ਮੋਦੀ ਸਰਕਾਰ ਦਿੱਲੀ ਕਮੇਟੀ ਨੂੰ ਭੰਗ ਕਰ ਕੇ ਬੋਰਡ ਬਣਾਏ ਤੇ ਬਾਦਲਾਂ ਦੇ ਘਪਲਿਆਂ ਦੀ ਪੜਤਾਲ ਕਰਵਾਏ
Published : Dec 2, 2019, 9:11 am IST
Updated : Dec 2, 2019, 9:11 am IST
SHARE ARTICLE
Paramjit Singh Sarna
Paramjit Singh Sarna

ਦੋਹਾਂ ਭਰਾਵਾਂ ਨੇ ਕਿਹਾ ਕਿ ਉਹ ਛੇਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿੱਖ ਕੇ, ਕਮੇਟੀ ਦੇ ਕਰੋੜਾਂ ਦੇ ਅਖਉਤੀ ਘਪਲਿਆਂ ਦੀ ਪੜਤਾਲ ਕਰਵਾਉਣ ਦੀ ਮੰਗ ਕਰਨਗੇ

ਨਵੀਂ ਦਿੱਲੀ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਖਉਤੀ ਘਪਲਿਆਂ ਦੀ ਪੜਤਾਲ  ਕਰਵਾਏ ਅਤੇ ਤੁਰਤ ਕਮੇਟੀ ਨੂੰ ਭੰਗ ਕਰ ਕੇ, ਕਮੇਟੀ ਦਾ ਪ੍ਰਬੰਧ ਇਕ ਬੋਰਡ ਹਵਾਲੇ ਕਰ ਦੇਵੇ। ਦੋਹਾਂ ਭਰਾਵਾਂ ਨੇ ਕਿਹਾ ਕਿ ਉਹ ਛੇਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿੱਖ ਕੇ, ਕਮੇਟੀ ਦੇ ਕਰੋੜਾਂ ਦੇ ਅਖਉਤੀ ਘਪਲਿਆਂ ਦੀ ਪੜਤਾਲ ਕਰਵਾਉਣ ਦੀ ਮੰਗ ਕਰਨਗੇ। 

Sarna BrothersSarna Brothers

ਪੱਤਰਕਾਰ ਮਿਲਣੀ ਵਿਚ ਦੋਹਾਂ ਭਰਾਵਾਂ ਨੇ ਕਿਹਾ, “ਦਿੱਲੀ ਗੁਰਦਵਾਰਾ ਕਮੇਟੀ ਦੀ ਕਾਰਜਕਾਰਨੀ ਵਲੋਂ ਇਹ ਮਤਾ ਪਾਸ ਕਰਨਾ ਕਿ ਗੋਲਕ ਵਿਚ ਕੀਤੀ ਗਈ ਹੇਰਾਫੇਰੀ ਦੇ 5 ਕਰੋੜ ਰੁਪਏ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਕੋਲੋਂ ਵਸੂਲੇ ਜਾਣਗੇ, ਨਾਲ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਨੇ ਆਪ ਹੀ ਮੰਨ ਲਿਆ ਹੈ ਕਿ ਕਮੇਟੀ ਵਿਚ ਘਪਲੇ ਹੋਏ ਹਨ, ਪਰ ਨਾਲ ਹੀ ਜਿਹੜੇ ਬਾਕੀ 195 ਕਰੋੜ ਖੁਰਦ ਬੁਰਦ ਹੋਏ ਹਨ, ਉਹ ਸ.ਮਨਜਿੰਦਰ ਸਿੰਘ ਸਿਰਸਾ ( ਪ੍ਰਧਾਨ) , ਸ.ਹਰਮੀਤ ਸਿੰਘ ਕਾਲਕਾ ( ਜਨਰਲ ਸਕੱਤਰ) ਕੋਲੋਂ ਵੀ ਵਸੂਲੇ ਜਾਣੇ ਚਾਹੀਦੇ ਹਨ, ਕਿਉਂਕਿ ਇਹ ਜੀ ਕੇ ਦੀ ਟੀਮ ਵਿਚ ਸਨ, ਜੋ ਆਪਣੀ  ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ।

Manjit Singh GKManjit Singh GK

ਇਹ ਦਿੱਲੀ ਕਮੇਟੀ ਦੇ ਇਤਿਹਾਸ ਵਿਚ ਪਹਿਲਾ ਵਾਕਿਆ ਹੈ, ਜਦੋਂ ਪ੍ਰਬੰਧਕਾਂ ਨੇ ਮਤਾ ਪਾਸ ਕਰ ਕੇ, ਆਪ ਮੰਨ ਲਿਆ ਹੈ ਕਿ ਗੋਲਕ ਦੀ ਦੁਰਵਰਤੋਂ ਹੋਈ ਹੈ।'' ਸਰਨਾ ਭਰਾਵਾਂ ਨੇ ਦਾਅਵਾ ਕੀਤਾ ਕਿ ਗੋਲਕ ਦੀ ਹੋਈ ਦੁਰਵਰਤੋਂ ਦਾ ਹਿੱਸਾ ਉਕਤ ਅਹੁਦੇਦਾਰਾਂ ਸਣੇ ਅਖਉਤੀ ਤੌਰ 'ਤੇ ਵੱਡੇ ਬਾਦਲਾਂ ਤੱਕ ਵੀ ਪੁੱਜਿਆ ਹੈ। ਇਸ ਲਈ ਉਹ ਵੀ ਜੁਆਬਦੇਹ ਹਨ।

Badals Badals

ਉਨ੍ਹਾਂ ਕਿਹਾ, “2013 ਵਿਚ ਜਦੋਂ ਅਸੀਂ ਦਿੱਲੀ ਕਮੇਟੀ ਦਾ ਪ੍ਰਬੰਧ ਛੱਡਿਆ ਸੀ, ਉਦੋਂ ਕੁਲ 123 ਕਰੋੜ ਰੁਪਏ ਬਾਦਲ ਦਲ ਦੇ ਪ੍ਰਬੰਧ ਵਾਲੀ ਨਵੀਂ ਕਮੇਟੀ ਹਵਾਲੇ ਕਰ ਗਏ ਸੀ, ਉਸ ਪਿਛੋਂ 70 ਕਰੋੜ ਤੋਂ ਵੱਧ ਦੇ ਮੁਨਾਫ਼ੇ ਨਾਲ ਕੁਲ 200 ਕਰੋੜ ਬਣ ਜਾਂਦਾ ਹੈ, ਜਿਸ ਵਿਚ ਬਾਦਲਾਂ ਨੇ ਘਪਲਾ ਕੀਤਾ ਹੈ। ਪਰ ਅੱਜ 6 ਮਹੀਨੇ ਤੋਂ ਵੱਧ ਹੋ ਚੁਕੇ ਹਨ ਕਿ ਕਮੇਟੀ ਪ੍ਰਬੰਧਕਾਂ ਨੇ ਇਕ ਕੰਪਨੀ ਨੂੰ ਆਡਿਟ ਕਰਵਾਉਣ ਲਈ ਦਿਤਾ ਹੋਇਆ ਹੈ, ਪਰ ਅੱਜੇ ਤੱਕ ਉਸਦੀ ਰੀਪੋਰਟ ਹੀ ਜਨਤਕ ਨਹੀਂ ਕੀਤੀ ਗਈ। ਕਿਉਂ?” ਇਸ ਮੌਕੇ ਯੂਥ ਪ੍ਰਧਾਨ ਸ.ਰਮਨਦੀਪ ਸਿੰਘ, ਦਿੱਲੀ  ਕਮੇਟੀ ਮੈਂਬਰ ਸ. ਕਰਤਾਰ ਸਿੰਘ ਚਾਵਲਾ, ਸ. ਸੁਖਬੀਰ ਸਿੰਘ ਕਾਲਰਾ ਤੇ ਹੋਰ ਅਹਦੇਦਾਰ ਸ਼ਾਮਲ ਸਨ।

DSGMCDSGMC

ਦਿੱਲੀ ਕਮੇਟੀ ਦਾ ਪੱਖ
ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ 'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਉਲਟ ਸਰਨਿਆਂ 'ਤੇ ਜੀ ਕੇ ਨੂੰ ਬਚਾਉਣ ਦਾ ਦੋਸ਼ ਲਾਇਆ ਤੇ ਕਿਹਾ, “ ਸਰਨਾ ਭਰਾ ਗੋਲਕ ਖੁਰਦ ਬੁਰਦ ਦੇ ਮਾਮਲੇ 'ਚ  ਮਨਜੀਤ ਸਿੰਘ ਜੀ ਕੇ ਨੂੰ ਬਚਾਅ ਰਹੇ ਹਨ। ਉਹ  ਜਿਸ ਜੀ ਕੇ ਨੂੰ ਨਾਲ ਲੈ ਕੇ ਘੁੰਮ ਰਹੇ ਹਨ, ਉਨ੍ਹਾਂ ਨੂੰ ਪੁਛਣ ਆਖਰ ਉਹ ਕਿੰਨੀ ਰਕਮ ਕਮੇਟੀ ਵਿਚ ਛੱਡ ਕੇ ਗਏ ਹਨ। ਸਰਨਿਆਂ ਦੇ ਦੋਸ਼ਾਂ ਨਾਲ ਕੁੱਝ ਥੋੜਾ ਹੋ ਜਾਵੇਗਾ।''

Manjinder singh sirsaManjinder singh sirsa

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement