5 ਸਾਲ ਦੀ ਬੱਚੀ ਦੇ ਸਰੀਰ ’ਚ ਧੜਕਣ ਲੱਗਾ 41 ਸਾਲਾ ਕਿਸਾਨ ਦਾ ਦਿਲ
Published : Dec 2, 2021, 11:08 am IST
Updated : Dec 2, 2021, 11:08 am IST
SHARE ARTICLE
 heart of a 41-year-old farmer started beating in the body of a 5-year-old girl
heart of a 41-year-old farmer started beating in the body of a 5-year-old girl

ਦੇਵਾਸ ਜ਼ਿਲ੍ਹੇ ਦੇ ਪਿਪਲੀਆ ਲੋਹਾਰ ਪਿੰਡ ਦੇ ਕਿਸਾਨ ਸੋਲੰਕੀ 28 ਨਵੰਬਰ ਨੂੰ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ

 

ਇੰਦੌਰ : ਮੈਡੀਕਲ ਜਗਤ ’ਚ ਬੇਹੱਦ ਹੈਰਾਨ ਕਰ ਦੇਣ ਵਾਲੇ ਮਾਮਲੇ ’ਚ ਮੱਧ ਪ੍ਰਦੇਸ਼ ਦੇ ਇੰਦੌਰ ’ਚ 41 ਸਾਲਾ ਕਿਸਾਨ ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦਿਲ ਨੂੰ 5 ਸਾਲ ਦੀ ਬੱਚੀ ਦੇ ਸਰੀਰ ’ਚ ਟਰਾਂਸਪਲਾਂਟ ਕੀਤਾ ਗਿਆ। ਦਿਲ ਨੂੰ ਹਵਾਈ ਮਾਰਗ ਤੋਂ ਮੁੰਬਈ ਭੇਜ ਕੇ ਉੱਥੋਂ ਦੇ ਇਕ ਹਸਪਤਾਲ ’ਚ ਦਾਖ਼ਲ 5 ਸਾਲ ਦੀ ਬੱਚੀ ਦੇ ਸਰੀਰ ’ਚ ਟਰਾਂਸਪਲਾਂਟ ਕੀਤਾ ਗਿਆ। ਇੰਦੌਰ ਦੇ ਸਰਕਾਰੀ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਦੇ ਡੀਨ ਡਾ. ਸੰਜੇ ਦਿਕਸ਼ਿਤ ਨੇ ਦੱਸਿਆ ਕਿ ਮੁੰਬਈ ਦੇ ਹਸਪਤਾਲ ’ਚ ਗੰਭੀਰ ਹਾਲਤ ’ਚ ਦਾਖ਼ਲ 5 ਸਾਲ ਦੀ ਬੱਚੀ ਅਜਿਹੀ ਬੀਮਾਰੀ ਦੀ ਸ਼ਿਕਾਰ ਸੀ, ਜਿਸ ’ਚ ਉਸ ਦਾ ਦਿਲ ਅਤੇ ਇਸ ਦੇ ਆਲੇ-ਦੁਆਲੇ ਦੀ ਥਾਂ ਆਮ ਰੂਪ ਤੋਂ ਵੱਡੀ ਹੋ ਗਈ ਸੀ, ਜਦਕਿ ਕਿਸਾਨ ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦਿਲ ਦਾ ਆਕਾਰ ਆਮ ਦੇ ਮੁਕਾਬਲੇ ਛੋਟਾ ਸੀ।

 heart of a 41-year-old farmer started beating in the body of a 5-year-old girlheart of a 41-year-old farmer started beating in the body of a 5-year-old girl

