ਸਿੱਖ ਬੱਚਿਆਂ ਦੇ ਲਲਕਾਰਿਆਂ ਨੇ ਹਿਲਾ ਤੀ ਦਿੱਲੀ, ਲੀਡਰਾਂ ਨੂੰ ਵੀ ਪਾਈਆਂ ਲਾਹਣਤਾਂ
Published : Dec 2, 2020, 5:50 pm IST
Updated : Dec 2, 2020, 6:13 pm IST
SHARE ARTICLE
protest
protest

ਬੱਚਿਆਂ ਨੇ ਇਨਕਲਾਬੀ ਗੀਤ ਗਾ ਕੇ ਇਨਕਲਾਬੀ ਰੰਗ ਬੰਨ੍ਹਦਿਆਂ ਲੋਕਾਂ ਦਾ ਹੌਸਲਾ ਵਧਾਇਆ

ਨਵੀਂ ਦਿਲੀ : ਲੰਕੇਸ਼ ਤ੍ਰਿਖਾ: ਦਿੱਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਪਹੁੰਚੇ ਬੱਚਿਆਂ ਨੇ ਦਿੱਲੀ ਨੂੰ ਲਲਕਾਰਦਿਆਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ ਅਤਿਵਾਦੀ ਐਲਾਨਦਿਆਂ ਕਿਹਾ ਕਿ ਅਤਿਵਾਦੀ ਪੰਜਾਬ ਦੇ ਕਿਸਾਨ ਨਹੀਂ ਅਤਿਵਾਦੀ ਤਾਂ ਇਹ ਸਿਆਸੀ ਲੀਡਰ ਹਨ, ਜਿਹੜੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ , ਸਾਡੇ ਦੇਸ਼ ਨੂੰ ਅੰਧਕਾਰ ਵਿੱਚ ਸੁੱਟ ਰਹੇ ਹਨ। ਸੋਸ਼ਲ ਮੀਡੀਆ ਨਾਲ ਅਪਣੀ ਪਛਾਣ ਬਣਾ ਚੁੱਕੇ ਗੁਰਸੇਵਕ ਸਿੰਘ ਨੇ ਕਿਹਾ ਕਿ ਅਸਲ ਅਤਿਵਾਦੀ ਅਮਿੱਤ ਸਾਹ ਹੈ, ਜਿਹੜਾ ਗ਼ਰੀਬ ਬੱਚਿਆਂ ਦੇ ਹੱਕ ਖੋਹ ਕੇ ਆਪਣੇ ਬੱਚਿਆਂ ਦੀ ਝੋਲੀ ਪਾ ਰਿਹਾ ਹੈ । 

photophotoਸੰਘਰਸ਼ ਵਿਚ ਪਹੁੰਚੇ ਬੱਚਿਆਂ ਨੇ ਇਨਕਲਾਬੀ ਗੀਤ ਗਾ ਕੇ ਇਨਕਲਾਬੀ ਰੰਗ ਬੰਨ੍ਹਦਿਆਂ ਸੰਘਰਸ਼ ਵਿੱਚ ਸ਼ਾਮਲ ਲੋਕਾਂ ਦੇ ਹੌਸਲੇ ਨੂੰ ਵਧਾਇਆ, ਬੱਚਿਆਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕਿਸਾਨੀ ਬਿੱਲਾਂ ਦੇ ਖ਼ਿਲਾਫ਼ ਸੰਘਰਸ਼ ਕਰਨਾ ਸਾਡਾ ਮੁੱਢਲਾ ਹੱਕ ਹੈ, ਕੇਂਦਰ ਸਰਕਾਰ ਸਾਡੇ ਇਸ ਹੱਕ ਨੂੰ ਖੋਹ ਨਹੀਂ ਸਕਦੀ, ਪੰਜਾਬ ਅਤੇ ਦੇਸ਼ ਦਾ ਕਿਸਾਨ ਆਪਣੀ ਹੇਂਦ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ।  

Amit ShahAmit Shahਉਨ੍ਹਾਂ ਨੇ ਕਿਸਾਨਾਂ ਨੂੰ ਅਤਿਵਾਦੀ ਕਹਿਣ ਵਾਲਿਆਂ ਨੂੰ  ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਅਤਿਵਾਦੀ ਨਹੀਂ ਹਾਂ, ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਆਏ ਹਾਂ, ਸਾਡਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਚਲਦਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਸਰਕਾਰਾਂ ਹਮੇਸ਼ਾਂ ਹੀ ਅਤਿਵਾਦੀ ਕਹਿੰਦੀਆਂ ਹਨ ।

Farmers ProtestFarmers Protestਹੁਣ ਕੇਂਦਰ ਸਰਕਾਰ ਵੀ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਤਿਵਾਦੀ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨੀ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਲਈ ਰਾਹ ਦਰਸਾਵਾ ਬਣ ਰਿਹਾ ਹੈ , ਸਰਕਾਰ ਲਾਠੀ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਪੰਜਾਬ ਦੇ ਜੁਝਾਰੂ ਲੋਕ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਮੁੜਨਗੇ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement