਿਵੀਜ਼ਨਲ ਰੇਲਵੇ ਹਸਪਤਾਲ ’ਚ ਹੋਇਆ ਸੀ ਬੱਚਿਆਂ ਦਾ ਜਨਮ
ਜਮਸ਼ੇਦਪੁਰ: ਝਾਰਖੰਡ ਦੇ ਪਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ਡਿਵੀਜ਼ਨਲ ਰੇਲਵੇ ਹਸਪਤਾਲ ਨੇ ਕਿਹਾ ਕਿ ਉਥੇ ਜੰਮੇ ਬੱਚਿਆਂ ਨੂੰ ਉਨ੍ਹਾਂ ਦੇ ਜਨਮ ਵਾਲੇ ਦਿਨ ਹੀ ਆਧਾਰ ’ਚ ਦਾਖਲ ਕਰ ਲਿਆ ਗਿਆ ਅਤੇ ਉਨ੍ਹਾਂ ਦੇ ਜਨਮ ਸਰਟੀਫਿਕੇਟ ਵੀ ਉਸੇ ਦਿਨ ਜਾਰੀ ਕਰ ਦਿਤੇ ਗਏ। ਸਨਿਚਰਵਾਰ ਨੂੰ ਪੈਦਾ ਹੋਏ ਚਾਰ ਬੱਚਿਆਂ ਦਾ ਆਧਾਰ ਰਜਿਸਟਰੇਸ਼ਨ ਉਸੇ ਦਿਨ ਪੂਰਾ ਹੋ ਗਿਆ।
ਬਿਆਨ ’ਚ ਕਿਹਾ ਗਿਆ ਹੈ ਕਿ ਦਖਣੀ ਪੂਰਬੀ ਰੇਲਵੇ (ਐਸ.ਈ.ਆਰ.) ਦੇ ਅਧੀਨ ਕਿਸੇ ਵੀ ਰੇਲਵੇ ਹਸਪਤਾਲ ’ਚ ਨਵਜੰਮੇ ਬੱਚਿਆਂ ਲਈ ਜਨਮ ਸਰਟੀਫਿਕੇਟ ਜਾਰੀ ਕਰਨ ਦਾ ਇਹ ਪਹਿਲਾ ਮੌਕਾ ਹੈ। ਦਖਣੀ ਪੂਰਬੀ ਰੇਲਵੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਚੱਕਰਧਰਪੁਰ ਡਿਵੀਜ਼ਨਲ ਰੇਲਵੇ ਮੈਨੇਜਰ ਅਤੇ ਚਾਲਕ ਦਲ ਪ੍ਰਬੰਧਨ ਪ੍ਰਣਾਲੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਕ ਅਤੇ ਆਧਾਰ ਵਿਭਾਗਾਂ ਦੇ ਤਾਲਮੇਲ ਵਾਲੇ ਯਤਨਾਂ ਸਦਕਾ ਸੰਭਵ ਹੋਇਆ ਹੈ।