ਦੀਕਸ਼ਿਤ ਨੇ ਦਸਿਆ ਕਿ ਅੰਗਾਂ ਦੇ ਇਸ ਅਜਬ-ਗਜਬ ਸੰਜੋੋਗ ਦੇ ਚੱਲਦੇ ਹੀ ਬੱਚੀ ਦੇ ਸਰੀਰ ਵਿਚ ਇਕ ਬਾਲਗ ਵਿਅਕਤੀ ਦਾ ਦਿਲ ਟਰਾਂਸਪਲਾਂਟ ਕੀਤਾ ਜਾ ਸਕਿਆ। ਮੁੰਬਈ ਦੇ ਹਸਪਤਾਲ ’ਚ ਡਾਕਟਰ ਬੱਚੀ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਖੁਮ ਸਿੰਘ ਸੋਲੰਕੀ (41) ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦਿਲ ਨੂੰ ਬੱਚੀ ਦੇ ਸਰੀਰ ’ਚ ਟਰਾਂਸਪਲਾਂਟ ਕਰਨ ਲਈ ਇੰਦੌਰ ਤੋਂ ਮੰਗਲਵਾਰ ਸ਼ਾਮ ਹਵਾਈ ਮਾਰਗ ਰਾਹੀਂ ਮੁੰਬਈ ਰਵਾਨਾ ਕੀਤਾ ਗਿਆ ਸੀ।

 heart of a 41-year-old farmer started beating in the body of a 5-year-old girlheart of a 41-year-old farmer started beating in the body of a 5-year-old girl

ਉਨ੍ਹਾਂ ਦਸਿਆ ਕਿ ਦੇਵਾਸ ਜ਼ਿਲ੍ਹੇ ਦੇ ਪਿਪਲੀਆ ਲੋਹਾਰ ਪਿੰਡ ਦੇ ਕਿਸਾਨ ਸੋਲੰਕੀ 28 ਨਵੰਬਰ ਨੂੰ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇੰਦੌਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੇ ਬਾਵਜੂਦ ਕਿਸਾਨ ਦੀ ਸਿਹਤ ਵਿਗੜਦੀ ਚੱਲੀ ਗਈ ਅਤੇ ਡਾਕਟਰਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਦਿਮਾਗੀ ਰੂਪ ਨਾਲ ਮਿ੍ਰਤਕ ਐਲਾਨ ਕਰ ਦਿਤਾ। 

Heart AtackHeart 

ਅਧਿਕਾਰੀਆਂ ਮੁਤਾਬਕ ਸੋਲੰਕੀ ਦਾ ਪਰਿਵਾਰ ਸੋਗ ’ਚ ਡੁਬਿਆ ਹੋਣ ਦੇ ਬਾਵਜੂਦ ਅੰਗਦਾਨ ਲਈ ਰਾਜ਼ੀ ਹੋ ਗਿਆ ਅਤੇ ਇਸ ਤੋਂ ਬਾਅਦ ਸਰਜਨਾਂ ਨੇ ਕਿਸਾਨ ਦੇ ਮਿ੍ਰਤਕ ਸਰੀਰ ’ਚੋਂ ਉਨ੍ਹਾਂ ਦਾ ਦਿਲ, ਜਿਗਰ, ਦੋਵੇਂ ਗੁਰਦੇ ਅਤੇ ਦੋਵੇਂ ਫ਼ੇਫੜੇ ਕੱਢ ਲਏ। ਉਨ੍ਹਾਂ ਦਸਿਆ ਕਿ ਸੋਲੰਕੀ ਦਾ ਜਿਗਰ ਅਤੇ ਦੋਵੇਂ ਗੁਰਦੇ ਇੰਦੌਰ ਦੇ ਤਿੰਨ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਗਏ, ਜਦਕਿ ਉਨ੍ਹਾਂ ਦੇ ਦੋਵੇਂ ਫ਼ੇਫੜੇ ਹੈਦਰਾਬਾਦ ਦੇ ਇਕ ਹਸਪਤਾਲ ’ਚ ਦਾਖ਼ਲ 38 ਸਾਲਾ ਮਰੀਜ਼ ਨੂੰ ਟਰਾਂਸਪਲਾਂਟ ਕੀਤੇ ਗਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement