
ਮੈਂ ਵਿਸ਼ੇਸ਼ ਤੌਰ 'ਤੇ 130 ਕਰੋੜ ਭਾਰਤੀਆਂ ਅੱਗੇ ਸਿਰ ਝੁਕਾਊਂਦਾ ਹਾਂ। ਉਨ੍ਹਾਂ ਨੇ ਕਦੇ ਵੀ ਮੈਨੂੰ ਝੁਕਣ ਨਹੀਂ ਦਿੱਤਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਵਿਧਾਨ ਦਿਵਸ ਮੌਕੇ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਤ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ 26 ਨਵੰਬਰ ਭਾਰਤ ਲਈ ਇਤਿਹਾਸਿਕ ਦਿਨ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਕੁਝ ਮੌਕੇ ਅਜਿਹੇ ਹੁੰਦੇ ਹਨ, ਜੋ ਸਾਡੇ ਸਬੰਧਾਂ ਨੂੰ ਮਜ਼ਬੂਤੀ ਦਿੰਦੇ ਹਨ। ਵਧੀਆ ਕੰਮ ਕਰਨ ਦੀ ਦਿਸ਼ਾ ਵਿਖਾਉਂਦੇ ਹਨ। ਮੁੰਬਈ ਹਮਲਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ 26 ਨਵੰਬਰ ਦਰਦ ਵੀ ਪਹੁੰਚਾਉਂਦਾ ਹੈ। ਅੱਜ ਦੇ ਦਿਨ ਮੁੰਬਈ ਨੂੰ ਅਤਿਵਾਦੀਆਂ ਨੇ ਸਾਡੇ ਮੰਸੂਬਿਆਂ ਨੇ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।
ਪੀਐਮ ਮੋਦੀ ਨੇ ਕਿਹਾ, "ਅੰਬੇਦਕਰ ਨੇ 25 ਨਵੰਬਰ 1949 ਨੂੰ ਯਾਦ ਦਿਵਾਇਆ ਸੀ ਕਿ ਭਾਰਤ ਪਹਿਲੀ ਵਾਰ 1947 'ਚ ਆਜ਼ਾਦ ਹੋਇਆ ਹੈ ਜਾਂ ਫਿਰ 29 ਜਨਵਰੀ 1959 ਨੂੰ ਗਣਤੰਤਰ ਹੋਇਆ ਹੈ। ਅਜਿਹਾ ਨਹੀਂ ਹੈ। ਸਾਡੇ ਕੋਲ ਪਹਿਲਾਂ ਵੀ ਗਣਤੰਤਰ ਸੀ। ਅਸੀ ਪਹਿਲਾਂ ਵੀ ਆਜ਼ਾਦੀ ਗੁਆਈ ਹੈ ਅਤੇ ਗਣਤੰਤਰ ਵੀ। ਬਾਬਾ ਸਾਹਿਬ ਨੇ ਯਾਦ ਦਿਵਾਇਆ ਸੀ ਕਿ ਅਸੀ ਗਣਤੰਤਰ ਹੋਏ ਹਾਂ, ਕੀ ਅਸੀ ਆਜ਼ਾਦੀ ਬਣਾਈ ਰੱਖ ਸਕਦੇ ਹਾਂ। ਅੱਜ ਬਾਬਾ ਸਾਹਿਬ ਹੁੰਦੇ ਤਾਂ ਉਨ੍ਹਾਂ ਨੂੰ ਖੁਸ਼ੀ ਹੁੰਦੀ। ਅੱਜ ਭਾਰਤ ਨੇ ਉਨ੍ਹਾਂ ਦੇ ਸਵਾਲਾਂ ਦਾ ਨਾ ਸਿਰਫ਼ ਜਵਾਬ ਦਿੱਤਾ ਹੈ, ਸਗੋਂ ਭਾਰਤ ਨੇ ਖੁਦ ਨੂੰ ਮਜ਼ਬੂਤ ਅਤੇ ਸ਼ਕਤੀਸ਼ਾਲੀ ਦੇਸ਼ ਵਜੋਂ ਮੌਜੂਦਗੀ ਕਾਇਮ ਕੀਤੀ ਹੋਈ ਹੈ।
Prime Minister Narendra Modi in Parliament: I pay tribute to all those who lost their lives in the 26/11 terror attack in Mumbai. pic.twitter.com/Ak9J18XBxe
— ANI (@ANI) November 26, 2019
ਮੈਂ ਵਿਸ਼ੇਸ਼ ਤੌਰ 'ਤੇ 130 ਕਰੋੜ ਭਾਰਤੀਆਂ ਅੱਗੇ ਸਿਰ ਝੁਕਾਊਂਦਾ ਹਾਂ। ਉਨ੍ਹਾਂ ਨੇ ਕਦੇ ਵੀ ਮੈਨੂੰ ਝੁਕਣ ਨਹੀਂ ਦਿੱਤਾ। ਦੇਸ਼ ਵਾਸੀਆਂ ਨੇ ਸੰਵਿਧਾਨ ਨੂੰ ਕੋਈ ਖ਼ਤਰਾ ਨਾ ਆਉਣ ਦਿੱਤਾ। ਸੰਵਿਧਾਨ ਦੀ ਮਜ਼ਬੂਤੀ ਕਾਰਨ ਅਸੀ ਇਕ ਸਰਬੋਤਮ ਭਾਰਤ ਬਣਾ ਸਕੇ ਹਾਂ।" ਮੋਦੀ ਨੇ ਕਿਹਾ, "ਅੱਜ ਦੇ ਦਿਨ 70 ਸਾਲ ਪਹਿਲਾਂ ਸੰਵਿਧਾਨ ਦੀ ਇਕ-ਇਕ ਧਾਰਾ 'ਤੇ ਚਰਚਾ ਹੋਈ। ਸੰਕਲਪਾਂ 'ਤੇ ਚਰਚਾ ਹੋਈ। ਇਹ ਸਦਨ ਦਾ ਗਿਆਨ ਮਹਾਕੁੰਭ ਸੀ। ਭਾਰਤ ਦੇ ਹਰੇਕ ਕੋਨੇ 'ਚ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੋਈ। ਰਾਜੇਂਦਰ ਪ੍ਰਸਾਦ, ਆਚਾਰਿਆ ਕ੍ਰਿਪਲਾਨੀ, ਹੰਸਾ ਮਹਿਤਾ, ਗੋਪਾਲ ਸਵਾਮੀ ਆਯੰਗਰ ਇਨ੍ਹਾਂ ਨੇ ਪ੍ਰਤੱਖ-ਅਪ੍ਰਤੱਖ ਯੋਗਦਾਨ ਦਿੱਤਾ ਸੀ।
Prime Minister Narendra Modi in Parliament: The Constitution of India highlights both rights and duties of citizens. This is a special aspect of our Constitution. Let us think about how we can fulfil the duties mentioned in our Constitution. #ConstitutionDay pic.twitter.com/SdHkHZWGpq
— ANI (@ANI) November 26, 2019
ਅੱਜ ਮੈਂ ਇਨ੍ਹਾਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਅੱਗੇ ਸਿਰ ਝੁਕਾਉਂਦਾ ਹਾਂ।" ਮੋਦੀ ਨੇ ਕਿਹਾ, "ਸੰਵਿਧਾਨ ਦੀ ਭਾਵਨਾ ਇਕ ਪੰਥ ਹੈ। ਇਹ ਸਾਡਾ ਸੱਭ ਤੋਂ ਵੱਡਾ ਅਤੇ ਪਵਿੱਤਰ ਗ੍ਰੰਥ ਹੈ। ਅਜਿਹਾ ਗ੍ਰੰਥ ਜਿਸ 'ਚ ਸਾਡੀ ਜ਼ਿੰਦਗੀ, ਕਦਰਾਂ-ਕੀਮਤਾਂ, ਵਿਵਹਾਰ, ਪਰੰਪਰਾ ਆਦਿ ਦਾ ਇਕੱਠ ਹੈ। ਨਾਲ ਹੀ ਇਸ 'ਚ ਚੁਣੌਤੀਆਂ ਦਾ ਸਮਾਧਾਨ ਵੀ ਹੈ। ਇਸ 'ਚ ਬਾਹਰੀ ਰੌਸ਼ਨੀ ਲਈ ਖਿੜਕੀਆਂ ਖੁੱਲ੍ਹੀਆਂ ਹੋਈਆਂ ਹਨ ਅਤੇ ਅੰਦਰਲੀ ਰੌਸ਼ਨੀ ਨੂੰ ਹੋਰ ਫੈਲਣ ਦਾ ਮੌਕਾ ਦਿੱਤਾ ਹੈ। ਮੈਂ ਲਾਲ ਕਿਲੇ ਤੋਂ ਜੋ ਕਿਹਾ ਸੀ ਉਸ ਨੂੰ ਮੈਂ ਦੁਹਰਾਉਂਦਾ ਹਾਂ। ਡਿਗਨੀਟੀ ਫ਼ਾਰ ਇੰਡੀਅਨ ਅਤੇ ਯੂਨੀਟੀ ਫ਼ਾਰ ਇੰਡੀਆ।"
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।