
ਚੋਣ ਪ੍ਰਚਾਰ ਦੌਰਾਨ ਬੰਗਲਾਦੇਸ਼ੀ ਅਤੇ ਰੋਹਿੰਗਿਆ ਬਾਰੇ ਦਿੱਤਾ ਸੀ ਵਿਵਾਦਤ ਬਿਆਨ
ਅਹਿਮਦਾਬਾਦ - ਅਭਿਨੇਤਾ ਤੋਂ ਸਿਆਸੀ ਆਗੂ ਬਣੇ ਪਰੇਸ਼ ਰਾਵਲ ਗੁਜਰਾਤ ਦੇ ਵਲਸਾਡ ਵਿੱਚ ਭਾਜਪਾ ਲਈ ਪ੍ਰਚਾਰ ਕਰਨ ਦੌਰਾਨ ਦਿੱਤੇ ਇੱਕ ਭਾਸ਼ਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ।
ਇੱਕ ਸਮਾਗਮ ਵਿੱਚ ਬੋਲਦਿਆਂ ਰਾਵਲ ਨੇ ਕਿਹਾ ਕਿ ਗੁਜਰਾਤ ਦੇ ਲੋਕ ਮਹਿੰਗਾਈ ਜਾਂ ਮਹਿੰਗੇ ਭਾਅ ਦੀ ਰਸੋਈ ਗੈਸ ਨਾਲ ਤਾਂ ਜ਼ਿੰਦਗੀ ਜੀ ਸਕਦੇ ਹਨ, ਪਰ ਗ਼ੈਰ-ਕਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਅਤੇ ਰੋਹਿੰਗਿਆ ਨਾਲ ਰਹਿਣਾ ਬਰਦਾਸ਼ਤ ਨਹੀਂ ਕਰਦੇ।
“ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਪਰ ਜਦੋਂ ਦਿੱਲੀ ਦੀ ਤਰ੍ਹਾਂ ਤੁਹਾਡੇ ਆਸ-ਪਾਸ ਬੰਗਲਾਦੇਸ਼ੀ ਅਤੇ ਰੋਹਿੰਗਿਆ ਰਹਿਣਗੇ, ਤਾਂ ਤੁਸੀਂ ਕੀ ਕਰੋਗੇ? ਗੈਸ ਸਿਲੰਡਰ ਨਾਲ ਕੀ ਤੁਸੀਂ ਉਨ੍ਹਾਂ ਬੰਗਾਲੀਆਂ ਲਈ ਮੱਛੀ ਪਕਾਓਗੇ? ਇਸ ਲਈ, ਤੁਹਾਨੂੰ ਇਹ ਸਮਝਣਾ ਪਏਗਾ,” ਸੋਸ਼ਲ ਮੀਡੀਆ 'ਤੇ ਸਾਂਝੇ ਹੋਏ ਇੱਕ ਵੀਡੀਓ 'ਚ ਰਾਵਲ ਨੇ ਕਿਹਾ।
ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸੇਧਦੇ ਹੋਏ ਉਨ੍ਹਾਂ ਅੱਗੇ ਕਿਹਾ, ''ਭਾਈ ਕੇਜਰੀਵਾਲ, ਪਹਿਲਾਂ ਉਹ ਕਹਿੰਦੇ ਸਨ ਕਿ ਰਾਮ 'ਚ ਕੀ ਹੈ, ਰਾਮ ਕੌਣ ਹੈ, ਰਾਮ ਦਾ ਸਬੂਤ ਲਿਆਓ, ਰਾਮ ਦਾ ਜਨਮ ਸਰਟੀਫਿਕੇਟ ਲਿਆਓ, ਰਾਮ ਦਾ ਪੈਨ ਕਾਰਡ ਲਿਆਓ। ਫਿਰ ਉਨ੍ਹਾਂ ਕਿਹਾ ਕਿ ਮੈਂ ਅਯੁੱਧਿਆ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਵਾਂਗਾ। ਤੁਸੀਂ ਇਸ ਪਾਖੰਡੀ ਨੂੰ ਕਿਵੇਂ ਸੰਭਾਲੋਗੇ? ਇਸ ਲਈ ਅਜਿਹੇ ਲੋਕਾਂ ਤੋਂ ਸੁਚੇਤ ਰਹੋ। ਅਜਿਹੀ ਗੰਦਗੀ ਹੋਵੇਗੀ, ਤੁਹਾਡੇ ਘਰ ਦੇ ਨਾਲ ਘਰ ਹੋਵੇਗਾ, ਤੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ।"
ਰਾਵਲ ਨੇ ਅੱਗੇ ਕਿਹਾ, “ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਸੁਰੱਖਿਅਤ ਰਹਿਣਾ ਹੋਵੇਗਾ। ਤੁਸੀਂ ਇੱਕ ਵਾਰੀ ਮਹਿੰਗਾਈ ਨੂੰ ਬਰਦਾਸ਼ਤ ਕਰ ਲਵੋਗੇ। ਗੁਜਰਾਤੀ ਲੋਕ ਮਹਿੰਗਾਈ ਨੂੰ ਬਰਦਾਸ਼ਤ ਕਰ ਸਕਦੇ ਹਨ, ਪਰ ਤੁਸੀਂ ਇਹ ਸਭ ਬਰਦਾਸ਼ਤ ਨਹੀਂ ਕਰ ਸਕੋਗੇ। ਤੁਹਾਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਇਹ ਸਿਉਂਕ ਤੁਹਾਨੂੰ ਕਿੱਥੇ ਡੰਗ ਲਵੇਗੀ।”
ਭਾਸ਼ਣ ਦੇ ਵਾਇਰਲ ਹੋਣ ਤੋਂ ਬਾਅਦ, ਰਾਵਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕੀ ਮਤਲਬ ਸੀ ਅਤੇ ਮੁਆਫ਼ੀ ਵੀ ਮੰਗ ਲਈ। “ਬੇਸ਼ੱਕ ਮੱਛੀ ਦਾ ਮੁੱਦਾ ਨਹੀਂ ਹੈ ਕਿਉਂਕਿ ਗੁਜਰਾਤੀ ਵੀ ਮੱਛੀ ਪਕਾਉਂਦੇ ਹਨ ਅਤੇ ਖਾਂਦੇ ਹਨ। ਪਰ ਮੈਨੂੰ ਬੰਗਾਲੀ ਬਾਰੇ ਸਪੱਸ਼ਟ ਕਰਨ ਦਿਓ, ਮੇਰਾ ਮਤਲਬ ਗ਼ੈਰ-ਕਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਹੈ। ਪਰ ਫਿਰ ਵੀ ਜੇਕਰ ਮੇਰੀ ਗੱਲ ਨਾਲ ਤੁਹਾਡੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ,” ਪਰੇਸ਼ ਨੇ ਟਵਿਟਰ 'ਤੇ ਲਿਖਿਆ।
ਰਾਵਲ ਦੀ ਟਿੱਪਣੀ ਦੀ ਟੀਐਮਸੀ ਸੰਸਦ ਮਹੂਆ ਮੋਇਤਰਾ ਨੇ ਵੀ ਆਲੋਚਨਾ ਕੀਤੀ। ਮੋਇਤਰਾ ਨੇ ਟਵਿਟਰ 'ਤੇ ਲਿਖਿਆ, “ਅਸਲ ਵਿੱਚ ਕੇਮਛੋ ਭੰਡ ਨੂੰ ਮੁਆਫੀ ਮੰਗਣ ਦੀ ਜ਼ਰੂਰਤ ਨਹੀਂ ਸੀ। ਬੰਗਾਲੀਆਂ ਵਰਗੀ ਮੱਛੀ ਪਕਾਉਣ ਦਾ ਦੂਜਾ ਭਾਗ ਹੈ 'ਬੰਗਾਲੀਆਂ ਵਾਂਗ ਦਿਮਾਗ਼ ਰੱਖੋ'। ਕਿਸੇ ਵੀ ਹੋਰ ਭਾਰਤੀ ਰਾਜ ਨਾਲੋਂ ਸਭ ਤੋਂ ਵੱਧ ਨੋਬਲ ਪੁਰਸਕਾਰ ਜੇਤੂ, ਮੇਰੇ ਦੋਸਤ…”