
ਪਿਛਲੇ ਮਹੀਂਨੇ ਗਾਂਧੀ ਪਰਿਵਾਰ ਦੀ ਐਸਪੀਜੀ ਸੁਰੱਖਿਆ ਲਈ ਗਈ ਸੀ ਵਾਪਸ
ਨਵੀਂ ਦਿੱਲੀ: ਐਸਪੀਜੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਦੀ ਜਿੰਮੇਵਾਰੀ ਹੁਣ ਸੀਆਰਪੀਐਫ ਸੰਭਾਲ ਰਹੀ ਹੈ। ਘਟਨਾ ਪਿਛਲੇ ਹਫ਼ਤੇ ਦੀ ਹੈ ਜਦੋਂ ਸੀਆਰਪੀਐਫ ਦਾ ਘੇਰਾ ਹੋਣ ਦੇ ਬਾਵਜੂਦ ਵੀ ਅਣਪਛਾਤੇ ਲੋਕ ਉਸਦੇ ਘਰ ਵਿਚ ਦਾਖਲ ਹੋ ਗਏ।
file photo
ਪੀਟੀਆਈ ਦੇ ਸੂਤਰਾਂ ਮੁਤਾਬਕ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਲੋਧੀ ਅਸਟੇਟ ਸਥਿਤ ਘਰ 'ਤੇ ਸੁਰਖਿਆ ਵਿਚ ਅਣਗਹਿਲੀ ਹੋਈ ਹੈ। ਇਕ ਹਫ਼ਤੇ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਬਿਨਾਂ ਕਿਸੇ ਜਾਣਕਾਰੀ ਦੇ ਐਂਟਰ ਕੀਤਾ ਅਤੇ ਸੈਲਫ਼ੀ ਲਈ ਕਿਹਾ। ਪ੍ਰਿਅੰਕਾ ਗਾਂਧੀ ਦੇ ਦਫ਼ਤਰ ਨੇ ਸੀਆਰਪੀਐਫ ਵਿਚ ਇਸਦੀ ਸ਼ਿਕਾਇਤ ਦਰਜ ਕਰਾਈ ਹੈ, ਜਾਂਚ ਜਾਰੀ ਹੈ।
file photo
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਂਨੇ ਗਾਂਧੀ ਪਰਿਵਾਰ ਤੋਂ ਐਸਪੀਜੀ ਦੀ ਸੁਰੱਖਿਆ ਵਾਪਸ ਲੈ ਲਈ ਸੀ ਅਤੇ ਉਨ੍ਹਾਂ ਦੇ ਸਥਾਨ 'ਤੇ ਸੀਆਰਪੀਐਫ ਦੀ ਜੈਡ ਪਲੱਸ ਸੁਰੱਖਿਆ ਪ੍ਰਦਾਨ ਕਰਵਾਈ ਸੀ।
file photo
ਗਾਂਧੀ ਪਰਿਵਾਰ ਦੀ ਐਸਪੀਜੀ ਸੁਰੱਖਿਆ ਹਟਾਉਣ 'ਤੇ ਕਾਫ਼ੀ ਹੰਗਾਮਾ ਖੜਾ ਹੋਇਆ ਸੀ। ਕਾਂਗਰਸ ਨੇ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਸੰਸਦ ਵਿਚ ਵੀ ਇਸ ਮੁੱਦੇ ਤੇ ਜਮ ਕੇ ਹੰਗਾਮਾ ਹੋਇਆ ਸੀ ਅਤੇ ਭਾਜਪਾ 'ਤੇ ਬਦਲੇ ਦੀ ਰਾਜਨੀਤੀ ਕਰਨ ਦਾ ਵੀ ਆਰੋਪ ਲਗਾਇਆ ਸੀ।