ਆਰਥਿਕ ਸੰਕਟ 'ਚ ਫਸੀ ਮਹਾਰਾਸ਼ਟਰਾ ਸਰਕਾਰ ਨੂੰ ਸ਼ਿਰੜੀ ਟਰੱਸਟ ਨੇ ਦਿਤਾ ਕਰਜ਼ 
Published : Dec 2, 2018, 6:41 pm IST
Updated : Dec 2, 2018, 6:45 pm IST
SHARE ARTICLE
Nilwande Dam Ahmednagar
Nilwande Dam Ahmednagar

ਇਸ ਤੋਂ ਪਹਿਲਾਂ ਕਦੇ ਵੀ ਰਾਜ ਵੱਲੋ ਚਲਾਈ ਜਾ ਰਹੀ ਕਿਸੇ ਵੀ ਪਰਿਯੋਜਨਾ ਨੂੰ ਬਿਨਾ ਬਿਆਜ ਦੇ ਕਰਜ਼ ਨਹੀਂ ਦਿਤਾ ਗਿਆ ਹੈ। ਕਰਜ਼ ਮਾਫੀ ਲਈ ਮਿਆਦ ਨਿਰਧਾਰਤ ਨਹੀਂ ਕੀਤੀ ਗਈ।

ਮੁੰਬਈ, ( ਪੀਟੀਆਈ ) : ਆਰਥਿਕ ਸੰਕਟ ਦੀ ਮਾਰ ਝੱਲ ਰਹੀ ਮਹਾਰਾਸ਼ਟਰਾ ਸਰਕਾਰ ਨੂੰ ਸ਼ਿਰੜੀ ਦੇ ਸਾਂਈਬਾਬਾ ਮੰਦਰ ਟਰੱਸਟ ਨੇ 500 ਕਰੋੜ ਰੁਪਏ ਦਾ ਬਿਆਜ ਮੁਕਤ ਕਰਜ਼ ਦਿਤਾ ਹੈ। ਟਰੱਸਟ ਵੱਲੋਂ ਸਰਕਾਰ ਨੂੰ ਨੀਲਵਾਂਡੇ ਸਿੰਚਾਈ ਪ੍ਰੋਜੈਕਟ ਦੇ ਕੰਮ ਨੂੰ ਪੂਰਾ ਕਰਨ ਲਈ ਇਹ ਕਰਜ਼ ਦਿਤਾ ਗਿਆ ਹੈ। ਇਸ ਪਰਿਯੋਜਨਾ ਰਾਹੀ ਅਹਿਮਦਨਗਰ ਜਿਲ੍ਹੇ ਦੀਆਂ ਜਿਆਦਾਤਰ ਤਹਿਸੀਲਾਂ ਨੂੰ ਪੀਣ ਦਾ ਪਾਣੀ ਮੁੱਹਈਆ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਜਦ ਟਰੱਸਟ ਤੋਂ ਸਿੰਚਾਈ ਪਰਿਯੋਜਨਾ ਨੂੰ ਪੂਰਾ ਕਰਨ ਲਈ ਕਰਜ਼  ਮੰਗਿਆ ਗਿਆ ਤਾਂ ਭਾਜਪਾ ਨੇਤਾ

Shri Saibaba Sansthan Trust, ShirdiShri Saibaba Sansthan Trust, Shirdi

ਸੁਰੇਸ਼ ਹਵਾਰੇ ਜੋ ਕਿ ਇਸ ਸਮੇਂ ਟਰੱਸਟ ਦੇ  ਮੁਖੀ ਵੀ ਹਨ, ਨੇ ਇਸ ਨੂੰ ਮੰਨ ਲੈਣ ਦਾ ਫੈਸਲਾ ਲਿਆ। ਇਸ ਤੋਂ ਪਹਿਲਾਂ ਕਦੇ ਵੀ ਰਾਜ ਵੱਲੋ ਚਲਾਈ ਜਾ ਰਹੀ ਕਿਸੇ ਵੀ ਪਰਿਯੋਜਨਾ ਨੂੰ ਬਿਨਾ ਬਿਆਜ ਦੇ ਕਰਜ਼ ਨਹੀਂ ਦਿਤਾ ਗਿਆ ਹੈ। ਇਸ ਤੋਂ ਇਲਾਵਾ ਕਰਜ਼ ਮਾਫੀ ਲਈ ਕੋਈ ਮਿਆਦ ਵੀ ਨਿਰਧਾਰਤ ਨਹੀਂ ਕੀਤੀ ਗਈ। ਹੈ ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

Chairman of Shirdi Saibaba Trust Suresh Haware Chairman of Shirdi Saibaba Trust Suresh Haware

ਸਾਂਈਬਾਬਾ ਮੰਦਰ ਟਰੱਸਟ ਅਤੇ ਗੋਦਾਵਰੀ-ਮਰਾਠਵਾੜਾ ਸਿੰਚਾਈ ਵਿਕਾਸ ਨਿਗਮ ਨੇ ਇਸ ਦੇ ਲਈ ਸਹਿਮਤੀ ਪ੍ਰਗਟਾਉਂਦੇ ਹੋਏ ਦਸਤਾਵੇਜ਼ਾਂ 'ਤੇ ਹਸਤਾਖ਼ਰ ਕਰ ਲਏ ਹਨ। ਇਹ ਮੰਦਰ ਇਤਿਹਾਸ ਵਿਚ ਇਕ ਖਾਸ ਮਾਮਲਾ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਇਸ ਪਰਿਯੋਜਨਾ ਦਾ ਕੰਮ ਬਹੁਤ ਚਿਰਾਂ ਤੋਂ ਲਟਕਦਾ ਆ ਰਿਹਾ ਹੈ । ਪਰਿਯੋਜਨਾ 'ਤੇ ਕੁਲ 1,200 ਕਰੋੜ ਰੁਪਏ ਖਰਚ ਹੋਣਗੇ।

Water Resources Dept. MaharashtraWater Resources Dept. Maharashtra

ਜਿਸ ਦੇ ਲਈ ਮੰਦਰ ਟਰੱਸਟ ਨੇ 500 ਕਰੋੜ ਰੁਪਏ ਜਾਰੀ ਕੀਤੇ ਹਨ। ਜਲ ਸਰੋਤ ਵਿਭਾਗ ਇਸ ਸਾਲ ਦੇ ਬਜਟ ਵਿਚ 300 ਕਰੋੜ ਰੁਪਏ ਲੋੜੀਂਦੇ ਪ੍ਰਬੰਧਾਂ ਲਈ ਦੇ ਚੁੱਕਾ ਹੈ ਅਤੇ ਅਗਲੇ ਸਾਲ ਦੇ ਬਜਟ ਵਿਚ 400 ਕਰੋੜ ਰੁਪਏ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਨਹਿਰ ਦਾ ਕੰਮ ਦੋ ਸਾਲਾਂ ਤੱਕ ਪੂਰਾ ਹੋ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement